ਨਵੀਂ ਦਿੱਲੀ, 12 ਸਤੰਬਰ – ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ| ਇਸ ਦੌਰਾਨ ਸੁਰੇਸ਼ ਰੈਨਾ ਬਿਲਕੁਲ ਸੁਰੱਖਿਅਤ ਹੈ| ਦੱਸਿਆ ਜਾ ਰਿਹਾ ਹੈ ਕਿ ਰੈਨਾ ਆਪਣੀ ਰੇਂਜ ਰੋਵਰ ਵਿਚ ਸਵਾਰ ਹੋ ਕੇ ਕਾਨਪੁਰ ਤੋਂ ਦਿੱਲੀ ਲਈ ਜਾ ਰਿਹਾ ਸੀ ਕਿ ਰਸਤੇ ਵਿਚ ਉਨ੍ਹਾਂ ਦੀ ਗੱਡੀ ਦਾ ਟਾਇਰ ਫਟ ਗਿਆ| ਹਾਲਾਂਕਿ ਖੁਸ਼ਕਿਸਮਤੀ ਇਹ ਰਹੀ ਕਿ ਕਿਸੇ ਨੂੰ ਕੋਈ ਚੋਟ ਨਹੀਂ ਆਈ|
ਇਸ ਹਾਦਸੇ ਬਾਰੇ ਰੈਨਾ ਨੇ ਮੀਡੀਆ ਨੂੰ ਖੁਦ ਦੱਸਿਆ| ਉਨ੍ਹਾਂ ਦੱਸਿਆ ਕਿ ਟਾਇਰ ਫਟਣ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਫੋਨ ਕੀਤਾ, ਜਿਸ ਤੋਂ ਬਾਅਦ ਉਹ ਦੂਸਰੀ ਗੱਡੀ ਵਿਚ ਬੈਠ ਕੇ ਦਿੱਲੀ ਲਈ ਰਵਾਨਾ ਹੋ ਗਏ|
Cricket News : ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਟੀ-20 ਸੀਰੀਜ਼ ਦਾ ਦੂਜਾ ਮੈਚ ਅੱਜ
Cricket News : ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਟੀ-20 ਸੀਰੀਜ਼ ਦਾ ਦੂਜਾ ਮੈਚ ਅੱਜ ਚੰਡੀਗੜ੍ਹ, 10 ਨਵੰਬਰ(ਵਿਸ਼ਵ ਵਾਰਤਾ) ਭਾਰਤ ਅਤੇ...