ਮੰਡੀ ਅੰਦਰ ਆੜਤੀਆਂ/ਰੇਹੜੀ ਵਾਲਿਆਂ ਦੀ ਸਾਮਾਜਿਕ ਦੂਰੀ ਬਰਕਰਾਰ ਰੱਖਣ ਲਈ 2 ਮੀਟਰ
ਦੇ ਫਰਕ ਨਾਲ ਮਾਰਕਿੰਗ ਕਰਵਾਈ- ਜ਼ਿਲ੍ਹਾ ਮੰਡੀ ਅਫ਼ਸਰ
ਲੋਕਾਂ ਨੂੰ ਘਰਾਂ ਤੱਕ ਪਹੁੰਚਾਈ ਜਾਵੇਗੀ ਸ਼ਬਜੀ ਅਤੇ ਫਰੂਟ ਦੀ ਸਪਲਾਈ
ਫਰੂਟ ਅਤੇ ਸ਼ਬਜੀਆਂ ਦੀ ਸਪਲਾਈ ਲਈ ਸ਼ਬਜੀ ਮੰਡੀ ਨੂੰ ਦੋ ਭਾਗਾਂ ਵਿੱਚ ਵੰਡਿਆ- ਸਵਰਨ ਸਿੰਘ
ਫਾਜ਼ਿਲਕਾ, 1 ਅਪ੍ਰੈਲ( ਵਿਸ਼ਵ ਵਾਰਤਾ)-ਜ਼ਿਲ੍ਹਾ ਫਾਜ਼ਿਲਕਾ ਵਿਖੇ ਲੋਕਾਂ ਨੂੰ ਕੋਵਿਡ 19 ਦੀ ਮਹਾਂਮਾਰੀ ਤੋਂ ਸੁਰੱਖਿਅਤ ਰੱਖਣ ਲਈ ਜ਼ਿਲ੍ਹਾ ਮੈਜਿਸਟੇ੍ਰਟ ਸ. ਅਰਵਿੰਦ ਪਾਲ ਸਿੰਘ ਸੰਧੂ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ 14 ਅਪ੍ਰੈਲ 2020 ਤੱਕ ਕਰਫਿਊ ’ਚ ਵਾਧਾ ਕੀਤਾ ਹੈ। ਸ. ਸੰਧੂ ਨੇ ਜਿੱਥੇ ਲੋਕ ਸੁਵਿਧਾਵਾਂ ਨੂੰ ਸੁਖਾਵੇਂ ਮਾਹੌਲ ’ਚ ਜਾਰੀ ਰੱਖਣ ਲਈ ਆਦੇਸ਼ ਜਾਰੀ ਕੀਤੇ ਹਨ ਉਥੇ ਲੋਕਾਂ ਨੂੰ ਘਰਾਂ ਅੰਦਰ ਰਹਿਣ ਦੀ ਅਪੀਲ ਵੀ ਕੀਤੀ ਹੈ, ਤਾਂ ਜੋ ਕਰੋਨਾ ਵਾਈਰਸ ਦੀ ਨਾਮੁਰਾਦ ਬਿਮਾਰੀ ਤੋਂ ਹਰੇਕ ਜ਼ਿਲ੍ਹਾ ਵਾਸੀ ਬਚਾਇਆ ਜਾ ਸਕੇ।
ਡਿਪਟੀ ਕਮਿਸ਼ਨਰ ਸ੍ਰੀ ਅਰਵਿੰਦ ਪਾਲ ਸਿੰਘ ਸੰਧੂ ਨੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਲੋਕ ਹਿੱਤਾਂ ਲਈ ਪੰਜਾਬ ਮੰੰਡੀ ਬੋਰਡ ਦੇ ਅਧਿਕਾਰੀਆਂ ਵੱਲੋਂ ਪਹਿਲਕਦਮੀ ਕਰਦਿਆਂ ਫਾਜ਼ਿਲਕਾ ਮੰਡੀ ਵਿਖੇ ਸੋਡੀਅਮ ਹਾਈਪੋਕਲੋਰਾਈਟ ਸਪਰੇਅ ਦਾ ਛਿੜਕਾਅ ਕਰਵਾਇਆ ਗਿਆ।
ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੰਡੀ ਅਫ਼ਸਰ ਸ੍ਰੀ ਸਵਰਨ ਸਿੰਘ ਨੇ ਦੱਸਿਆ ਕਿ ਮੰਡੀ ਅੰਦਰ ਜ਼ਿਮੀਦਾਰਾਂ ਅਤੇ ਰੇਹੜੀਆਂ ਵਾਲਿਆਂ ਦੀ ਸੁਵਿਧਾ ਲਈ ਫਰੂਟ ਅਤੇ ਸ਼ਬਜੀਆਂ ਲਿਆਉਣ ਅਤੇ ਲਿਜਾਉਣ ਲਈ ਮੰਡੀ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੰਡੀ ਅੰਦਰ ਵਿਸ਼ੇਸ ਤੌਰ ’ਤੇ ਰੇਹੜੀਆਂ ਅਤੇ ਮੰਡੀ ਅੰਦਰ ਸ਼ਬਜੀ ਲੈ ਕੇ ਆਏ ਜਿੰਮੀਦਾਰਾਂ ਦੀ ਸਾਮਾਜਿਕ ਦੂਰੀ ਬਰਕਰਾਰ ਰੱਖਣ ਲਈ 2 ਮੀਟਰ ਦੇ ਫਰਕ ਨਾਲ ਮਾਰਕਿੰਗ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਮੰਡੀ ਵਿਖੇ ਕਰਵਾਈ ਮਾਰਕਿੰਗ ਦਾ ਮੰਤਵ ਲਾਈਨ ਬਣਾ ਕੇ ਆਪਸੀ ਦੂਰੀ ਨੂੰ ਬਣਾਈ ਰੱਖਣਾ ਹੈ ਜਿਸ ਨੂੰ ਯਕੀਨੀ ਬਣਾਉਣ ਲਈ ਸਰਕਾਰੀ ਕਰਮਚਾਰੀਆਂ ਦੀ ਬਕਾਇਦਾ ਡਿਊਟੀ ਲਗਾਈ ਗਈ ਹੈ।
ਸ. ਸਵਰਨ ਸਿੰਘ ਨੇ ਮੰਡੀ ਅੰਦਰ ਆਉਣ ਵਾਲੇ ਜਿੰਮੀਦਾਰਾਂ, ਰੇਹੜੀ ਵਾਲਿਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਪ੍ਰਬੰਧਾਂ ਅਤੇ ਦਿਸ਼ਾ ਨਿਰਦੇਸ਼ਾਂ ’ਚ ਸਹਿਯੋਗ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਹਰੇਕ ਜ਼ਿਲ੍ਹਾ ਵਾਸੀ ਨੂੰ ਸੁਖਾਵੇਂ ਮਾਹੌਲ ਵਿੱਚ ਸੁਵਿਧਾਵਾਂ ਮੁਹੱਈਆ ਕਰਵਾਉਣ ਅਤੇ ਉਨ੍ਹਾਂ ਦੀ ਸਿਹਤ ਪ੍ਰਤੀ ਪੂਰੀ ਤਰ੍ਹਾਂ ਕਾਰਜ਼ਸੀਲ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਘਰਾਂ ਅੰਦਰ ਰਹਿ ਕੇ ਰੋਜ਼ਾਨਾ ਦੀ ਲੋੜ ਮੁਤਾਬਿਕ ਸ਼ਬਜੀ ਅਤੇ ਫਲਾਂ ਦੀ ਖਰੀਦਦਾਰੀ ਕੀਤੀ ਜਾਵੇ ਅਤੇ ਲੋਕਾਂ ਨੂੰ ਲੋੜ ਅਨੁਸਾਰ ਘਰਾਂ ਤੱਕ ਨਿਰਵਿਘਨ ਢੰਗ ਨਾਲ ਸਪਲਾਈ ਮਿਲਦੀ ਰਹੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਕੋਈ ਜ਼ਿਲ੍ਹਾ ਵਾਸੀ ਮੰਡੀ ਅੰਦਰ ਸ਼ਬਜੀ ਜਾਂ ਫਲ ਲੈਣ ਲਈ ਪਹੁੰਚ ਨਹੀ ਕਰੇਗਾ, ਬਲਕਿ ਲੋਕਾਂ ਨੂੰ ਰੇਹੜੀਆਂ ਰਾਹੀ ਘਰਾਂ ਤੱਕ ਸਪਲਾਈ ਪੁੱਜਦੀ ਕੀਤੀ ਜਾਵੇਗੀ।
ਇਸ ਮੌਕੇ ਐਸ.ਡੀ.ਓ ਮੰਡੀ ਬੋਰਡ ਸ. ਸੁਖਵਿੰਦਰ ਸਿੰਘ, ਸੈਕਟਰੀ ਮਾਰਕੀਟ ਕਮੇਟੀ ਜਗਰੂਪ ਸਿੰਘ ਅਤੇ ਹੋਰ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।
ਤਸਵੀਰਾਂ 1 ਤੇ 2
ਰੇਹੜੀਆਂ ਅਤੇ ਮੰਡੀ ਅੰਦਰ ਸ਼ਬਜੀ ਲੈ ਕੇ ਆਉਣ ਵਾਲੇ ਜਿੰਮੀਦਾਰਾਂ ਦੀ ਸਾਮਾਜਿਕ ਦੂਰੀ ਬਰਕਰਾਰ ਰੱਖਣ ਲਈ 2 ਮੀਟਰ ਦੇ ਫਰਕ ਨਾਲ ਕਰਵਾਈ ਮਾਰਕਿੰਗ ਦੇ ਦਿ੍ਰਸ਼।
————-