ਕੋਵਿਡ ਤੋਂ ਬਚਾਅ ਲਈ ਵੈਕਸੀਨੇਸ਼ਨ ਮੁਹਿੰਮ ਨੇ ਪਟਿਆਲਾ ‘ਚ ਜੋਰ ਫੜਿਆ
-ਜ਼ਿਲ੍ਹਾ ਅਤੇ ਸੈਸ਼ਨਜ ਜੱਜ ਤੇ ਦੋ ਵਧੀਕ ਜ਼ਿਲ੍ਹਾ ਜੱਜਾਂ ਨੇ ਵੀ ਲਵਾਈ ਵੈਕਸੀਨ
-ਸੈਸ਼ਨਜ ਜੱਜ ਵੱਲੋਂ ਟੀਕਾਕਰਨ ਲਈ ਵਕੀਲਾਂ ਨੂੰ ਵੀ ਅੱਗੇ ਆਉਣ ਦਾ ਸੱਦਾ
-130 ਆਬਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਕਰਵਾਇਆ ਟੀਕਾਕਰਨ
-ਅੱਜ ਜ਼ਿਲ੍ਹੇ ‘ਚ 2200 ਤੋਂ ਵਧੇਰੇ ਲੋਕਾਂ ਦਾ ਕੋਵਿਡ ਤੋਂ ਬਚਾਅ ਲਈ ਟੀਕਾਕਰਨ ਕੀਤਾ ਗਿਆ
ਪਟਿਆਲਾ, 27 ਮਾਰਚ (ਵਿਸ਼ਵ ਵਾਰਤਾ)-ਜ਼ਿਲ੍ਹਾ ਕਚਹਿਰੀਆਂ ਪਟਿਆਲਾ ਵਿਖੇ ਜੁਡੀਸ਼ੀਅਲ ਅਧਿਕਾਰੀਆਂ ਤੇ ਵਕੀਲਾਂ ਨੂੰ ਕੋਵਿਡ ਮਹਾਂਮਾਰੀ ਤੋਂ ਬਚਾਅ ਲਈ ਕੋਵਿਡ ਵੈਕਸੀਨ ਲਗਵਾਉਣ ਦੀ ਅਗਵਾਈ ਕਰਦਿਆਂ ਜ਼ਿਲ੍ਹਾ ਅਤੇ ਸੈਸ਼ਨਜ ਜੱਜ ਸ੍ਰੀ ਰਾਜਿੰਦਰ ਅਗਰਵਾਲ ਨੇ ਦੋ ਵਧੀਕ ਜ਼ਿਲ੍ਹਾ ਜੱਜਾਂ ਕੇਵਲ ਕ੍ਰਿਸ਼ਨ ਅਤੇ ਸ਼ਿਵ ਮੋਹਨ ਸਮੇਤ ਕਮਿਉਨਿਟੀ ਹੈਲਥ ਸੈਂਟਰ, ਤ੍ਰਿਪੜੀ ਵਿਖੇ ਕੋਵਿਡ ਤੋਂ ਬਚਾਅ ਲਈ ਆਪਣਾ ਟੀਕਾਕਰਨ ਕਰਵਾਇਆ। ਇਸੇ ਦੌਰਾਨ ਆਬਕਾਰ ਵਿਭਾਗ ਦੇ ਏ.ਈ.ਟੀ.ਸੀ. ਮਨੋਹਰ ਸਿੰਘ ਸਮੇਤ 130 ਅਧਿਕਾਰੀਆਂ ਤੇ ਕਰਮਚਾਰੀਆਂ ਨੇ ਵੀ ਵੈਕਸੀਨ ਲਗਵਾਈ।
ਸ੍ਰੀ ਅਗਰਵਾਲ ਨੇ ਕਿਹਾ ਕਿ ਵੈਕਸੀਨੇਸ਼ਨ ਇੱਕ ਬਹੁਤ ਹੀ ਸਰਲ ਅਤੇ ਸੁਰੱਖਿਅਤ ਪ੍ਰਕ੍ਰਿਆ ਹੈ, ਜੋ ਕਿ ਮਹਿਜ ਅੱਧੇ ਕੁ ਘੰਟੇ ‘ਚ ਪੂਰਾ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਸੈਸ਼ਨ ਡਵੀਜਨ ਵਿਖੇ ਕੰਮ ਕਰਦੇ ਸਾਰੇ ਜੁਡੀਸ਼ੀਅਲ ਅਧਿਕਾਰੀਆਂ ਨੂੰ ਕੋਰੋਨਾਵਾਇਰਸ ਤੋਂ ਬਚਾਅ ਲਈ ਵੈਕਸੀਨੇਸ਼ਨ ਕਰਵਾ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨਾ ਕੇਵਲ ਜੁਡੀਸ਼ੀਅਲ ਅਧਿਕਾਰੀ ਹੀ ਸਗੋਂ ਜ਼ਿਲ੍ਹਾ ਕਚਿਹਰੀਆਂ ‘ਚ ਵਕਾਲਤ ਕਰਦੇ ਸਾਰੇ ਵਕੀਲਾਂ ਨੂੰ ਵੀ ਆਪਣੇ ਨੇੜਲੇ ਵੈਕਸੀਨ ਕੇਂਦਰਾਂ ‘ਚ ਜਾ ਕੇ ਵੈਕਸੀਨੇਸ਼ਨ ਕਰਵਾਉਣ ਲਈ ਅੱਗੇ ਆਉਣਾ ਚਾਹੀਦਾ ਹੈ।
ਤ੍ਰਿਪੜੀ ਦੇ ਐਸ.ਐਮ.ਓ. ਡਾ. ਵਿਕਾਸ ਗੋਇਲ ਨੇ ਦੱਸਿਆ ਕਿ ਅੱਜ ਦੋ ਵਕੀਲਾਂ ਨੇ ਵੀ ਵੈਕਸੀਨੇਸ਼ਨ ਕਰਵਾਈ ਹੈ। ਜਦੋਂਕਿ ਐਸ.ਐਮ.ਓ. ਮਾਡਲ ਟਾਊਨ ਡਾ. ਪ੍ਰਿੰਸ ਸੋਢੀ ਨੇ ਦੱਸਿਆ ਕਿ ਉਨ੍ਹਾਂ ਦੀ ਸੀ.ਐਚ.ਸੀ. ਅਧੀਨ ਅੱਜ ਮਲਟੀਪਰਜ ਤੇ ਸਿਵਲ ਲਾਈਨਜ਼ ਸਕੂਲ ਦੇ ਅਧਿਆਪਕਾਂ ਸਮੇਤ 500 ਵਿਅਕਤੀਆਂ ਨੇ ਟੀਕਾਕਰਨ ਕਰਵਾਇਆ ਹੈ।
ਸਿਵਲ ਸਰਜਨ ਡਾ. ਸਤਿੰਤਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ‘ਚ ਹੁਣ ਵੈਕਸੀਨੇਸ਼ਨ ਕੇਂਦਰਾਂ ਦੀ ਗਿਣਤੀ 78 ਤੋਂ ਵਧਾ ਕੇ 126 ਕਰ ਦਿੱਤੀ ਗਈ ਹੈ ਅਤੇ ਹੁਣ ਵੈਕਸੀਨੇਸ਼ਨ ਤੋਂ ਬਚਾਅ ਲਈ ਹੋਰ ਵਧੇਰੇ ਯੋਗ ਵਿਕਅਤੀ ਆਪਣਾ ਟੀਕਾਕਰਨ ਕਰਵਾ ਸਕਣਗੇ। ਉਨ੍ਹਾਂ ਦੱਸਿਆ ਕਿ ਅੱਜ ਜ਼ਿਲ੍ਹੇ ‘ਚ 2200 ਤੋਂ ਵਧੇਰੇ ਲੋਕਾਂ ਦਾ ਕੋਵਿਡ ਤੋਂ ਬਚਾਅ ਲਈ ਟੀਕਾਕਰਨ ਕੀਤਾ ਗਿਆ
ਸਿਵਲ ਸਰਜਨ ਨੇ ਕਿਹਾ ਕਿ ਅਜੇ ਤੱਕ ਕੋਵਿਡ ਦਾ ਕੋਈ ਇਲਾਜ ਨਹੀਂ ਹੈ ਇਸ ਲਈ ਵੈਕਸੀਨ ਹੀ ਇਸ ਤੋਂ ਬਚਾਅ ਦਾ ਇੱਕੋ-ਇੱਕ ਸਾਧਨ ਹੈ। ਇਸ ਲਈ ਮੂਹਰਲੀ ਕਤਾਰ ‘ਚ ਕੰਮ ਕਰਦੇ ਲੋਕਾਂ, ਵਡੇਰੀ ਉਮਰ ਦੇ ਨਾਗਰਿਕਾਂ, ਤੇ 45 ਸਾਲ ਤੋਂ ਉਪਰ ਦੇ ਸਹਿ ਬਿਮਾਰੀਆਂ ਵਾਲੇ ਲੋਕ ਟੀਕਾਕਰਨ ਕਰਵਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਰਾਜ ਸਿਹਤ ਵਿਭਾਗ ਦੇ ਨਵੇਂ ਦਿਸ਼ਾ ਨਿਰਦੇਸ਼ਾਂ ਤਹਿਤ 45 ਸਾਲ ਤੋਂ ਉਪਰ ਦੇ ਬਿਨ੍ਹਾਂ ਬਿਮਾਰੀਆਂ ਵਾਲੇ ਵਿਅਕਤੀ ਵੀ ਆਪਣਾ ਟੀਕਾਕਰਨ ਕਰਵਾ ਸਕਣਗੇ।
ਇਸੇ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਵੱਲੋਂ ਸਮੂਹ ਵਿਭਾਗਾਂ ਨੂੰ ਆਪਣਾ ਟੀਕਾਕਰਨ ਕਰਵਾਉਣ ਲਈ ਬੀਤੇ ਦਿਨ ਦਿੱਤੀਆਂ ਹਦਾਇਤਾਂ ਦਾ ਪਾਲਣ ਕਰਦਿਆਂ ਆਬਕਾਰੀ ਤੇ ਕਰ ਵਿਭਾਗ ਦੇ ਏ.ਈ.ਟੀ.ਸੀ. ਮਨੋਹਰ ਸਿੰਘ ਸਮੇਤ ਵਿਭਾਗ ਦੇ 130 ਅਧਿਕਾਰੀਆਂ ਤੇ ਕਰਮਚਾਰੀਆਂ ਨੇ