ਕੋਰੋਨਾ ਕੇਸਾਂ ਦੇ ਮੱਦੇਨਜ਼ਰ ਇੰਟਰਨੈਸ਼ਨਲ ਉਡਾਣਾਂ ਤੇ ਰੋਕ ਵਧੀ
ਦਿੱਲੀ 24 ਮਾਰਚ(ਵਿਸ਼ਵ ਵਾਰਤਾ)-ਦੁਨੀਆ ਭਰ ਵਿੱਚ ਲਗਾਤਾਰ ਵੱਧ ਰਹੇ ਕੋਰੋਨਾ ਕੇਸਾਂ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਅੰਤਰ-ਰਾਸ਼ਟਰੀ ਉਡਾਣਾਂ ਤੇ ਲੱਗੀ ਪਾਬੰਦੀ 30 ਅਪ੍ਰੈਲ ਤੱਕ ਵਧਾ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਕੇਵਲ ਵੰਦੇ ਭਾਰਤ ਤਹਿਤ ਚੱਲਣ ਵਾਲੀ ਸਪੈਸ਼ਲ ਇੰਟਰਨੈਸ਼ਨਲ ਉਡਾਣਾਂ ਦੀ ਹੀ ਇਜ਼ਾਜ਼ਤ ਸੀ। ਇਸ ਤੋਂ ਇਲਾਵਾ ਮੈਡੀਕਲ ਅਤੇ ਕਾਰਗੋ ਉਡਾਣਾਂ ਵੀ ਚੱਲ ਰਹੀਆਂ ਸਨ। ਦੂਜੇ ਪਾਸੇ ,ਮਹਾਰਾਸ਼ਟਰ ਵਿੱਚ ਵੀ ਕੋਰੋਨਾ ਦੇ ਹਾਲਾਤ ਬੇਕਾਬੂ ਹਨ।ਵਿਸ਼ਵ ਭਰ ਵਿੱਚੋਂ ਸਭ ਤੋਂ ਜਿਆਦਾ ਪ੍ਰਭਾਵਿਤ 10 ਦੇਸ਼ਾਂ ਤੋਂ ਬਾਅਦ ਮਹਾਰਾਸ਼ਟਰ ਦਾ ਹੀ ਨੰਬਰ ਆਉਂਦਾ ਹੈ। ਰਾਜ ਵਿੱਚ ਹੁਣ ਤੱਕ 25.04 ਲੱਖ ਲੋਕ ਕੋਰੋਨਾ ਦੀ ਮਾਰ ਵਿੱਚ ਆ ਚੁੱਕੇ ਹਨ ਅਤੇ ਇਹ ਦੇਸ਼ ਦਾ ਸਭ ਤੋਂ ਪ੍ਰਭਾਵਿਤ ਰਾਜ ਹੈ