ਆਲ ਇੰਡੀਆ ਜੱਟ ਮਹਾਂ ਸਭਾ ਦੇ ਸੂਬਾ ਪ੍ਰਧਾਨ ਨੇ ਕੀਤੀ ਸ਼ਿਕਾਇਤ
ਸਾਬਕਾ ਨਿਰਦੇਸ਼ਕਾਂ ਅਤੇ ਬੈਂਕ ਦੇ ਸਾਬਕਾ ਚੇਅਰਮੈਨ ਨੂੰ ਪੇਸ਼ ਹੋਣ ਲਈ 11 ਜਨਵਰੀ ਨੂੰ ਸਵੇਰੇ 10 ਵਜੇ ਪੇਸ਼ ਹੋਣ ਲਈ ਨੋਟਿਸ ਜਾਰੀ
ਚੰਡੀਗੜ੍ਹ (ਵਿਸ਼ਵ ਵਾਰਤਾ ) ਆਲ ਇੰਡੀਆ ਜੱਟ ਮਹਾਂ ਸਭਾ ਦੇ ਸੂਬਾ ਪ੍ਰਧਾਨ ,ਚੰਡੀਗੜ੍ਹ ਨੰਬਰਦਾਰ ਯੂਨੀਅਨ ਦੇ ਪ੍ਰਧਾਨ ਅਤੇ ਐਂਟੀ ਕੁਰੱਪਸ਼ਨ ਲੀਗ ਦੇ ਮੁਖੀ ਰਾਜਿੰਦਰ ਸਿੰਘ ਬਡਹੇੜੀ ਜੋ ਚੰਡੀਗੜ੍ਹ ਸਟੇਟ ਕੋਆਪਰੇਟਿਵ ਬੈਂਕ ਲਿਮਟਿਡ ਚੰਡੀਗੜ੍ਹ ਦੇ ਦੇ ਪਰਿਵਾਰ ਸਮੇਤ ਹਿੱਸੇਦਾਰ ਵੀ ਹਨ ਨੇ ਪਿਛਲੇ ਦਿਨੀਂ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਕੇਂਦਰੀ ਸ਼ਾਸ਼ਤ ਪ੍ਰਦੇਸ਼ ਦੇ ਪ੍ਸ਼ਾਸ਼ਕ ਸ੍ਰੀ ਵੀ ਪੀ ਸਿੰਘ ਬਦਨੌਰ ਨਾਲ ਮੁਲਾਕਾਤ ਕੀਤੀ ਇਸ ਦੌਰਾਨ ਉਨ੍ਹਾਂ ਨੇ ਚੰਡੀਗੜ੍ਹ ਕੋਆਪਰੇਟਿਵ ਬੈਂਕ ਲਿਮਟਿਡ ਚੰਡੀਗੜ੍ਹ ਦੇ ਸਾਬਕਾ ਚੇਅਰਮੈਨ ਅਤੇ ਸਾਬਕਾ ਨਿਰਦੇਸ਼ਕਾਂ ਖਿਲਾਫ਼ ਸ਼ਿਕਾਇਤ ਕੀਤੀ ਕਿ 2012 ਤੋਂ 2016 ਤੱਕ ਚੇਅਰਮੈਨ ਸਮੇਤ ਨਿਰਦੇਸ਼ਕਾਂ ਅਤੇ ਬੈਂਕ ਦੇ ਪ੍ਸ਼ਾਸ਼ਕ, ਮੈਨੇਜਿੰਗ ਡਾਇਰੈਕਟਰ, ਜਨਰਲ ਮੈਨੇਜਰਾਂ, ਜਾਇੰਟ ਰਜਿਸਟਰਾਰ ,ਸਹਾਇਕ ਰਜਿਸਟਰਾਰ ਨੇ ਮਿਲ ਕੇ ਆਪਣੇ ਨਿੱਜੀ ਸੁਰੱਖਿਆ
ਸਵਾਰਥਾਂ ਬੈਂਕ ਦਾ ਨੁਕਸਾਨ ਕੀਤਾ ਰਿਸ਼ਤੇਦਾਰਾਂ ਨੂੰ ਬੈਂਕ ਵਿੱਚ ਨੌਕਰੀਆਂ ਰਿਉੜੀਆਂ ਵਾਂਗ ਵੰਡਿਆਂ ਅਤੇ ਰਿਸ਼ਵਤ ਲੈਕੇ ਮੁਲਾਜ਼ਮਾਂ ਦੀ ਭਰਤੀ ਕੀਤੀ ਉਹਨਾਂ ਮੰਗ ਕੀਤੀ ਕਿ ਉਕਤ ਸ਼ਿਕਾਇਤ ਦੀ ਤੁਰੰਤ ਜਾਂਚ ਦੇ ਹੁਕਮ ਕਰ ਦਿੱਤਾ ਜਾਵੇ ਉਹਨਾਂ ਦੀ ਮੰਗ ‘ਤੇ ਗੰਭੀਰਤਾ ਨਾਲ ਵਿਚਾਰ ਕਰਦਿਆਂ ਬਦਨੌਰ ਨੇ ਸਹਿਕਾਰੀ ਵਿਭਾਗ ਦੇ ਸਕੱਤਰ ਸ੍ਰੀ ਅਜੋਏ ਕੁਮਾਰ ਸਿਨਹਾ ਅਤੇ ਰਜਿਸਟਰਾਰ ਸਹਿਕਾਰੀ ਸਭਾਵਾਂ ਅਜੀਤ ਬਾਲਾ ਜੀ ਜੋਸ਼ੀ ਨੂੰ ਜਾਂਚ ਦੇ ਹੁਕਮ ਦਿੱਤੇ। ਉਹਨਾਂ ਅੱਗੇ ਮਨੋਜ ਖੱਤਰੀ ਜੋ ਬੈਂਕ ਦੇ ਮੌਜੂਦਾ ਪ੍ਸ਼ਾਸ਼ਕ ਹਨ ਨੂੰ ਜਾਂਚ ਸ਼ੁਰੂ ਕਰਨ ਦੇ ਹੁਕਮ ਕਰ ਦਿੱਤੇ। ਸ੍ਰੀ ਮਨੋਜ ਖੱਤਰੀ ਨੇ ਸ਼ਕਾਇਤ ‘ਤੇ ਸਮੂੰਹ ਸਾਬਕਾ ਨਿਰਦੇਸ਼ਕਾਂ ਅਤੇ ਬੈਂਕ ਦੇ ਸਾਬਕਾ ਚੇਅਰਮੈਨ ਨੂੰ ਪੇਸ਼ ਹੋਣ ਲਈ 11 ਜਨਵਰੀ 2018 ਨੂੰ ਸਵੇਰੇ 10 ਵਜੇ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤਾ ਹੈ ਇਸ ਸਮੇਂ ਸ਼ਕਾਇਤ ਕਰਤਾ ਰਾਜਿੰਦਰ ਸਿੰਘ ਬਡਹੇੜੀ ਨੂੰ ਵੀ ਬੁਲਾਇਆ ਗਿਆ ਹੈ।