ਅੰਮ੍ਰਿਤਸਰ, 6 ਜੂਨ ( ਵਿਸ਼ਵ ਵਾਰਤਾ )-ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਓ ਪੀ ਸੋਨੀ ਨੇ ਅੱਜ ਸ੍ਰੀ ਗੋਕੁਲ ਗਊਸ਼ਾਲਾ, ਜੋ ਕਿ ਇਸਕਾਨ ਸੰਸਥਾ ਵੱਲੋਂ ਚਲਾਈ ਜਾ ਰਹੀ ਹੈ, ਨੂੰ ਤਿੰਨ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈਕ ਆਪਣੇ ਅਖਿਤਆਰੀ ਕੋਟੇ ਵਿਚੋਂ ਦਿੱਤਾ। ਇਸ ਮੌਕੇ ਉਨਾਂ ਕਿਹਾ ਕਿ ਗਊ ਮਾਤਾ ਦੀ ਸੇਵਾ ਕਰ ਰਹੀ ਇਹ ਸੰਸਥਾ ਨੂੰ ਮੈਂ 5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਵਾਅਦਾ ਕੀਤਾ ਸੀ ਅਤੇ ਅੱਜ ਪਹਿਲੀ ਕਿਸ਼ਤ ਵਜੋਂ ਇਹ ਰਕਮ ਦਿੱਤੀ ਜਾ ਰਹੀ ਹੈ, ਇਸ ਮਗਰੋਂ ਇੰਨਾਂ ਨੂੰ ਲੋੜ ਪੈਣ ਉਤੇ ਹੋਰ ਰਕਮ ਵੀ ਦਿੱਤੀ ਜਾਵੇਗੀ। ਉਨਾਂ ਬੇਜੁਬਾਨ ਜਾਨਵਰਾਂ ਦੀ ਸੰਭਾਲ ਵਿਚ ਲੱਗੀਆਂ ਅਜਿਹੀਆਂ ਸੰਸਥਾਵਾਂ ਦਾ ਧੰਨਵਾਦ ਕਰਦੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਅਜਿਹੀਆਂ ਸੰਸਥਾਵਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਗਊਸ਼ਾਲਾ ਦੇ ਪ੍ਰਧਾਨ ਸ੍ਰੀ ਸ਼ਮਾਨੰਦ ਪ੍ਰਭੂ, ਸ੍ਰੀ ਜੈਦੇਵ ਪ੍ਰਭੂ ਅਤੇ ਅਦਿਤਿਆ ਕੰਧਾਰੀ ਨੇ ਸ੍ਰੀ ਸੋਨੀ ਕੋਲੋਂ ਇਹ ਚੈਕ ਪ੍ਰਾਪਤ ਕੀਤਾ।
Big Breaking : ਪੰਜਾਬ ’ਚ ਰਾਜ ਸਭਾ ਮੈਂਬਰ ਅਤੇ ਕਾਰੋਬਾਰੀ ਦੇ ਠਿਕਾਣਿਆਂ ਤੇ ED ਦੀ ਛਾਪੇਮਾਰੀ
Big Breaking : ਪੰਜਾਬ ’ਚ ਰਾਜ ਸਭਾ ਮੈਂਬਰ ਅਤੇ ਕਾਰੋਬਾਰੀ ਦੇ ਠਿਕਾਣਿਆਂ ਤੇ ED ਦੀ ਛਾਪੇਮਾਰੀ ਚੰਡੀਗੜ੍ਹ, 7ਅਕਤੂਬਰ(ਵਿਸ਼ਵ ਵਾਰਤਾ) ਇਸ...