ਕੈਪਟਨ ਸਰਕਾਰ ਦੇ 6 ਮਹੀਨੇ ਪੂਰੇ ਹੋਣ ‘ਤੇ ਭਾਜਪਾ ਵੱਲੋਂ ਧਰਨਾ ਪ੍ਰਦਰਸ਼ਨ 16 ਨੂੰ 

704
Advertisement


ਚੰਡੀਗੜ, 13 ਸਤੰਬਰ (ਵਿਸ਼ਵ ਵਾਰਤਾ)- 6 ਮਹੀਨੇ ਵਿਸ਼ਵਾਸਘਾਤ ਦੇ, ਧੋਖੇ ਦੇ, ਅਤਿਆਚਾਰ ਦੇ, ਇਹ ਕਹਿਣਾ ਹੈ ਭਾਰਤੀ ਜਨਤਾ ਪਾਰਝੀ ਪੰਜਾਬ ਦਾ, ਜੋ ਕਿ ਅਪਣੇ ਸੂਬਾ ਪ੍ਰਧਾਨ ਵਿਜੈ ਸਾਂਪਲਾ ਦੇ ਸੱਦੇ ‘ਤੇ 16 ਸਤੰਬਰ 2017 ਨੂੰ ਪੰਜਾਬ ਭਰ ਵਿਚ ਪ੍ਰਦੇਸ਼ ਕਾਂਗਰਸ ਸਰਕਾਰ ਦੇ ਖਿਲਾਫ ਧਰਨੇ ਪ੍ਰਦਰਸ਼ਨ ਕਰੇਗੀ। ਜ਼ਿਕਰਯੋਗ ਹੈ ਕਿ 16 ਸਤੰਬਰ 2017 ਨੂੰ ਪੰਜਾਬ ਦੀ ਕਾਂਗਰਸ ਸਰਕਾਰ ਦੇ 6 ਮਹੀਨੇ ਪੂਰੇ ਹੋ ਜਾਣਗੇ। ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸਕੱਤਰ ਵਿਨੀਤ ਜੋਸ਼ੀ ਨੇ ਅੱਜ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਾਂਗਰਸ ਸਰਕਾਰ ਦੇ 6 ਮਹੀਨਿਆਂ ਦੀ ਅਸਫਲਤਾਵਾਂ ਨੂੰ ਉਜਾਗਰ ਕਰਦੇ ਹੋਏ ਭਾਜਪਾ ਦੇ ਵਰਕਰ ਸੂਬੇ ਦੇ ਹਰੇਕ ਜਿਲੇ ਵਿਚ ਧਰਨੇ, ਪ੍ਰਦਰਸ਼ਨ ਕਰਣਗੇ ਅਤੇ ਪੁਤਲੇ ਸਾੜਨਗੇਂ।
ਜੋਸ਼ੀ ਨੇ ਕਿਹਾ ਕਿ ਕਿਸਾਨ, ਯੁਵਾ, ਬੁਜੂਰਗ, ਮਹਿਲਾਵਾਂ, ਦਲਿਤ, ਵੱਪਾਰੀ, ਵਿਦਿਆਰਥੀ, ਸ਼ਹਿਰੀ, ਦਿਹਾਤੀ, ਸਾਬਕਾ ਸੈਨਿਕ ਆਦਿ ਅਪਣੇ ਆਪ ਨੂੰ ਠਗਿਆ ਜਿਹਾ ਮਹਸੂਸ ਕਰ ਰਹੇ ਹਨ। ਸਬਤੋਂ ਵੱਧ ਬੁਰਾ ਹਾਲ ਕਿਸਾਨਾਂ ਦਾ ਹੈ, ਜਿਨ•ਾਂ ਦੀ ਖੁਦਕੁਸ਼ੀਆਂ ਦੀ ਦਰ ਹਰ ਮਹੀਨੇ ਵੱਧਦੀ ਜਾ ਰਹੀ ਹੈ। ਇਸਤੋਂ ਬਾਅਦ ਦਲਿਤਾਂ ਦਾ ਜਿਨ•ਾਂ ਦੇ ਉਤੇ ਪਿੰਡਾਂ-ਪਿੰਡਾਂ ਵਿਚ ਕਾਂਗਰਸੀ ਗੁੰਡੇ ਅਤਿਆਚਾਰ ਕਰ ਰਹੇ ਹਨ ਅਤੇ ਪੁਲੀਸ ਅੱਖਾਂ ਮੁੰਦੀ ਬੈਠੀ ਹੈ। ਇਸਤੋਂ ਬਾਅਦ ਨੌਜਵਾਨ ਜੋ ਕਿ ਘਰ-ਘਰ ਨੌਕਰੀ, ਸਮਾਰਟ ਫੋਨ ਦਾ ਇੰਤਜਾਰ ਕਰ ਰਿਹਾ ਹੈ। ਮਹਿਲਾਵਾਂ ਆਟਾ-ਦਾਲ ਦੇ ਨਾਲ ਘੀ ਅਤੇ ਚਾਹਪੱਤੀ ਦਾ ਇੰਤਜਾਰ ਕਰ ਰਹੀਆਂ ਹਨ। ਬੁਜੂਰਗ ਪੈਂਸ਼ਨ ਦਾ ਇੰਤਜਾਰ ਕਰ ਰਹੇ ਹਨ। ਵਿਕਾਸ ਕਾਰਜਾਂ ਦੇ ਲਈ ਜਾਰੀ ਰਾਸ਼ੀ ਨੂੰ ਵਾਪਸ ਬੁਲਾ ਲੈਣ ਨਾਲ ਦਿਹਾਤੀ ਅਤੇ ਸ਼ਹਿਰੀ ਇਲਾਕੀਆਂ ਵਿਚ ਵਿਕਾਸ ਕਾਰਜ ਠੱਪ ਪਏ ਹਨ। ਵੱਪਾਰੀ ਪੰਜ ਰੁੱਪਏ ਪ੍ਰਤੀ ਯੂਨੀਟ ਬਿਜਲੀ ਦਰ ਦਾ ਇੰਤਜਾਰ ਕਰ ਰਹੇ ਹਨ। ਸਰਕਾਰੀ ਸਕੂਲਾਂ ਵਿਚ ਨਾ ਤਾਂ ਕਿਤਾਬਾਂ ਪਹੁੰਚਿਆਂ ਅਤੇ ਨਾ ਹੀ ਵਿਦਿਆਰਥੀਆਂ ਦੀ ਸਕੂਲੀ ਵਰਦੀ। ਕਾਨੂੰਨ ਵਿਵਸਥਾ ਚਰਮਰਾ ਗਈ ਹੈ। ਨਸ਼ਾ ਖਤਮ ਕਰਨ ਦੇ ਦਾਅਵੇ ਦੀ ਹਵਾ ਖੁੱਦ ਕਾਂਗਰਸ ਦੇ ਅਮਰਗੜ ਤੋਂ ਵਿਧਾਇਕ ਸੰਜੀਵ ਧੀਮਾਨ ਨੇ ਕੱਢ ਦਿੱਤੀ ਹੈ। ਇਸੇ ਵਿਧਾਇਕ ਨੇ ਕਿਹਾ ਕਿ ਪੰਜਾਬ ਵਿਚ ਨਸ਼ਾ ਸਮਗਲਰ ਅਤੇ ਗੈਂਗਸਟਰ ਨੂੰ ਸ਼ਹਿ ਕਾਂਗਰਸੀ ਆਗੂ ਹੀ ਦੇ ਰਹੇ ਹਨ। ਰਾਜਨੀਤੀਕ ਬਦਲਾਖੋਰੀ ਦੇ ਤਹਿਤ ਕਾਂਗਰਸੀ ਆਗੂ ਵਿਰੋਧੀ ਦਲ ‘ਤੇ ਹਮਲਾ ਵੀ ਕਰ ਹਨ, ਝੂਠੇ ਪਰਚੇ ਵੀ ਦਰਜ਼ ਕਰਵਾ ਰਹੇ ਹਨ।
ਰੇਤ ਮਾਫੀਆ ਦਾ ਬੋਲਬਾਲਾ ਹੈ, ਟਰਾਂਸਪੋਰਟ ਮਾਫੀਆ ਸਰੇਆਮ ਬਸ ਅੱਡਿਆ ‘ਤੇ ਗੋਲੀਆਂ ਚਲਾਉਂਦਾ ਹੈ, ਗੈਂਗਵਾਰ ਸਰੇਆਮ ਸੜਕਾਂ ‘ਤੇ ਅਤੇ ਜੇਲਾਂ ਵਿਚ ਚੱਲ ਰਹੀ ਹੈ, ਇਨ•ਾਂ ਸਾਰੀਆਂ ਵਿਚ ਕਾਂਗਰਸੀ ਮੰਤਰੀ, ਵਿਧਾਇਕ ਅਤੇ ਆਗੂਆਂ ਦੇ ਨਾਂ ਖੁੱਲਕੇ ਸਾਹਮਣੇ ਆ ਰਹੇ ਹਨ ਅਤੇ ਕਾਂਗਰਸ ਸਰਕਾਰ ਚੁੱਪੀ ਸਾਧੇ ਬੈਠੀ ਹੈ। ਸਾਰਥਕ ਵਿਰੋਧੀ ਦਲ ਦੀ ਭੂਮਿਕਾ ਨਿਭਾਉਂਦਿਆਂ ਆਉਣ ਵਾਲੀ 16 ਸਤੰਬਰ ਨੂੰ ਪੰਜਾਬ ਦੇ ਹਰੇਕ ਜਿਲੇ ਵਿਚ ਧਰਨੇ ਆਯੋਜਿਤ ਕਰਕੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਭਾਜਪਾ ਪੋਲ ਖੋਲੇਗੀ।

Advertisement

LEAVE A REPLY

Please enter your comment!
Please enter your name here