– ਕੈਪਟਨ ਦੀ 9 ਮਹੀਨਿਆਂ ਦੀ ਕਾਰਗੁਜਾਰੀ : ਐਲਾਨ, ਮੀਟਿੰਗਾਂ ਅਤੇ ਯੁ-ਟਰਨ: ਸਾਂਪਲਾ
– ਧਰਨੇ, ਪ੍ਰਦਰਸ਼ਨ ਅਤੇ ਖੁਦਕੁਸ਼ੀਆਂ ਕਾਂਗਰਸ ਦੀ 9 ਮਹੀਨੇ ਦੀ ਉਪਲਬਧੀਆਂ : ਸਾਂਪਲਾ
– ਗੁਰਦਾਸਪੂਰ ਜ਼ਿਮਨੀ ਚੋਣ ਵਿਚ ਸਰਕਾਰੀ ਧੱਕੇਸ਼ਾਹੀ ਤੋਂ ਬਾਅਦ, ਹੁਣ ਮਿਉਂਸੀਪੇਲਿਟੀ ਚੋਣਾਂ ਵਿਚ ਧੱਕੇ ਦੀ ਤਿਆਰੀ : ਸਾਂਪਲਾ
– ਕਾਂਗਰਸ ਦਾ ਸਾਥ ਦੇਣ ਵਾਲੇ ਸਰਕਾਰੀ ਅਤੇ ਪੁਲੀਸ ਅਫ਼ਸਰਾਂ ‘ਤੇ ਹੈ ਸਾਡੀ ਤੀਖੀ ਨਜ਼ਰ : ਸਾਂਪਲਾ
ਚੰਡੀਗੜ, 16 ਦਸੰਬਰ (ਵਿਸ਼ਵ ਵਾਰਤਾ)- ਅੱਜ 16 ਦਸੰਬਰ ਨੂੰ ਕੈਪਟਨ ਸਾਬ ਦੇ ਸ਼ਾਸਨ ਦੇ 9 ਮਹੀਨੇ ਪੂਰੇ ਹੋ ਗਏ ਹਨ, ਮੇਰਾ ਕੈਪਟਨ ਸਾਬ ਨੂੰ ਚੇਲੈਂਜ਼ ਹੈ ਕਿ ਜਿਆਦਾ ਨਹੀਂ ਸਿਰਫ਼ 1 ਅਜਿਹਾ ਚੋਣ ਵਾਅਦਾ ਗਿਣਵਾ ਦਿਓ, ਜੋ ਉਨ੍ਹਾਂ ਪੂਰਾ ਕੀਤਾ ਹੈ। ਇਹ ਕਹਿਣਾ ਹੈ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਕੇਂਦਰੀ ਮੰਤਰੀ ਵਿਜੈ ਸਾਂਪਲਾ ਦਾ, ਜੋ ਕਾਂਗਰਸ ਸਰਕਾਰ ਦੇ 9 ਮਹੀਨੇ ਬੀਤਣ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਮੌਕੇ ‘ਤੇ ਉਨ੍ਹਾਂ ਦੇ ਨਾਲ ਸੂਬਾ ਮੀਤ ਪ੍ਰਧਾਨ ਹਰਜੀਤ ਸਿੰਘ ਗਰੇਵਾਲ, ਸਾਬਕਾ ਸੂਬਾ ਪ੍ਰਧਾਨ ਰਜਿੰਦਰ ਭੰਡਾਰੀ ਅਤੇ ਸੂਬਾ ਸਕੱਤਰ ਵਿਨੀਤ ਜੋਸ਼ੀ ਮੌਜੂਦ ਸਨ।
ਚੋਣ ਤੋਂ ਪਹਿਲਾਂ ਕਿਸਾਨ, ਯੁਵਾ, ਦਲਿਤ, ਵੱਪਾਰੀ, ਬੁਜੂਰਗ, ਮਹਿਲਾ, ਕਰਮਚਾਰੀ, ਸ਼ਹਿਰੀ, ਗ੍ਰਾਮੀਣ ਅਤੇ ਪਿੱਛੜੇ ਵਰਗ ਅਜਿਹੇ 9 ਵਰਗਾਂ ਦੇ ਨਾਲ ਕੀਤਾ ਗਿਆ ਕਿਹੜਾ ਚੋਣ ਵਾਅਦਾ ਕੈਪਟਨ ਸਾਬ ਨੇ ਪੂਰਾ ਕੀਤਾ। ਸਾਰੇ ਠੱਗਿਆ ਜਿਹਾ ਮਹਿਸੂਸ ਕਰ ਰਹੇ ਹਨ ਅਤੇ ਸਬਤੋਂ ਵੱਧ ਕਿਸਾਨ, ਸ਼ਾਇਦ ਇਹੋਂ ਕਾਰਨ ਹੈ ਕਿ ਕੈਪਟਨ ਸਾਬ ਦੇ ਰਾਜ ਵਿਚ ਹੁਣ ਤੱਕ 343 ਕਿਸਾਨ ਖੁਦਕੁਸ਼ੀ ਕਰ ਚੁੱਕੇ ਹਨ ਅਤੇ ਕੁੱਝ ਤਾਂ ਸੁਸਾਇਡ ਨੋਟ ਵਿਚ ਕੈਪਟਨ ਸਰਕਾਰ ਨੂੰ ਜਿੰਮੇਦਾਰ ਵਿਚ ਠਹਿਰਾ ਚੁੱਕੇ ਹਨ।
ਕੈਪਟਨ ਸਾਬ ਦੇ 9 ਪ੍ਰਮੁੱਖ ਚੋਣ ਵਾਅਦੇ – ਕਿਸਾਨਾਂ ਦਾ ਪੂਰਾ ਕਰਜ਼ਾ ਮੁਆਫ, ਕੁਰਕੀ ਖਤਮ, ਘਰ-ਘਰ ਨੌਕਰੀ ਰੋਜ਼ਗਾਰ, ਬੇਰੋਜ਼ਗਾਰ ਨੂੰ 2500 ਰੁੱਪਏ ਬੇਰੋਜ਼ਗਾਰ ਭੱਤਾ, ਸਮਾਰਟ ਫੋਨ, ਬੇਘਰ ਦਲਿਤਾਂ ਨੂੰ ਘਰ, ਇਕ ਮਹੀਨੇ ਵਿਚ ਨਸ਼ੇ ਦਾ ਖਾਤਮਾ, ਬੁਜੂਰਗ ਅਤੇ ਵਿਧਵਾ ਪੈਂਸ਼ਨ ਨੂੰ 1500 ਰੁੱਪਏ ਕਰਨਾ, ਇੰਡਸਟਰੀ ਦੇ ਲਈ 5 ਰੁੱਪਏ ਪ੍ਰਤੀ ਯੂਨਿਟ ਬਿਜਲੀ ਦਰ ਇਹੋ ਸਾਰੇ ਬੀਤੇ 9 ਮਹੀਨੇ ਵਿਚ ਐਲਾਨ ਤੋਂ ਅੱਗੇ ਨਹੀਂ ਵੱਧ ਪਾਏ। ਕਾਂਗਰਸ ਸਰਕਾਰ ਨੇ 9 ਮਹੀਨੇ ਵਿਚ ਤਿੰਨ ਕੰਮ ਕੀਤੇ, ਪਹਿਲਾਂ ਐਲਾਨ, ਫਿਰ ਮੀਟਿੰਗਾਂ ਅਤੇ ਬਾਅਦ ਵਿਚ ਯੂ-ਟਰਨ।
ਸਾਂਪਲਾ ਨੇ ਅੱਗੇ ਕਿਹਾ ਕਿ 9 ਮਹੀਨੇ ਵਿਚ ਜੇਕਰ ਕਾਂਗਰਸ ਨੇ ਪੰਜਾਬ ਨੂੰ ਦਿੱਤਾ ਤਾਂ ਉਹ ਹੈ ਧਰਨੇ, ਮਾਰਚ, ਕਿਸਾਨਾਂ ਵੱਲੋਂ ਖੁਦਕੁਸ਼ੀਆਂ, ਆਤਮਦਾਹ, ਬਿਜਲੀ ਦੇ ਕੱਟ, ਸੜਕ ਜਾਮ, ਮਹਿਲਾਵਾਂ ‘ਤੇ ਅਤਿਆਚਾਰ, ਦਲਿਤਾਂ ‘ਤੇ ਅਤਿਆਚਾਰ, ਰਾਜਨੀਤਿਕ ਬਦਲਾਖੋਰੀ ਆਦਿ।
ਹੁਣ ਇਨਾਂ ਸ਼ਹਿਰੀ ਇਲਾਕੇ ਦੇ ਲਈ ਵਿਜਨ ਡਾਕੁਮੈਂਟ ਜਾਰੀ ਕਰ ਦਿੱਤਾ ਹੈ। ਮੇਰੀ ਪੰਜਾਬ ਦੀ ਜਨਤਾ ਤੋਂ ਅਪੀਲ ਕਿ ਜੇਕਰ ਇਨਾਂ ਵਿਧਾਨਸਭਾ ਵਿਚ ਕੋਈ ਵੀ ਚੋਣ ਵਾਅਦਾ ਨਹੀਂ ਕੀਤਾ ਤਾਂ ਇਸ ਵੀਜਨ ਡਾਕੁਮੇਂਟ ਦਾ ਕੀ ਹੋਵੇਗਾ, ਹੁਣ ਤੁਸੀਂ ਭਲੀਭਾਂਤੀ ਸਮਝ ਸਕਦੇ ਹੋ।
ਸਥਾਨਕ ਸਰਕਾਰ ਵਿਭਾਗ ਦੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਜਿਨ੍ਹਾਂ ਦੇ ਮਹਿਕਮੇ ਦੇ ਅਧੀਨ ਮਿਉਂਨਸੀਪਲ ਕਾਰਪੋਰੇਸ਼ਨ, ਮਿਉਂਸੀਪੇਲਿਟੀ ਆਦਿ ਸ਼ਹਿਰੀ ਇਲਾਕਾ ਆਉਂਦਾ ਹੈ, ਬੀਤੇ 9 ਮਮਹੀਨੇ ਵਿਚ ਅਪਣੇ ਸ਼ਹਿਰ ਅਮ੍ਰਿੰਤਸਰ ਵਿਚ ਥਾਂ-ਥਾਂ ‘ਤੇ ਲੱਗੇ ਗੰਦਗੀ ਦੇ ਅੰਬਾਰ ਨੂੰ ਤਾਂ ਹਟਵਾ ਨਹੀਂ ਪਾਏ, ਜਗਾ -ਜਗਾ ਬੰਦ ਪਏ ਸੀਵਰੇਜ, ਟੁੱਟੀ ਸੜਕਾਂ, ਗਲੀਆਂ ਦੀ ਮੁਰਮੰਤ ਨਹੀਂ ਕਰਵਾ ਪਾਏ, ਪੀਣ ਦੇ ਪਾਣੀ ਦੀ ਸਪਲਾਈ ਦੁਰੂਸਤ ਨਹੀਂ ਕਰ ਪਾਏ, ਤਾਂ ਪੂਰੇ ਪੰਜਾਬ ਦੀ ਕਾਇਆਕਲਪ ਕੀ ਕਰੋਗੇ।
ਕਾਂਗਰਸ ਦੇ ਕੋਲ ਦੱਸਣ ਨੂੰ ਕੁੱਝ ਨਹੀਂ ਹੈ, ਇਸ ਲਈ ਮਿਉਂਸੀਪਲ ਚੋਣਾਂ ਵਿਚ ਜਲੰਧਰ, ਅਮ੍ਰਿੰਤਸਰ, ਪਟਿਆਲਾ, ਰਾਜਾਸਾਂਸੀ, ਅਮਲੋਹ, ਮੱਲਾਂਵਾਲਾ ਖਾਸ, ਮੱਖੂ, ਸ਼ਾਹਕੋਟ, ਬਾਘਾ ਪੁਰਾਣਾ, ਪੰਜਤੂਰ, ਘੱਗਾ, ਘਨੌਰ, ਖੇਮਕਰਨ ਅਤੇ ਤਲਵੰਡੀ ਸਾਬੋ ਸਰਕਾਰੀ ਖਾਸ ਕਰਕੇ ਪੁਲਸਿਆ ਗੁੰਡਾਗਰਦੀ ‘ਤੇ ਉਤਰੀ ਹੋਈ ਹੈ, ਇਹ ਕਹਿੰਦੇ ਹੋਏ ਸਾਂਪਲਾ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ 17 ਤਰੀਕ ਨੂੰ ਤੁਸੀਂ ਅਮ੍ਰਿਤਸਰ, ਜਲੰਧਰ, ਪਟਿਆਲਾ ਅਤੇ 31 ਮਿਉਂਸੀਪੇਲਿਟੀ ਚੋਣਾਂ ਵਿਚ ਅਕਾਲੀ-ਭਾਜਪਾ ਦੇ ਉਮੀਦਵਾਰਾਂ ਨੂੰ ਜਿਤਾਕੇ ਸਾਨੂੰ ਸੇਵਾ ਦਾ ਮੌਕਾ ਦਿਓ।
==========================
ਅਕਾਲੀ-ਭਾਜਪਾ ਦਾ ਟਰੇਕ ਰਿਕਾਰਡ ਸੇਵਾ ਦਾ ਹੈ। ਅਸੀਂ ਅਪਣੇ 2007 ਤੋਂ 2017 ਦੇ 10 ਸਾਲਾਂ ਦੇ ਕਾਰਜਕਾਲ ਵਿਚ ਅਮ੍ਰਿਤਸਰ ਦੇ ਵਿਕਾਸ ਦੇ ਲਈ 3830.40 ਕਰੋੜ ਰੁੱਪਏ ਲਗਾਏ ਅਤੇ ਕਾਂਗਰਸ ਨੇ ਅਪਣੇ 2002 ਤੋਂ 2007 ਦੇ ਕਾਰਜਕਾਲ ਵਿਚ 149.29 ਕਰੋੜ ਖਰਚ ਕੀਤੇ, ਉਥੇ ਹੀ ਜਲੰਧਰ ਦੇ ਲਈ ਅਸੀਂ 2186.38 ਕਰੋੜਲਗਾਏ ਅਤੇ ਕਾਂਗਰਸ ਨੇ 196.84 ਕਰੋੜ ਲਗਾਏ, ਉਥੇ ਹੀ ਪਟਿਆਲਾ ਵਿਚ ਅਸੀਂ 7120.32 ਕਰੋੜ ਲਗਾਏ ਅਤੇ ਕਾਂਗਰਸ ਨੇ 561.12 ਕਰੋੜ ਲਗਾਏ।