ਜੰਗਲੀ ਜਾਨਵਰਾਂ ਦੁਆਰਾ ਫਸਲਾਂ ਦਾ ਕੀਤਾ ਜਾ ਰਿਹਾ ਨੁਕਸਾਨ ਰੋਕਣ ਵਾਸਤੇ ਪ੍ਰਭਾਵੀ ਕਦਮ ਚੁੱਕਣ ਦਾ ਭਰੋਸਾ

186
Advertisement

ਅਜਿਹੇ ਜਾਨਵਰਾਂ ਦਾ ਸ਼ਿਕਾਰ ਕਰਨ ਲਈ ਕਿਸਾਨਾਂ ਨੂੰ ਪ੍ਰਮਿਟ ਦੇਣ ਵਾਸਤੇ ਐਸ.ਡੀ.ਐਮ/ਡੀ.ਐਫ.ਓ. ਅਧਿਕਾਰਤ

ਚੰਡੀਗੜ੍ਹ, 28 ਮਾਰਚ

                ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੰਗਲੀ ਜਾਨਵਰਾਂ ਦੁਆਰਾ ਫਸਲਾਂ ਦੇ ਕੀਤੇ ਜਾ ਰਹੇ ਨੁਕਸਾਨ ਨੂੰ ਰੋਕਣ ਲਈ ਪ੍ਰਭਾਵੀ ਕਦਮ ਚੁੱਕੇ ਜਾਣ ਦਾ ਅੱਜ ਵਿਧਾਨ ਸਭਾ ਵਿਚ ਭਰੋਸਾ ਦੁਆਇਆ ਹੈ ਅਤੇ ਉਨ੍ਹਾਂ ਨੇ ਦੱਸਿਆ ਕਿ ਜੰਗਲੀ ਸੂਰ ਅਤੇ ਰੋਜ਼-ਨੀਲ ਗਾਵਾਂ ਦੇ ਸ਼ਿਕਾਰ ਲਈ ਕਿਸਾਨਾਂ ਨੂੰ ਪ੍ਰਮਿਟ ਦੇਣ ਵਾਸਤੇ ਸਬ ਡਵੀਜ਼ਨਲ ਮੈਜਿਸਟਰੇਟ ਅਤੇ ਡਵੀਜ਼ਨਲ ਜੰਗਲਾਤ ਅਧਿਕਾਰੀਆਂ (ਖੇਤੀ/ਜੰਗਲੀ ਜੀਵ) ਨੂੰ ਅਧਿਕਾਰਤ ਕੀਤਾ ਹੈ |

                ਉਹ ਵਿਧਾਇਕ ਅਮਰਜੀਤ ਸਿੰਘ ਸੰਦੋਆ ਦੇ ਧਿਆਨ ਦਿਵਾਊ ਮਤੇ ਦੇ ਸਬੰਧ ਵਿਚ ਬੋਲ ਰਹੇ ਸਨ | ਵਿਧਾਇਕ ਨੇ ਰੋਪੜ, ਆਨੰਦਪੁਰ ਸਾਹਿਬ, ਗੜ੍ਹਸ਼ੰਕਰ ਅਤੇ ਬਲਾਚੌਰ ਵਿਧਾਨਸਭਾ ਹਲਕਿਆਂ ਦੇ ਜੰਗਲੀ ਇਲਾਕਿਆਂ ਨਾਲੋਂ ਪਿੰਡਾਂ ਨੂੰ ਵੱਖਰਾ ਕਰਨ ਦੇ ਵਾਸਤੇ ਕੰਡਿਆਲੀ ਤਾਰ ਲਾਉਣ  ਦੇ ਪ੍ਰਸਤਾਵ ਨੂੰ ਅਮਲ ਵਿਚ ਨਾ ਲਿਆਉਣ ਵੱਲ ਮੁੱਖ ਮੰਤਰੀ ਦਾ ਧਿਆਨ ਦਵਾਇਆ |

Advertisement

LEAVE A REPLY

Please enter your comment!
Please enter your name here