ਕੈਪਟਨ ਅਮਰਿੰਦਰ ਸਿੰਘ, ਭਰਤਇੰਦਰ ਸਿੰਘ ਚਾਹਲ ਹੋਰਨਾਂ ਸਮੇਤ ਲੰਡਨ ਰਵਾਨਾ

1056
Advertisement

ਚੰਡੀਗੜ੍ਹ, 7 ਸਤੰਬਰ (ਵਿਸ਼ਵ ਵਾਰਤਾ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਮੁੱਖ ਮੰਤਰੀ ਦੇ ਸਲਾਹਕਾਰ ਭਰਤ ਇੰਦਰ ਸਿੰਘ ਚਾਹਲ ਹੋਰਨਾਂ ਸਮੇਤ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਅੱਜ ਲੰਡਨ ਲਈ ਰਵਾਨਾ ਹੋ ਗਏ। ਦੱਸਣਯੋਗ ਹੈ ਕਿ ਕੈਪਟਨ ਲੰਡਨ ਨਿੱਜੀ ਦੌਰੇ ਤੇ ਗਏ ਹਨ ਜਿਥੇ ਉਹ ਕਈ ਸਮਾਗਮਾਂ ਵਿਚ ਸ਼ਿਰਕਤ ਕਰਨਗੇ।

ਕੈਪਟਨ ਅਮਰਿੰਦਰ ਸਿੰਘ 12 ਸਤੰਬਰ ਨੂੰ ਸਾਰਾਗੜ੍ਹੀ ਦੀ ਜੰਗ ਦੀ ਯਾਦ ਵਿਚ ਹੋਣ ਵਾਲੇ ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਹਿੱਸਾ ਲੈਣ ਗਏ। ਇਸ ਸਮਾਗਮ ਦੌਰਾਨ ਕੈਪਟਨ ਵਲੋਂ ਸਾਰਾਗੜ੍ਹੀ ਤੇ ਲਿੱਖੀ ਹੋਈ ਕਿਤਾਬ ਵੀ ਜਾਰੀ ਕੀਤੀ ਜਾਵੇਗੀ।

Advertisement

LEAVE A REPLY

Please enter your comment!
Please enter your name here