ਚੰਡੀਗੜ੍ਹ (ਵਿਸ਼ਵ ਵਾਰਤਾ )ਅੱਜ ਇਥੇ ਇਕ ਪ੍ਰੈਸ ਨੋਟ ਜਾਰੀ ਕਰਦੇ ਹੋਏ ਵਿਰੋਧੀ ਧਿਰ ਦੇ ਨੇਤਾ ਖਹਿਰਾ ਨੇ ਆਦਤਨ ਕਾਨੂੰਨ ਤੋੜਣ ਵਾਲੇ ਦਾਗੀ ਮੰਤਰੀ ਰਾਣਾ ਗੁਰਜੀਤ ਨੂੰ ਬਚਾਉਣ ਵਾਲੇ ਕੈਪਟਨ ਅਮਰਿੰਦਰ ਸਿੰਘ ਦੀ ਜੰਮ ਕੇ ਨਿਖੇਧੀ ਕੀਤੀ, ਜੋ ਕਿ ਉਸ ਦੇ ਪੁੱਤਰ ਨੂੰ ਈ.ਡੀ ਵੱਲੋਂ ਮਨੀ ਲਾਂਡਰਿੰਗ ਅਤੇ ਫੇਮਾ ਦੀ ਉਲੰਘਣਾ ਕੀਤੇ ਜਾਣ ਦਾ ਨੋਟਿਸ ਭੇਜੇ ਜਾਣ ਉਪਰੰਤ ਮੁੜ ਚਰਚਾ ਵਿੱਚ ਹੈ।ਖਹਿਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਸ ਨੂੰ ਉਸੇ ਵੇਲੇ ਕੈਬਿਨਟ ਵਿੱਚੋਂ ਬਰਖਾਸਤ ਕਰ ਦੇਣਾ ਚਾਹੀਦਾ ਸੀ ਜਦ ਬਹੁਚਰਚਿਤ ਰੇਤ ਘੋਟਾਲੇ ਨੇ ਸੂਬੇ ਨੂੰ ਹਿਲਾ ਕੇ ਰੱਖ ਦਿੱਤਾ ਸੀ ਪਰੰਤੂ ਬਦਕਿਸਮਤੀ ਨਾਲ ਮੁੱਖ ਮੰਤਰੀ ਨੇ ਆਪਣੇ ਮੰਤਰੀ ਖਿਲਾਫ ਲੱਗੇ ਸਨਸਨੀਖੇਜ਼ ਭ੍ਰਿਸ਼ਟਾਚਾਰ ਇਲਜਾਮਾਂ ਉੱਪਰ ਅੱਖਾਂ ਬੰਦ ਕੀਤੀਆਂ ਹੋਈਆਂ ਹਨ ਪਰ ਬਕਰੇ ਦੀ ਮਾਂ ਕਦ ਤੱਕ ਖੈਰ ਮਨਾਏਗੀ।
ਵਿਰੋਧੀ ਧਿਰ ਦੇ ਨੇਤਾ ਖਹਿਰਾ ਨੇ ਕਿਹਾ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਕਿ ਦਾਗੀ ਮੰਤਰੀ ਰਾਣਾ ਗੁਰਜੀਤ ਖਿਲਾਫ ਅੰਤਰਰਾਸ਼ਟਰੀ ਹਵਾਲੇ ਦੇ ਗੰਭੀਰ ਇਲਜਾਮ ਲੱਗੇ ਹੋਣ, ਰੇਤ ਖੁਦਾਈ ਘੋਟਾਲੇ ਵਿੱਚ ਸ਼ਮੂਲੀਅਤ ਤੋਂ ਇਲਾਵਾ ਉਸ ਨੇ ਇੱਕ ਐਕਸ ਸਰਵਿਸਮੈਨ ਦੇ ਜਲੰਧਰ ਵਿਚਲੇ ਘਰ ਉੱਪਰ ਜਬਰਦਸਤੀ ਕਬਜ਼ਾ ਕੀਤਾ ਸੀ।
Punjab-Haryana ‘ਚ ਪਰਾਲੀ ਸਾੜਨ ਤੋਂ ਰੋਕਣ ਲਈ 26 ਕੇਂਦਰੀ ਟੀਮਾਂ ਤਾਇਨਾਤ, ਸਖ਼ਤ ਕਾਰਵਾਈ ਦੇ ਹੁਕਮ
Punjab-Haryana 'ਚ ਪਰਾਲੀ ਸਾੜਨ ਤੋਂ ਰੋਕਣ ਲਈ 26 ਕੇਂਦਰੀ ਟੀਮਾਂ ਤਾਇਨਾਤ, ਸਖ਼ਤ ਕਾਰਵਾਈ ਦੇ ਹੁਕਮ ਦਿੱਲੀ, 13ਅਕਤੂਬਰ(ਵਿਸ਼ਵ ਵਾਰਤਾ): ਹਵਾ ਗੁਣਵੱਤਾ ਪ੍ਰਬੰਧਨ...