ਕੈਪਟਨ ਅਮਰਿੰਦਰ ਨੇ ਪੀਐਮ ਮੋਦੀ ਤੇ ਕੀਤਾ ਪਲਟਵਾਰ

248
Advertisement

 ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਕੀਤੀਆਂ ਟਿੱਪਣੀਆਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਸ੍ਰੀ ਮੋਦੀ ਦੀਆਂ ਇਹ ਟਿੱਪਣੀਆਂ ਭਾਰਤੀ ਜਨਤਾ ਪਾਰਟੀ ਵੱਲੋਂ ਸਾਲ2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੋਛੇ ਤੇ ਆਧਾਰਹੀਣ ਬਿਆਨਾਂ ਰਾਹੀਂ ਉਨਾਂ ਅਤੇ ਕਾਂਗਰਸ ਹਾਈ ਕਮਾਂਡ ਦਰਮਿਆਨ ਪਾੜਾ ਪਾਉਣ ਲਈ ਕੀਤੀਆਂ ਜਾ ਰਹੇ ਬੇਤੁੱਕੇ ਯਤਨਾਂ ਦਾ ਹਿੱਸਾ ਹੈ।

                ਸ੍ਰੀ ਮੋਦੀ ਨੂੰ ‘ਸੂਚਨਾ’ ਦੇ ਸਰੋਤ ਬਾਰੇ ਸੁਆਲ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਵਿਅੰਗ ਕਸਦਿਆਂ,‘‘ਮੈਨੂੰ ਤਾਂ ਇਹ ਯਾਦ ਨਹੀਂ ਕਿ ਕਾਂਗਰਸ ਹਾਈ ਕਮਾਂਡ ਵਿਰੁੱਧ ਉਨਾਂ ਨੂੰ ਸ਼ਿਕਾਇਤ ਕਦੋਂ ਕੀਤੀ ਸੀ। ਕੀ ਹਾਈਕਮਾਂਡ ਨੇ ਉਨਾਂ ਕੋਲ ਜਾ ਕੇ ਮੇਰੇ ਵਿਰੁੱਧ ਸ਼ਿਕਾਇਤ ਕੀਤੀ ਸੀ?’’

                ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ‘‘ਹਰੇਕ ਇਹ ਸਮਝਣ ਵਿੱਚ ਨਾਕਾਮ ਹੈ ਕਿ ਸ੍ਰੀ ਮੋਦੀ ਨੂੰ ਇਸ ਬੇਬੁਨਿਆਦ ਟਿੱਪਣੀ ਲਈ ਕਿਸ ਨੇ ਪ੍ਰੇਰਿਆ? ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਅੰਦਰੂਨੀ ਕੰਮਕਾਜ ਨੂੰ ਕਿਵੇਂਚਲਾਉਣਾ ਹੈ, ਇਸ ਲਈ ਨਾ ਤਾਂ ਉਨਾਂ ਨੂੰ ਅਤੇ ਨਾ ਹੀ ਕਾਂਗਰਸ ਹਾਈ ਕਮਾਂਡ ਨੂੰ ਪ੍ਰਧਾਨ ਮੰਤਰੀ ਦੀ ਸਲਾਹ ਦੀ ਲੋੜ ਹੈ।

                ਮੁੱਖ ਮੰਤਰੀ ਨੇ ਕਿਹਾ , ‘‘ਮੈਨੂੰ ਪਤਾ ਹੈ ਕਿ ਮੈਂ ਆਪਣਾ ਕੰਮ ਕਿਵੇਂ ਕਰਨਾ ਹੈ ਅਤੇ ਕਿਸ ਤਰਾਂ ਮੇਰੇ ਸੂਬੇ ਦਾ ਸ਼ਾਸਨ ਚਲਾਉਣਾ ਅਤੇ ਮੈਂ ਪਾਰਟੀ ਹਾਈ ਕਮਾਂਡ ਨਾਲ ਰਿਸ਼ਤੇ ਕਿਵੇਂ ਨਿਭਾਉਣੇ ਹਨ ਜੋ ਭਾਜਪਾ ਨੇਤਾਵਾਂ ਨਾਲੋਂ ਵੱਧਹਨ।’’ ਉਨਾਂ ਕਿਹਾ ਕਿ ਕਾਂਗਰਸੀ ਹਾਈ ਕਮਾਂਡ ਨੂੰ ਉਨਾਂ ਦੀ ਲੀਡਰਸ਼ਿਪ ਵਿੱਚ ਪੂਰਾ ਭਰੋਸਾ ਹੈ ਅਤੇ ਸੂਬੇ ਨੂੰ ਮੁੜ ਲੀਹ ’ਤੇ ਲਿਆਉਣ ਲਈ ਪਾਰਟੀ ਨੇ ਖੁੱਲਾ ਹੱਥ ਦਿੱਤਾ ਹੋਇਆ ਹੈ ਜਿਸ ਦਾ ਭਾਜਪਾ ਦੇ ਗੱਠਜੋੜ ਵਾਲੀ ਅਕਾਲੀਸਰਕਾਰ ਨੇ ਰੱਜ ਕੇ ਘਾਣ ਕੀਤਾ ਸੀ।

                ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਹਰੇਕ ਸੂਬੇ ਦੇ ਲੋਕਾਂ ਨਾਲ ਨੇੜਿਓਂ ਜੁੜੀ ਹੋਈ ਹੈ ਅਤੇ ਉਹ ਇਸ ਪਾਰਟੀ ਦੇ ਵਫ਼ਾਦਾਰ ਸਿਪਾਹੀ ਹਨ। ਉਨਾਂ ਕਿਹਾ ਕਿ ਜਮਹੂਰੀਅਤ ਦੀ ਸੱਚੀ-ਸੁੱਚੀ ਭਾਵਨਾ ਨਾਲਉਹ ਪੰਜਾਬ ਵਿੱਚ ਪਾਰਟੀ ਦੀ ਅਗਵਾਈ ਕਰ ਰਹੇ ਹਨ।

                ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ੍ਰੀ ਮੋਦੀ ਦੇ ਵਿਸ਼ਵਾਸ ਦੇ ਉਲਟ ਕਾਂਗਰਸ ਰਾਤੋ-ਰਾਤ ਹੋਂਦ ਵਿੱਚ ਆਈ ਪਾਰਟੀ ਨਹੀਂ ਹੈ ਜਿਸ ਨੂੰ ਉਹ ਪਾਸੇ ਕਰਨ ਦੀ ਇੱਛਾ ਰੱਖਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸਪਾਰਟੀ ਆਪਣੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਅਗਾਮੀ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਟੱਕਰ ਦੇਣ ਲਈ ਪੂਰੀ ਤਰਾਂ ਤਿਆਰ ਹੈ।

                ਮੁੱਖ ਮੰਤਰੀ ਨੇ ਐਲਾਨ ਕੀਤਾ ,‘‘ ਮੈਂ ਨਿੱਜੀ ਤੌਰ ’ਤੇ ਇਸ ਚੋਣ ਜੰਗ ਨੂੰ ਸਿੱਟੇ ’ਤੇ ਲਿਜਾਣ ਲਈ ਤਿਆਰ ਹਾਂ। ’’ ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ‘ਜੁਮਲੇਬਾਜ਼ੀ’ ਦਾ ਨਾ ਤਾਂ ਕਾਂਗਰਸ ਲੀਡਰਸ਼ਿਪ ਤੇ ਵਰਕਰਾਂ ’ਤੇ ਕੋਈਅਸਰ ਹੈ ਅਤੇ ਨਾ ਹੀ ਇਸ ਦਾ ਦੇਸ਼ ਦੇ ਨਾਗਰਿਕਾਂ ’ਤੇ ਅਸਰ ਹੈ।

Advertisement

LEAVE A REPLY

Please enter your comment!
Please enter your name here