ਕੇਰਲਾ ਦੀਆਂ ਨਰਸਾਂ ਬਚਾਈਆਂ ਗਈਆਂ ਤਾਂ 39 ਭਾਰਤੀ ਨੌਜਵਾਨ ਕਿਉਂ ਨਹੀਂ ਬਚਾ ਸਕੀ ਸਰਕਾਰ : ਬਡਹੇੜੀ

174
Advertisement
ਆਲ ਇੰਡੀਆ ਜੱਟ ਮਹਾਂ ਸਭਾ ਦੇ ਸੂਬਾ ਪ੍ਰਧਾਨ ਰਾਜਿੰਦਰ ਸਿੰਘ ਬਡਹੇੜੀ ਨੇ ਕੇਂਦਰ ਸਰਕਾਰ ਨੂੰ ਪੁੱਛਿਆ ਕਿ ਜਿਵੇਂ ਸਰਕਾਰ ਨੇ ਯਤਨ ਕੀਤੇ ਸਨ ਅਤੇ ਕੇਰਲਾ ਦੀਆਂ ਨਰਸਾਂ ਨੂੰ ਬਚਾਇਆ ਸੀ ਤਾਂ ਫਿਰ ਸਰਕਾਰ ਅਤੇ ਇਰਾਕ ਵਿੱਚ ਭਾਰਤੀ ਰਾਜਦੂਤ ਅਜਿਹੇ ਉਪਰਾਲੇ ਕਿਉਂ ਨਹੀਂ ਕਰ ਸਕੀ ਜਿਸ ਨਾਲ 39 ਭਾਰਤੀ ਨੌਜਵਾਨ ਕਿਉਂ ਨਹੀਂ ਬਚ ਸਕਦੇ,ਸਰਕਾਰ ਝੂਠੇ ਬਿਆਨ ਦਿੰਦੀ ਰਹੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਰਾਜ ਮੰਤਰੀ ਵੀ ਕੇ ਸਿੰਘ ਸਦਨ ਅੰਦਰ ਬੇਤੁਕੀ ਬਿਆਨਬਾਜ਼ੀ ਕਰਕੇ ਤਾੜੀਆਂ ਮਰਵਾਉਣ ਤੱਕ ਹੀ ਸੀਮਤ ਰਹੇ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਦਾ ਸਖਤ ਨੋਟਿਸ ਲੈਂਦਿਆਂ ਇਹਨਾਂ ਮੰਤਰੀਆਂ ਅਤੇ ਇਰਾਕ ਵਿੱਚ ਭਾਰਤੀ  ਰਾਜਦੂਤ ਖਿਲਾਫ਼ ਕਾਰਵਾਈ ਕਰਨ ਅਤੇ ਮਾਰੇ ਗਏ ਨੌਜਵਾਨਾਂ ਦੇ ਪਰਵਾਰਾਂ ਨੂੰ ਕਰੋੜ ਰੁਪਏ ਪ੍ਰਤੀ ਨੌਜਵਾਨ ਦੇ ਵਾਰਸਾਂ ਨੂੰ ਮੁਆਵਜ਼ਾ ਦੇਣ ਦੀ ਤੁਰੰਤ ਐਲਾਨ ਕਰਨ। ਨੌਜਵਾਨਾਂ ਦੇ ਪਰਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਬਡਹੇੜੀ ਨੇ ਆਖਿਆ ਕਿ ਪਰਮਾਤਮਾ ਉਹਨਾਂ ਇਹ ਦੁੱਖ ਬਰਦਾਸ਼ਤ ਕਰਨ ਦਾ ਬਲ ਬਖਸ਼ੇ ਅਤੇ ਨੌਜਵਾਨਾਂ ਦੀਆਂ ਵਿਛੜੀਆਂ ਆਤਮਾਵਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ।
Advertisement

LEAVE A REPLY

Please enter your comment!
Please enter your name here