ਕੇਜਰੀਵਾਲ ਦੀ ਮੁਆਫੀ ਅਕਾਲੀ ਦਲ ਵਿਰੁੱਧ ਕੀਤੇ ਕੂੜ ਪ੍ਰਚਾਰ ਦਾ ਵੱਡਾ ਸਬੂਤ – ਸੋਨੀ ਮੰਡੇਰ

139
Advertisement


ਧੂਰੀ, 16 ਮਾਰਚ (ਰਾਜੇਸ਼ਵਰ ਪਿੰਟੂ)- ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਤਤਕਾਲੀਨ ਸਰਕਾਰ ‘ਚ ਕੈਬਨਿਟ ਮੰਤਰੀ ਅਤੇ ਹੁਣ ਵਿਧਾਇਕ ਬਿਕਰਮਜੀਤ ਸਿੰਘ ਮਜੀਠੀਆਂ ਵੱਲੋਂ ਦਾਇਰ ਕੀਤੇ ਗਏ ਇੱਕ ਮਾਣਹਾਨੀ ਦੇ ਮਾਮਲੇ ‘ਚ ਲਿਖਤੀ ਮੁਆਫੀ ਮੰਗੇ ਜਾਣ ‘ਤੇ ਅਕਾਲੀ ਆਗੂਆਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਚੇਤੇ ਰਹੇ ਕਿ ਪੰਜਾਬ ਦੀਆਂ ਲੰਘੀਆਂ ਵਿਧਾਨ ਸਭਾ ਚੋਣਾਂ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਆਪ ਦੇ ਪੰਜਾਬ ਇੰਚਾਰਜ ਸੰਜੇ ਸਿੰਘ ਅਤੇ ਆਪ ਦੇ ਕਈ ਹੋਰ ਲੀਡਰਾਂ ਨੇ ਬਿਕਰਮ ਸਿੰਘ ਮਜੀਠੀਆਂ ਤੇ ਡਰੱਗਜ਼ ਤਸੱਕਰੀ ਦੇ ਦੋਸ਼ ਲਗਾਏ ਸਨ ਅਤੇ ਅਜਿਹੇ ਦੋਸ਼ਾਂ ਕਾਰਨ ਹੀ ਅਕਾਲੀ ਦਲ ਨੂੰ ਪੰਜਾਬ ‘ਚ ਹਾਰ ਦਾ ਮੂੰਹ ਦੇਖਣਾਂ ਪਿਆ ਸੀ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਐਡਵੋਕੇਟ ਜਤਿੰਦਰ ਸਿੰਘ ਮੰਡੇਰ ਨੇ ਕਿਹਾ ਕਿ ਲੰਘੀਆਂ ਲੋਕ ਸਭਾ ਚੋਣਾਂ ਵਿਰੁੱਧ ਪਾਰਟੀ ਵਿਰੁੱਧ ਡਰੱਗਜ਼ ਦੇ ਝੂਠੇ ਦੋਸ਼ ਲਗਾ ਕੇ ਸ਼ੋਹਰਤ ਖੱਟਣ ਵਾਲੀ ਆਮ ਆਦਮੀ ਪਾਰਟੀ ਨੂੰ ਭਾਵੇਂ ਲੋਕਾਂ ਨੇ ਨਕਾਰ ਦਿੱਤਾ ਹੈ, ਪਰ ਆਪ ਵੱਲੋਂ ਹਰੇਕ ਰੈਲੀਆਂ ‘ਚ ਅਕਾਲੀ ਦਲ ਵਿਰੁੱਧ ਕੀਤੇ ਕੂੜ ਪ੍ਰਚਾਰ ਦਾ ਸੱਚ ਸਾਹਮਣੇ ਆ ਗਿਆ ਹੈ ਅਤੇ ਆਪਣੀ ਲਿਖਤੀ ਮੁਆਫੀ ਜਰੀਏ ਅਰਵਿੰਦ ਕੇਜਰੀਵਾਲ ਨੇ ਆਪਣੇ ਝੂਠ ਨੂੰ ਖੁੱਦ ਹੀ ਕਬੂਲ ਲਿਆ ਹੈ ਅਤੇ ਆਪ ਦੀ ਗੈਰ ਮਿਆਰੀ ਸਿਆਸਤ ਲੋਕਾਂ ਦੇ ਸਾਹਮਣੇ ਆ ਗਈ ਹੈ ਕਿ ਆਪ ਨੇ ਹਮੇਸ਼ਾ ਗਿਰੀ ਹੋਈ ਸਿਆਸਤ ਕਰਕੇ ਪੰਜਾਬ ਦੀ ਸੱਤਾ ਤੇ ਕਾਬਜ਼ ਹੋਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਨ•ਾਂ ਦੀ ਇੱਛਾ ਨੂੰ ਬੂਰ ਨਹੀਂ ਪਿਆ। ਉਨ•ਾਂ  ਅਰਵਿੰਦ ਕੇਜਰੀਵਾਲ ਵੱਲੋਂ ਲਿਖਤੀ ਗਲਤੀ ਮੰਨਣ ਨੂੰ ਬਿਕਰਮਜੀਤ ਸਿੰਘ ਮਜੀਠੀਆਂ ਵੱਲੋਂ ਸਵੀਕਾਰ ਕਰਨ ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਮਜੀਠੀਆਂ ਨੇ ਮੁਆਫੀ ਪ੍ਰਵਾਨ ਕਰਕੇ ਵੱਡੇਪਣ ਦਾ ਸਬੂਤ ਦਿੱਤਾ ਹੈ।
ਫੋਟੋ ਕੈਪਸ਼ਨ ਧੂਰੀ : ਜਤਿੰਦਰ ਸਿੰਘ ਸੋਨੀ ਮੰਡੇਰ

Advertisement

LEAVE A REPLY

Please enter your comment!
Please enter your name here