ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਭਾਰਤੀ ਹਵਾਈ ਸੈਨਾ ਦੇ ਵਿਰਾਸਤੀ ਕੇਂਦਰ ਦਾ ਉਦਘਾਟਨ

54
Advertisement

ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਭਾਰਤੀ ਹਵਾਈ ਸੈਨਾ ਦੇ ਵਿਰਾਸਤੀ ਕੇਂਦਰ ਦਾ ਉਦਘਾਟਨ

ਚੰਡੀਗੜ੍ਹ,8ਮਈ(ਵਿਸ਼ਵ ਵਾਰਤਾ)- ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਚੰਡੀਗੜ੍ਹ ਦੇ ਸੈਕਟਰ-18 ਵਿੱਚ ਭਾਰਤੀ ਹਵਾਈ ਸੈਨਾ ਦੇ ਵਿਰਾਸਤੀ ਕੇਂਦਰ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਇਸ ਕੇਂਦਰ ਨੂੰ ਆਮ ਲੋਕਾਂ ਨੂੰ ਸਮਰਪਿਤ ਕੀਤਾ ਹੈ। ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਨੇ ਰੱਖਿਆ ਮੰਤਰੀ ਦਾ ਸਵਾਗਤ ਕੀਤਾ।ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਅਤੇ ਭਾਰਤੀ ਹਵਾਈ ਸੈਨਾ ਨੇ ਪਿਛਲੇ ਸਾਲ ਇੱਕ ਸਮਝੌਤਾ ਪੱਤਰ (ਐਮਓਯੂ) ‘ਤੇ ਦਸਤਖਤ ਕੀਤੇ ਸਨ
ਇਸ ਮੌਕੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ, ਏਅਰ ਚੀਫ਼ ਮਾਰਸ਼ਲ ਵੀ.ਆਰ. ਚੌਧਰੀ ਅਤੇ ਚੰਡੀਗੜ੍ਹ ਤੋਂ ਸੰਸਦ ਮੈਂਬਰ ਕਿਰਨ ਖੇਰ ਹਾਜ਼ਰ ਸਨ। ਭਾਰਤੀ ਹਵਾਈ ਸੈਨਾ ਦੇ ਮੁਖੀ ਨੇ ਭਾਰਤੀ ਹਵਾਈ ਸੈਨਾ ਵਿਰਾਸਤੀ ਕੇਂਦਰ ਦੇ ਨਿਰਮਾਣ ਦੀ ਪ੍ਰਗਤੀ ਦੀ ਸਮੀਖਿਆ ਕਰਨ ਲਈ ਪਿਛਲੇ ਮਹੀਨੇ ਇਸ ਦਾ ਦੌਰਾ ਕੀਤਾ ਸੀ।
ਇਹ ਵਿਰਾਸਤੀ ਕੇਂਦਰ 17,000 ਵਰਗ ਫੁੱਟ ਤੋਂ ਵੱਧ ਖੇਤਰ ਵਿੱਚ ਫੈਲਿਆ ਹੋਇਆ ਹੈ। ਇਹ 1965, 1971 ਦੀਆਂ ਜੰਗਾਂ ਅਤੇ ਕਾਰਗਿਲ ਯੁੱਧ ਅਤੇ ਬਾਲਾਕੋਟ ਹਵਾਈ ਹਮਲੇ ਸਮੇਤ ਵੱਖ-ਵੱਖ ਯੁੱਧਾਂ ਵਿੱਚ ਹਵਾਈ ਸੈਨਾ ਦੀ ਭੂਮਿਕਾ ਨੂੰ ਫਰੈਸਕੋ ਅਤੇ ਯਾਦਗਾਰੀ ਚਿੰਨ੍ਹਾਂ ਰਾਹੀਂ ਦਰਸਾਉਣ ਵਾਲਾ ਪਹਿਲਾ ਕੇਂਦਰ ਹੈ।

 

ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਸ਼ਹਿਰ ਵਿੱਚ ਆਮਦ ਮੌਕੇ ਏਅਰਪੋਰਟ ਲਾਈਟ ਪੁਆਇੰਟ ਤੋਂ ਲੈ ਕੇ ਸੈਕਟਰ-17/18 ਦੇ ਲਾਈਟ ਪੁਆਇੰਟ ਤੱਕ ਹਰ ਥਾਂ ਟ੍ਰੈਫਿਕ ਪੁਲੀਸ ਤੇ ਥਾਣਾ ਸਦਰ ਪੁਲੀਸ ਤੇ ਹੋਰ ਪੁਲੀਸ ਮੁਲਾਜ਼ਮ ਮੌਜੂਦ ਸਨ। ਟ੍ਰੈਫਿਕ ਪੁਲਸ ਦੇ ਨਾਲ-ਨਾਲ ਪੁਲਸ ਕੰਟਰੋਲ ਰੂਮ ਦਾ ਸਟਾਫ ਵੀ ਹਾਈ ਅਲਰਟ ‘ਤੇ ਰਿਹਾ ਤਾਂ ਜੋ ਰੱਖਿਆ ਮੰਤਰੀ ਦੇ ਰੂਟ ਦੌਰਾਨ ਕੋਈ ਗੜਬੜ ਨਾ ਹੋ ਸਕੇ।

ਪ੍ਰਸ਼ਾਸਨ ਦਾ ਸੈਰ ਸਪਾਟਾ ਵਿਭਾਗ ਏਅਰ ਫੋਰਸ ਹੈਰੀਟੇਜ ਸੈਂਟਰ ਚਲਾਏਗਾ। ਵਿਭਾਗ ਦਾ ਸਟਾਫ਼ ਮੌਜੂਦ ਰਹੇਗਾ। ਜੋ ਹੈਰੀਟੇਜ ਸੈਂਟਰ ਵਿਖੇ ਆਉਣ ਵਾਲੇ ਸੈਲਾਨੀਆਂ ਦਾ ਮਾਰਗਦਰਸ਼ਨ ਕਰਨਗੇ ਅਤੇ ਇੱਥੇ ਰੱਖੇ ਸਾਮਾਨ ਬਾਰੇ ਜਾਣਕਾਰੀ ਦੇਣਗੇ। ਕੇਂਦਰ ਦਾ ਦੌਰਾ ਕਰਨ ਵਾਲੇ ਸੈਲਾਨੀਆਂ ਨੂੰ ਹਵਾਈ ਸੈਨਾ ਦੀ ਬਹਾਦਰੀ, ਯੁੱਧ ਦੀਆਂ ਕਹਾਣੀਆਂ ਅਤੇ ਹਥਿਆਰਾਂ ਬਾਰੇ ਪੂਰੀ ਜਾਣਕਾਰੀ ਮਿਲੇਗੀ।

Advertisement