ਕੇਂਦਰੀ ਟੀਮ ਵੀ ਪਹੁੰਚੀ ਮਾਨਸਾ ਚਿੱਟੀ ਮੱਖੀ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ

539
Advertisement


ਚੰਡੀਗੜ੍ਹ/ਮਾਨਸਾ, 17 ਅਗਸਤ (ਵਿਸ਼ਵ ਵਾਰਤਾ)- ਨਰਮੇ ਉਤੇ ਚਿੱਟੀ ਮੱਖੀ ਦੇ ਹਮਲੇ ਨੂੰ ਲੈਕੇ ਫਸਲਾਂ ਦਾ ਜਾਇਜਾ ਲੈਣ ਲਈ ਕੇਂਦਰੀ ਟੀਮ ਨੇ ਅੱਜ ਮਾਨਸਾ ਜਿਲ੍ਹੇ ਦੇ ਇਕ ਦਰਜਨ ਤੋਂ ਵੱਧ ਪਿੰਡਾਂ ਦਾ ਦੌਰਾ ਕੀਤਾ| ਇਸ ਟੀਮ ਦੀ ਅਗਵਾਈ ਕੇਂਦਰੀ ਖੇਤੀ ਵਿਭਾਗ ਦੇ ਜੁਆਇੰਟ ਡਾਇਰੈਕਟਰ ਕੇ.ਡਬਲਯੂ ਦੇਸਕਰ ਕਰ ਰਹੇ ਹਨ, ਉਨ੍ਹਾਂ ਨਾਲ ਪੰਜਾਬ ਖੇਤੀਬਾੜੀ ਵਿਭਾਗ ਵੱਲੋਂ ਮਾਨਸਾ ਜਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾ. ਗੁਰਾਦਿੱਤਾ ਸਿੰਘ ਸਿੱਧੂ ਸਮੇਤ ਹੋਰ ਅਧਿਕਾਰੀ ਮੌਜੂਦ ਹਨ|
ਇਸ ਟੀਮ ਵੱਲੋਂ ਪਿੰਡ ਅੱਕਾਂਵਾਲੀ, ਜੌਈਆਂ, ਮੰਢਾਲੀ, ਟਾਹਲੀਆਂ, ਬਰ੍ਹੇ, ਆਲਮਪੁਰ ਛੀਨਾ, ਮੰਦਰਾਂ, ਗਾਮੀਵਾਲਾ, ਸੈਦੇਵਾਲਾ, ਕੁਲਰੀਆਂ, ਬਹਾਦਰਪੁਰ, ਕ੍ਹਿਨਗੜ੍ਹ, ਦਿਆਲਪੁਰਾ, ਖੱਤਰੀਵਾਲ ਅਤੇ ਰੰਘੜਿਆਲ ਦੇ ਖੇਤਾਂ ਦਾ ਦੌਰਾ ਕੀਤਾ ਗਿਆ ਹੈ|
ਇਥੇ ਜਿਕਰਯੋਗ ਹੈ ਕਿ ਇਸ ਟੀਮ ਦੇ ਆਉਣ ਦਾ ਐਲਾਨ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਇਸ ਜਿਲ੍ਹੇ ਦੇ ਖੇਤਾਂ ਦਾ ਦੌਰਾ ਕਰਨ ਦੌਰਾਨ ਕੀਤਾ ਗਿਆ ਸੀ, ਜਦੋਂ ਕਿ ਇਸ ਤੋਂ ਪਹਿਲਾਂ ਮਾਨਸਾ ਜਿਲ੍ਹੇ ਵਿਚ ਇਸ ਹਮਲੇ ਨੂੰ ਲੈਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਮਾਨਸਾ ਨੇੜਲੇ ਪਿੰਡ ਖਿਆਲਾ ਕਲਾਂ ਅਤੇ ਸਾਹਨਿਆਂਵਾਲੀ ਵਿਖੇ ਆ ਚੁੱਕੇ ਹਨ|
ਇਸ ਕੇਂਦਰੀ ਟੀਮ ਨੇ ਕਿਸਾਨਾਂ ਤੋਂ ਖੇਤਾਂ ਵਿਚ ਕੀਤੀਆਂ ਹੁਣ ਤੱਕ ਦੀਆਂ ਸਪਰੇਆਂ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਕਿਸਾਨਾਂ ਨੂੰ ਚਿੱਟੀ ਮੱਖੀ ਦੇ ਹਮਲੇ ਤੋਂ ਨਾ ਘਬਰਾਉਣ ਦਾ ਸੱਦਾ ਦਿੱਤਾ| ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਖੇਤੀ ਵਿਭਾਗ ਵੱਲੋਂ ਦੱਸੀਆਂ ਸਪਰੇਆਂ ਦਾ ਛਿੜਕਾਅ ਕਰਨ ਅਤੇ ਦੁਕਾਨਦਾਰਾਂ ਦੇ ਪਿੱਛੇ ਲੱਗਕੇ ਕਿਸੇ ਵੀ ਕਿਸਮ ਦੀ ਸਪਰੇਅ ਤੋਂ ਕਿਨਾਰਾ ਕਰਨ|
ਕ੍ਰਿ੍ਹੀ ਵਿਗਿਆਨ ਕੇਂਦਰ ਭਾਰਤ ਸਰਕਾਰ ਦੇ ਜੁਆਇੰਟ ਡਾਇਰੈਕਟਰ ਦਿਨ੍ਹੇ ਚੰਦਰ ਰਜਾ ਨੇ ਦੱਸਿਆ ਕਿ ਉਹ ਇਸ ਚਿੱਟੀ ਮੱਖੀ ਦੇ ਹਮਲੇ ਦਾ ਅਸਲ ਕਾਰਨ ਵਿਗਿਆਨਿਕ ਤੌਰ *ਤੇ ਲੱਭ ਰਹੇ ਹਨ ਅਤੇ ਇਹ ਵੀ ਦੇਖ ਰਹੇ ਹਨ ਕਿ ਇਹ ਹਮਲਾ ਕਿਹੜੀਆਂ ਵਰਾਇਟੀਆਂ ਉਤੇ ਜਿਆਦਾ ਹੈ ਅਤੇ ਉਸ ਖੇਤ ਵਿਚ ਕਿਸਾਨਾਂ ਵੱਲੋਂ ਹੁਣ ਤੱਕ ਕਿਹੜੇ ਕੀਟਨਾ੍ਹਕ ਅਤੇ ਕਿਹੜੀਆਂ ਖਾਦਾਂ ਦੀ ਵਰਤੋਂ ਕੀਤੀ ਗਈ ਹੈ| ਉਨ੍ਹਾਂ ਮੰਨਿਆ ਕਿ ਕੁਝ ਥਾਵਾਂ *ਤੇ ਇਹ ਹਮਲਾ ਵੇਖਣ ਵਿਚ ਸਾਹਮਣੇ ਆ ਰਿਹਾ ਹੈ, ਪਰ ਇਹ ਹਮਲਾ ਇਨਾਂ ਜਿਆਦੇ ਵੀ ਨਹੀਂ ਹੈ ਕਿ ਕਿਸਾਨ ਇਸ ਉਪਰ ਧੜਾ^ਧੜ ਸਪਰੇਆਂ ਦਾ ਛਿੜਕਾਅ ਹੀ ਕਰੀ ਜਾਣ|
14 ਮੈਂਬਰੀ ਇਸ ਟੀਮ ਨੇ ਕਿਸਾਨਾਂ ਤੋਂ ਬਹੁਤ ਸਾਰੀਆਂ ਗੱਲਾਂ ਪੁੱਛੀਆਂ ਅਤੇ ਬੀਜਾਂ ਦੀਆਂ ਵਰਾਇਟੀਆਂ ਬਾਰੇ ਕਿਸਾਨਾਂ ਨਾਲ ਵਾਰ^ਵਾਰ ਗੱਲਬਾਤ ਹੁੰਦੀ ਰਹੀ| ਇਸ ਟੀਮ ਵਿਚ ਡਾ. ਕਿਰਨ ਦੇਸ, ਖੇਤੀਬਾੜੀ ਵਿਭਾਗ ਦੇ ਸਹਾਇਕ ਡਾਇਰੈਕਟਰ ਡਾ. ਰਾਜਵਿੰਦਰ ਸਿੰਘ, ਖੇਤੀ ਵਿਭਾਗ ਦੇ ਜੁਆਇੰਟ ਡਾਇਰੈਕਟਰ ਸੁਖਦੇਵ ਸਿੰਘ ਸਿੱਧੂ, ਡਾ. ਪਰਮਿੰਦਰ ਸਿੰਘ, ਮੁੱਖ ਖੇਤੀਬਾੜੀ ਅਫਸਰ ਡਾ. ਗੁਰਾਦਿੱਤਾ ਸਿੰਘ ਸਿੱਧੂ, ਡਾ. ਕੇ.ਪੀ ੍ਹਰਮਾ ਅਤੇ ਡਾ. ਪੀ.ਡੀ. ੍ਹਰਮਾ ਨੇ ਦੱਸਿਆ ਕਿ ਟੀਮ ਵੱਲੋਂ ਭਲਕੇ ਬਠਿੰਡਾ ਜਿਲ੍ਹੇ ਦੇ ਖੇਤਾਂ ਦਾ ਦੌਰਾ ਕੀਤਾ ਜਾਵੇਗਾ ਅਤੇ ਉਸ ਤੋਂ ਬਾਅਦ ਇਸ ਪੂਰੀ ਜਾਣਕਾਰੀ ਨੂੰ ਕੇਂਦਰ ਸਰਕਾਰ ਦੇ ਖੇਤੀਬਾੜੀ ਵਿਭਾਗ ਕੋਲ ਪਹੁੰਚਾਇਆ ਜਾਵੇਗਾ ਤਾਂ ਜੋ ਇਸ ਹਮਲੇ ਦੀ ਅਸਲੀਅਤ ਨੂੰ ਲੱਭਿਆ ਜਾ ਸਕੇ|

Advertisement

LEAVE A REPLY

Please enter your comment!
Please enter your name here