ਨਵੀਂ ਦਿੱਲੀ, 29 ਅਗਸਤ – ਕੇਂਦਰ ਸਰਕਾਰ ਨੇ ਆਪਣੇ ਕਰਮਚਾਰੀਆਂ ਅਤੇ ਪੈਨਸ਼ਨਧਾਰੀਆਂ ਨੂੰ ਵੱਡਾ ਤੋਹਫਾ ਦਿੰਦਿਆਂ ਮਹਿੰਗਾਈ ਭੱਤੇ ਵਿਚ 2 ਫੀਸਦੀ ਵਾਧਾ ਕੀਤਾ ਹੈ।
ਇਹ ਫੈਸਲਾ ਅੱਜ ਨਵੀਂ ਦਿੱਲੀ ਵਿਚ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ‘ਚ ਲਿਆ ਗਿਆ। ਇਸ ਦੌਰਾਨ ਇਸ ਵਾਧੇ ਨਾਲ ਡੀ.ਏ. ਹੁਣ 9 ਫੀਸਦੀ ਹੋ ਗਿਆ ਹੈ।
1.10 ਕਰੋੜ ਕਰਮਚਾਰੀਆਂ ਤੇ ਪੈਨਸ਼ਨਧਾਰੀਆਂ ਨੂੰ ਮਿਲੇਗਾ ਲਾਭ-
ਇਸ ਵਾਧੇ ਦਾ ਫਾਇਦਾ 1.10 ਕਰੋੜ ਕੇਂਦਰ ਸਰਕਾਰ ਦੇ ਕਰਮਚਾਰੀਆਂ ਅਤੇ ਪੈਨਸ਼ਨਧਾਰੀਆਂ ਨੂੰ ਮਿਲੇਗਾ।