ਮਾਨਸਾ, 18 ਅਗਸਤ (ਵਿਸ਼ਵ ਵਾਰਤਾ)- ਪੰਜਾਬ ਰਾਜ ਵਿਚ ਕਿਸਾਨਾਂ ਵੱਲੋਂ ਕੀਤੀਆਂ ਗਈਆਂ ਖੁਦਕੁਸ਼ੀਆਂ ਅਤੇ ਖੇਤ ਮਜ਼ਦੂਰਾਂ ਦੇ ਕਰਜ਼ਿਆਂ ਕਾਰਨ ਆਰਥਿਕ ਤੰਗੀ ਨੂੰ ਜਾਚਣ ਅਤੇ ਸੁਝਾਊ ਦੇਣ ਲਈ ਗਠਿਤ ਸਦਨ ਦੀ ਕਮੇਟੀ ਵੱਲੋਂ ਮਾਨਸਾ ਦੀਆਂ ਤਿੰਨੇ ਸਬ-ਡਵੀਜ਼ਨਾਂ ਦੇ ਪਿੱਡਾਂ ਦਾ ਦੌਰਾ ਕੀਤਾ ਅਤੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਪਰਿਵਾਰਾਂ ਨਾਲ ਨਿੱਜੀ ਤੌਰ ’ਤੇ ਮੁਲਾਕਾਤ ਕੀਤੀ| ਮਾਨਸਾ ਦੇ ਆਪਣੇ ਅੱਜ ਦੇ ਦੌਰੇ ਦੌਰਾਨ ਸਦਨ ਦੀ ਕਮੇਟੀ ਵਿਚ ਸਭਾਪਤੀ ਸੁਖਜਿੰਦਰ ਸਿੱਘ ਸੁਖ ਸਰਕਾਰੀਆ, ਮੈਂਬਰ ਨੱਥੂ ਰਾਮ, ਮੈਂਬਰ ਨਾਜਰ ਸਿੱਘ ਮਾਨਸਾਹੀਆ ਅਤੇ ਮੈਂਬਰ ਹਰਿੱਦਰਪਾਲ ਸਿੱਘ ਚੰਦੂਮਾਜਰਾ ਸ਼ਾਮਿਲ ਸਨ|
ਕਿਸਾਨਾਂ ਦੀਆਂ ਖੁਦਕੁਸ਼ੀਆਂ ਅਤੇ ਖੇਤ ਮਜ਼ਦੂਰਾਂ ਦੇ ਕਰਜ਼ਿਆਂ ਕਾਰਨ ਆਰਥਿਕ ਤੰਗੀ ਜਾਚਣ ਆਈ ਟੀਮ ਨੇ ਅੱਜ ਹਲਕਾ ਸਰਦੂਲਗੜ੍ਹ ਦੇ ਪਿੱਡ ਭੱਮੇ ਕਲਾਂ ਅਤੇ ਭੱਮੇ ਖੁਰਦ, ਹਲਕਾ ਬੁਢਲਾਡਾ ਦੇ ਪਿੱਡ ਲਖਮੀਰ ਵਾਲਾ ਤੇ ਟਾਹਲੀਆਂ ਅਤੇ ਹਲਕਾ ਮਾਨਸਾ ਦੇ ਪਿੱਡਾਂ ਕਿਸ਼ਨਗੜ੍ਹ ਫਰਮਾਹੀ, ਦਲੇਲ ਸਿੱਘ ਵਾਲਾ ਦੇ ਕਰੀਬ 12 ਪਰਿਵਾਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਤੋਂ ਜਾਣਕਾਰੀ ਹਾਸਿਲ ਕੀਤੀ|
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਮੇਟੀ ਸਭਾਪਤੀ ਸਰਕਾਰੀਆ ਵੱਲੋਂ ਦੱਸਿਆ ਗਿਆ ਕਿ ਅੱਜ ਦੇ ਇਸ ਦੌਰੇ ਦਾ ਮੁੱਖ ਮੰਤਵ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਪਰਿਵਾਰਾਂ ਨਾਲ ਮਿਲਕੇ ਉਨ੍ਹਾਂ ਦੇ ਘਰਾਂ ਵਿਚ ਜੋ ਖੁਦਕ੍ਹੁੀਆਂ ਹੋਈਆਂ ਹਨ ਅਤੇ ਜੋ ਆਰਥਿਕ ਤੱਗੀ ਹੈ, ਉਸ ਦਾ ਕਾਰਨ ਜਾਣਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਜੋ ਇਸ ਸਬੱਧੀ ਰਿਪੋਰਟ ਤਿਆਰ ਕਰ ਕੇ ਸਦਨ ਵਿਚ ਪ੍ਹੇ ਕੀਤੀ ਜਾ ਸਕੇ| ਉਨ੍ਹਾਂ ਕਿਹਾ ਕਿ ਪੂਰੇ ਸੂਬੇ ਦੇ ਵੱਖ^ਵੱਖ ਪਿੱਡਾਂ ਦਾ ਦੌਰਾ ਕਰਕੇ ਨਵੱਬਰ 2017 ਦੇ ਅੱਤ ਤੱਕ ਪੂਰੀ ਰਿਪੋਰਟ ਤਿਆਰ ਕਰ ਲਈ ਜਾਵੇਗੀ|
ਇਸ ਮੌਕੇ ਨਾਜਰ ਸਿੱਘ ਮਾਨਸਾਹੀਆ ਨੇ ਕਿਹਾ ਕਿ ਪਾਰਟੀਬਾਜੀ ਤੋਂ ਉਪਰ ਉਠ ਕੇ ਅਤੇ ਕਿਸਾਨੀ ਨੂੰ ਬਚਾਉਣ ਲਈ ਇਹ ਕਮੇਟੀ ਗਠਿਤ ਕੀਤੀ ਗਈ ਹੈ ਅਤੇ ਰਿਪੋਰਟ ਤਿਆਰ ਹੋਣ ਤੋਂ ਬਾਅਦ ਉਨ੍ਹਾਂ ਦੀ ਪੜਚੋਲ ਕਰਕੇ ਕਿਸਾਨਾਂ ਨੂੰ ਉਪਰ ਉਠਾਉਣ ਲਈ ਯੋਗ ਕਦਮ ਚੁੱਕਣ ਸਬੱਧੀ ਸਿਫਾਰਸ਼ ਕੀਤੀ ਜਾਵੇਗੀ| ਹਰਿੰਦਰਪਾਲ ਸਿੱਘ ਚੰਦੂਮਾਜਰਾ ਨੇ ਕਿਹਾ ਕਿ ਕਿਸਾਨਾਂ ਨਾਲ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲ ਕੇ ਉਨ੍ਹਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਖੁਦਕੁਸ਼ੀਆਂ ਜਿਹੇ ਕਦਮ ਨਾ ਚੁੱਕਣ| ਉਨ੍ਹਾਂ ਕਿਹਾ ਕਿ ਜਲਦ ਹੀ ਇਸ ਦਾ ਕੋਈ ਪੁਖਤਾ ਹੱਲ ਕੱਢ ਦਿੱਤਾ ਜਾਵੇਗਾ|