ਮਹੇਸ਼ਇੰਦਰ ਗਰੇਵਾਲ ਨੇ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਕੋਈ ਮੁੜ ਵਸੇਬਾ ਪੈਕਜ ਨਾ ਦੇਣ ਵਾਸਤੇ ਕਾਂਗਰਸ ਸਰਕਾਰ ਨੂੰ ਝਾੜ ਪਾਈ
ਚੰਡੀਗੜ, 29 ਮਾਰਚ (ਵਿਸ਼ਵ ਵਾਰਤਾ) :ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਵਿਧਾਨ ਸਭਾ ਕਮੇਟੀ ਵੱਲੋਂ ਕਿਸਾਨ ਖੁਦਕੁਸ਼ੀਆਂ ਉੱਤੇ ਦਿੱਤੀ ਗਈ ਰਿਪੋਰਟ ਕਿਸਾਨਾਂ ਅਤੇ ਖੇਤਮਜ਼ਦੂਰਾਂ ਨਾਲ ਕੀਤਾ ਗਿਆ ਇੱਕ ਭੱਦਾ ਮਜ਼ਾਕ ਹੈ, ਕਿਉਂਕਿ ਇਸ ਵਿਚ ਨਾ ਤਾਂ ਖੁਦਕੁਸ਼ੀ ਪੀੜਤ ਪਰਿਵਾਰਾਂ ਲਈ ਕਿਸੇ ਮੁੜ-ਵਸੇਬਾ ਪੈਕਜ ਦੀ ਸਿਫਾਰਿਸ਼ ਕੀਤੀਗਈ ਹੈ ਅਤੇ ਨਾ ਹੀ ਇਸ ਤੱਥ ਨੂੰ ਸਵੀਕਾਰਿਆ ਗਿਆ ਹੈ ਕਿ ਮੁਕੰਮਲ ਕਰਜ਼ਾ ਮੁਆਫੀ ਪ੍ਰੋਗਰਾਮ ਨੂੰ ਲਾਗੂ ਕਰਨਾ ਇੱਕ ਜਰੂਰਤ ਬਣ ਚੁੱਕੀ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਤਰਜਮਾਨ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਕਿੰਨੇ ਦੁੱਖ ਦੀਗੱਲ ਹੈ ਕਿ ਕਾਂਗਰਸੀ ਆਗੂ ਸੁਖਬਿੰਦਰ ਸਿੰਘ ਸਰਕਾਰੀਆ ਦੀ ਅਗਵਾਈ ਵਿਚ ਬਣਾਈ ਵਿਧਾਨ ਸਭਾ ਕਮੇਟੀ ਨੇ ਖੁਦਕੁਸ਼ੀ ਪੀੜਤ ਪਰਿਵਾਰਾਂ ਨਾਲ ਹੋਈਗੱਲਬਾਤ ਦੀ ਅਸਲੀ ਤਸਵੀਰ ਪੇਸ਼ ਨਹੀਂ ਕੀਤੀ। ਉਹਨਾਂ ਕਿਹਾ ਕਿ ਇਹ ਵੀ ਬੜੀ ਸ਼ਰਮਨਾਕ ਗੱਲ ਹੈ ਕਿ ਕਾਂਗਰਸ ਸਰਕਾਰ ਨੇ ਸਭ ਤੋਂ ਅਹਿਮ ਰਿਪੋਰਟ ਸੈਸ਼ਨ ਦੇ ਸਭ ਤੋਂ ਅਖੀਰਲੇ ਦਿਨ ਵਿਧਾਨ ਸਭਾ ਵਿਚ ਰੱਖੀ ਅਤੇ ਇਸ ਮੁੱਦੇ ਉੱਤੇ ਬਹਿਸ ਵੀ ਨਹੀਂ ਹੋਣ ਦਿੱਤੀ। ਇੱਥੋਂ ਤਕ ਕਿ ਇਸ ਰਿਪੋਰਟ ਉੱਤੇ ਮਤਭੇਦ ਵਾਲਾਨੋਟ ਲਿਖਣ ਵਾਲੇ ਅਕਾਲੀ ਦਲ ਦੇ ਮੈਂਬਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੂੰ ਵੀ ਇਸ ਮੁੱਦੇ ਉੱਤੇ ਅਸੰਬਲੀ ਵਿਚ ਬੋਲਣ ਦੀ ਆਗਿਆ ਨਹੀਂ ਦਿੱਤੀ ਗਈ।
ਸ ਗਰੇਵਾਲ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਖੁਦਕੁਸ਼ੀ ਪੀੜਤ ਪਰਿਵਾਰਾਂ ਨੇ ਆਪਣੀ ਦੁਰਦਸ਼ਾ ਲਈ ਕਾਂਗਰਸ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ।ਉਹਨਾਂ ਕਿਹਾ ਕਿ ਪਿਛਲੇ ਇੱਕ ਸਾਲ ਦੌਰਾਨ ਪੰਜਾਬ ਵਿਚ ਹੋਈਆਂ 400 ਖੁਦਕੁਸ਼ੀਆਂ, ਕਾਂਗਰਸ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਮੌਕੇ ਕੀਤੇ ਮੁਕੰਮਲ ਕਰਜ਼ਾਮੁਆਫੀ ਦੇ ਵਾਅਦੇ ਨੂੰ ਪੂਰਾ ਨਾ ਕਰਨ ਦਾ ਸਿੱਟਾ ਹਨ। ਉਸ ਸਮੇਂ ਪ੍ਰਦੇਸ਼ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਦਸਤਖ਼ਤ ਕੀਤੇ ਹਲਫੀਆਬਿਆਨ ਸੌਂਪ ਕੇ ਉਹਨਾਂ ਦੇ ਸਾਰੇ ਕਰਜ਼ੇ ਮੁਆਫ ਕਰਨ ਦਾ ਭਰੋਸਾ ਦਿਵਾਇਆ ਸੀ।ਇਹੀ ਵਜ•ਾ ਹੈ ਕਿ ਕਿਸਾਨ ਆਪਣੀਆਂ ਟੁੱਟੀਆਂ ਕਿਸ਼ਤਾਂ ਅਦਾ ਨਹੀਂ ਕਰਸਕੇ ਅਤੇ ਹੁਣ ਉਹ ਵਧੇ ਹੋਏ ਕਰਜ਼ੇ ਨੂੰ ਅਦਾ ਕਰਨ ਦੀ ਹਾਲਤ ਵਿਚ ਨਹੀਂ ਹਨ।
ਅਕਾਲੀ ਦਲ ਦੇ ਆਗੂ ਨੇ ਕਿਹਾ ਕਿ ਇਸ ਇਕਹਿਰੇ ਭਰੋਸੇ ਨੇ ਸਹਿਕਾਰੀ ਸੈਕਟਰ ਅਤੇ ਪੇਂਡੂ ਖੇਤੀ ਆਰਥਿਕਤਾ ਨੂੰ ਵੀ ਤਬਾਹ ਕਰਕੇ ਰੱਖ ਦਿੱਤਾ ਹੈ। ਉਹਨਾਂਕਿਹਾ ਕਿ ਜਿਹੜੇ ਕਿਸਾਨਾਂ ਨੇ ਸਹਿਕਾਰੀ ਕਰਜ਼ੇ ਨਹੀਂ ਮੋੜੇ, ਉਹਨਾਂ ਕੋਲੋਂ ਹੁਣ ਦੁੱਗਣੀ ਵਿਆਜ ਦਰ ਯਾਨਿ 4 ਫੀਸਦੀ ਦੀ ਥਾਂ 8ਥ5 ਫੀਸਦੀ ਵਸੂਲੀ ਜਾ ਰਹੀ ਹੈ।ਉਹਨਾਂ ਕਿਹਾ ਕਿ ਜਿਹੜੇ ਕਿਸਾਨਾਂ ਨੇ ਛੋਟੀ ਮਿਆਦ ਵਾਲੇ ਕਰਜ਼ੇ ਨਹੀਂ ਮੋੜੇ, ਉਹਨਾਂ ਕੋਲੋਂ ਜੁਰਮਾਨੇ ਵਜੋਂ 3 ਫੀਸਦੀ ਵਿਆਜ ਲਿਆ ਜਾ ਰਿਹਾ ਹੈ।
ਸਰਦਾਰ ਗਰੇਵਾਲ ਨੇ ਕਿਹਾ ਕਿ ਸਿਰਫ ਇਹੀ ਨਹੀਂ ਹੈ। ਜਿਹੜੇ ਕਿਸਾਨ ਕਰਜ਼ਾ ਵਾਪਸ ਕਰਨ ਦੀ ਹਾਲਤ ਵਿਚ ਨਹੀਂ ਹਨ, ਪੀਏਡੀਬੀ ਦੇ ਅਧਿਕਾਰੀਆਂ ਵੱਲੋਂਪੈਸੇ ਵਾਪਸ ਲੈਣ ਵਾਸਤੇ ਉਹਨਾਂ ਦੇ ਘਰਾਂ ਅੱਗੇ ਪ੍ਰਦਰਸ਼ਨ ਕਰਕੇ ਉਹਨਾਂ ਨੂੰ ਡਰਾਇਆ ਅਤੇ ਜਲੀਲ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕਿਸਾਨਾਂ ਪਿੱਛੇ ਇਹਅਧਿਕਾਰੀ ਉਸੇ ਕਾਂਗਰਸ ਸਰਕਾਰ ਵੱਲੋਂ ਲਾਏੇ ਗਏ ਹਨ, ਜਿਸ ਨੇ ਕਿਸਾਨਾਂ ਨੂੰ 90 ਹਜ਼ਾਰ ਕਰੋੜ ਰੁਪਏ ਦੀ ਕਰਜ਼ਾ ਮੁਆਫੀ ਦਾ ਭਰੋਸਾ ਦਿੱਤਾ ਸੀ ਅਤੇ ਕਿਹਾਸੀ ਕਿ ਕਿਸਾਨਾਂ ਦੇ ਰਾਸ਼ਟਰੀ, ਸਹਿਕਾਰੀ ਬੈਕਾਂ ਅਤੇ ਆੜਤੀਆਂ ਵਾਲੇ ਸਾਰੇ ਕਰਜ਼ੇ ਮੁਆਫ ਕੀਤੇ ਜਾਣਗੇ।
ਇਹ ਪੁੱਛਦਿਆਂ ਕਿ ਕਾਂਗਰਸ ਸਰਕਾਰ ਕਿਉਂ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ, ਅਕਾਲੀ ਆਗੂ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਇਹ ਕਮੇਟੀ ਵੰਨ-ਸੁਵੰਨਤਾ ਦੀ ਤਾਂ ਗੱਲ ਕਰ ਰਹੀ ਹੈ, ਪਰ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਫੌਰੀ ਮੁੜ ਵਸੇਬਾ ਪੈਕਜ ਦੇਣ ਦੇ ਮਾਮਲੇ ਉੱਤੇ ਖਾਮੋਸ਼ ਹੈ।ਉਹਨਾਂ ਕਿਹਾ ਕਿ ਖੁਦਕੁਸ਼ੀਆਂਕਰਨ ਵਾਲੇ ਖੇਤ ਮਜ਼ਦੂਰਾਂ ਨੂੰ ਵੀ ਕਿਸੇ ਪੈਕਜ ਦੀ ਪੇਸ਼ਕਸ਼ ਨਹੀਂ ਕੀਤੀ ਗਈ ਹੈ। ਉਹਨਾਂ ਕਿਹਾ ਕਿ ਖੁਦਕੁਸ਼ੀ ਪੀੜਤਾਂ ਪਰਿਵਾਰਾਂ ਦੇ ਮੈਂਬਰਾਂ ਨੂੰ ਸਰਕਾਰੀ ਨੌਕਰੀਦੇਣ ਦਾ ਵਾਅਦਾ ਵੀ ਅਜੇ ਪੂਰਾ ਨਹੀਂ ਕੀਤਾ ਗਿਆ ਹੈ।
ਇਸ ਰਿਪੋਰਟ ਨੂੰ ਕੋਰਾ ਦਿਖਾਵਾ ਕਰਾਰ ਦਿੰਦਿਆਂ ਸਰਦਾਰ ਗਰੇਵਾਲ ਨੇ ਕਿਹਾ ਕਿ ਖੁਦਕੁਸ਼ੀ ਪੀੜਤ ਪਰਿਵਾਰਾਂ ਦੀ ਸਹਾਇਤਾ ਕਰਨ ਲਈ ਇੱਕ ਸਮਾਂ-ਬੱਧਯੋਜਨਾ ਤਿਆਰ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ 90 ਹਜ਼ਾਰ ਕਰੋੜ ਦੀ ਕਰਜ਼ਾ ਮੁਆਫੀ ਦੇ ਪ੍ਰੋਗਰਾਮ ਨੂੰ ਵੀ ਤੁਰੰਤ ਲਾਗੂ ਕਰਨਾ ਚਾਹੀਦਾਹੈ।