-ਦੁਕਾਨਦਾਰ ਦੇ ਘਰ ਦੀ ਨਿਲਾਮੀ 40 ਲੱਖ ਰੁਪਏ ਸਟੇਟ ਬੈਂਕ ਵੱਲੋਂ ਰੱਖੀ ਗਈ ਸੀ, ਕੋਈ ਅਧਿਕਾਰੀ ਨਾ ਬੁਹਡ਼ਿਆ
ਮਾਨਸਾ, 15 ਦਸੰਬਰ (ਵਿਸ਼ਵ ਵਾਰਤਾ)-ਪੰਜਾਬ ਕਿਸਾਨ ਯੂਨੀਅਨ ਸਮੇਤ ਸੀਪੀਆਈ (ਐਮਐਲ) ਲਿਬਰੇਸ਼ਨ ਵੱਲੋਂ ਮਾਨਸਾ ਸ਼ਹਿਰ ਦੇ ਇਕ ਵਪਾਰੀ ਤਰਸੇਮ ਫੱਤੇਵਾਲੀਆ ਦੇ ਘਰ ਦੀ ਨਿਲਾਮੀ ਜਥੇਬੰਦਕ ਵਿਰੋਧ ਨਾਲ ਰੋਕ ਦਿੱਤੀ ਗਈ। ਇਸ ਨਿਲਾਮੀ ਲਈ ਕੁਰਕੀ ਦੇ ਆਦੇਸ਼ ਸਟੇਟ ਬੈਂਕ ਆਫ ਇੰਡੀਆ ਵੱਲੋਂ ਲਏ ਹੋਏ ਸਨ ਅਤੇ ਇਹ ਨਿਲਾਮੀ 40 ਲੱਖ ਰੁਪਏ ਵਿਚ ਹੋਣੀ ਸੀ। ਕਿਸਾਨਾਂ ਸਮੇਤ ਇਸ ਕੁਰਕੀ ਦੇ ਵਿਰੋਧ ਵੱਜੋ ਮਜ਼ਦੂਰ, ਦੁਕਾਨਦਾਰ ਅਤੇ ਮੁਲਾਜਮ ਬਕਾਇਦਾ ਇਕ ਦਰੀ ਉਤੇ ਰੋਸ ਵੱਜੋ ਧਰਨਾ ਦੇਕੇ ਬੈਠੇ, ਜਿਸ ਦੀ ਭਿਣਕ ਬੈਂਕ ਅਧਿਕਾਰੀਆਂ ਸਮੇਤ ਮਾਲ ਮਹਿਕਮੇ ਦੇ ਅਫਸਰਾਂ ਤੱਕ ਪੁੱਜਣ ਕਾਰਨ ਕੋਈ ਵੀ ਕੁਰਕੀ ਵਾਲੀ ਥਾਂ ਉਤੇ ਨਹੀਂ ਪਹੰੁਚਿਆ। ਇਸ ਤੋਂ ਬਾਅਦ ਜਥੇਬੰਦੀਆਂ ਵੱਲੋਂ ਰੈਲੀ ਕੀਤੀ ਗਈ। ਰੈਲੀ ਦੌਰਾਨ ਮਜ਼ਦੂਰ^ਕਿਸਾਨ^ਦੁਕਾਨਦਾਰ^ਮੁਲਾਜਮ ਸੰਘਰਸ਼ ਕਮੇਟੀ ਦੇ ਪ੍ਰਧਾਨ ਸੁਰੇਸ਼ ਨµਦਗਡ਼੍ਹੀਆ ਨੇ ਐਲਾਨ ਕੀਤਾ ਕਿ ਕਿਸੇ ਵੀ ਦੁਕਾਨਦਾਰ ਅਤੇ ਵਪਾਰੀ ਦਾ ਘਰ ਕਰਜੇ ਲਈ ਕੁਰਕ ਨਹੀਂ ਹੋਣ ਦਿੱਤਾ ਜਾਵੇਗਾ।
ਜਾਣਕਾਰੀ ਅਨੁਸਾਰ ਮਾਨਸਾ ਦੇ ਇਕ ਸਾਬਕਾ ਐਮHਸੀ ਤਰਸੇਮ ਫੱਤੇਵਾਲੀਆ ਵੱਲੋਂ ਆਪਣੇ ਘਰ ਦੀ ਰਜਿਸਟਰੀ ਉਤੇ ਬੈਂਕ ਤੋਂ ਕਰਜਾ ਲਿਆ ਹੋਇਆ ਸੀ, ਜਿਸ ਨੂੰ ਨਾ ਭਰਨ ਦਾ ਦੋਸ਼ ਲਾਕੇ ਸਟੇਟ ਬੈਂਕ ਆਫ ਪਟਿਆਲਾ ਵੱਲੋਂ ਮਾਨਸਾ ਦੀ ਇਕ ਅਦਾਲਤ *ਚੋਂ ਕੁਰਕੀ ਦੇ ਆਦੇਸ਼ ਹਾਸਲ ਕਰ ਲਏ। ਇਸ ਕੁਰਕੀ ਨੂੰ ਰੋਕਣ ਲਈ ਪੀਡ਼ਤ ਦੁਕਾਨਦਾਰ ਵੱਲੋਂ ਕਿਸਾਨ ਜਥੇਬੰਦੀਆਂ ਸਮੇਤ ਹੋਰਨਾਂ ਧਿਰਾਂ ਨਾਲ ਤਾਲਮੇਲ ਕੀਤਾ ਗਿਆ, ਜਿੰਨ੍ਹਾਂ ਵੱਲੋਂ ਆਪਸੀ ਏਕਤਾ ਨੂੰ ਲੈਕੇ ਇਸ ਨਿਲਾਮੀ ਖਿਲਾਫ ਬਕਾਇਦਾ ਝੰਡਾ ਚੁੱਕ ਲਿਆ ਗਿਆ। ਸਾਂਝੀਆਂ ਧਿਰਾਂ ਵੱਲੋਂ ਇਸ ਸੰਬੰਧੀ ਦੁਕਾਨਦਾਰ ਦੇ ਘਰ ਅੱਗੇ ਧਰਨਾ ਲਾਇਆ ਗਿਆ।
ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਨੇ ਕਿਹਾ ਕਿ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਸਿੱਟੇ ਹੁਣ ਸਾਫ ਦਿਖਾਈ ਦੇ ਰਹੇ ਹਨ, ਜਦੋਂ ਕਿਸਾਨ ਖੁਦਕਸ਼ੀਆਂ ਕਰ ਰਹੇ ਹਨ ਅਤੇ ਮਜ਼ਦੂਰ^ਦੁਕਾਨਦਾਰ ਉਜਾਡ਼ੇ ਅਤੇ ਖੁਦਕਸ਼ੀਆਂ ਦੇ ਰਾਹ ਵੱਲ ਵੱਧ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਇਸ ਦਾ ਕੋਈ ਠੋਸ ਹੱਲ ਕਰਨ ਦੀ ਬਜਾਏ ਲਗਾਤਾਰ ਲੋਕ ਮਾਰੂ ਨੀਤੀਆਂ ਲਾਗੂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੋਟਬੰਦੀ ਨੂੰ ਕਾਲਾ ਧਨ ਕਢਵਾਉਣ ਦਾ ਇਲਾਜ ਦੱਸਕੇ ਲੋਕਾਂ ਨੂੰ ਮੂਰਖ ਬਣਾਉਂਦੀ ਰਹੀ, ਜਿਸ ਕਾਰਨ ਦੇਸ਼ ਅੰਦਰ ਛੋਟੇ ਕਾਰੋਬਾਰੀਆਂ ਦਾ ਉਜਾਡ਼ਾ ਹੋਇਆ, ਬੇਰੋਜ਼ਗਾਰੀ ਵਧੀ, 50 ਤੋਂ ਜਿਆਦਾ ਮੌਤਾਂ ਹੋਈਆਂ, ਪਰ ਅਜੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਨੂੰ ਸਫਲ ਦੱਸ ਰਹੇ ਹਨ। ਉਨ੍ਹਾਂ ਕਿਹਾ ਕਿ ਜੀHਐਸHਟੀ ਅਤੇ ਕੈਸ਼ਲੈਸ ਲੈਣਦੇਣ ਪੂਰਨ ਤੌਰ *ਤੇ ਕਾਰਪੋਰੇਟ ਘਰਾਣਿਆਂ ਦੇ ਪੱਖ ’ਚ ਭੁਗਤਦਾ ਹੈ। ਉਨ੍ਹਾਂ ਕਿਹਾ ਕਿ ਮਾਨਸਾ ਵਰਗੇ ਛੋਟੇ ਜਿਹੇ ਸ਼ਹਿਰ ਅੰਦਰ ਲਗਾਤਾਰ ਇਹ 50ਵੀਂ ਕੁਰਕੀ ਹੈ, ਘਰ ਪਵਾਕੇ ਦੇਣ ਦਾ ਹੋਕਾ ਦੇਣ ਵਾਲੀ ਮੋਦੀ ਸਰਕਾਰ ਪਰਿਵਾਰਾਂ ਨੂੰ ਘਰਾਂ ਤੋਂ ਉਜਾਡ਼ ਰਹੀ ਹੈ। ਉਨ੍ਹਾਂ ਮੰਚ ਤੋਂ ਐਲਾਨ ਕੀਤਾ ਕਿ ਹੁਣ ਮਜ਼ਦੂਰਾਂ, ਕਿਸਾਨਾਂ ਅਤੇ ਦੁਕਾਨਦਾਰਾਂ ਨੂੰ ਇੱਕ ਝੰਡੇ ਹੇਠ ਇਕੱਠੇ ਹੋਕੇ ਸੰਘਰਸ਼ ਕਰਨਾ ਚਾਹੀਦਾ ਹੈ ਅਤੇ ਮੰਗ ਕੀਤੀ ਕਿ ਕਾਰਪੋਰੇਟ ਘਰਾਣਿਆਂ ਨੂੰ ਦਿੱਤੀ ਸਬਸਿਡੀ ਵਾਪਸ ਲੈਕੇ ਪੁਰਾਣਾ ਕਰਜ਼ਾ ਵਸੂਲਿਆ ਜਾਵੇ, ਜਦੋਂ ਕਿ ਛੋਟੇ ਦੁਕਾਨਦਾਰਾਂ, ਕਿਸਾਨਾਂ, ਮਜ਼ਦੂਰਾਂ ਦੇ ਸਿਰ ਚਡ਼੍ਹੇ ਕਰਜ਼ੇ ਮੁਆਫ ਕੀਤੇ ਜਾਣ।
ਇਸ ਮੌਕੇ ਸੀਪੀ ਆਈ (ਐਮHਐਲH) ਲਿਬਰੇਸ਼ਨ ਦੇ ਸ਼ਹਿਰ ਸਕੱਤਰ ਕਾਮਰੇਡ ਵਿੰਦਰ ਅਲਲ, ਹਸਪਤਾਲ ਸੁਧਾਰ ਸੰਘਰਸ਼ ਕਮੇਟੀ ਦੇ ਪ੍ਰਧਾਨ ਰਾਜੀਵ ਸ਼ਰਮਾ, ਸੁਰਜੀਤ ਕੋਟ ਧਰਮੂ, ਡਾH ਅੰਬੇਦਕਰ ਰੇਹਡ਼ੀ ਯੂਨੀਅਨ ਦੇ ਪ੍ਰਧਾਨ ਜਰਨੈਲ ਸਿੰਘ, ਪ੍ਰਸਿੱਧ ਵਪਾਰੀ ਅਸ਼ੋਕ ਲਿਬਰਟੀ, ਮੱਖਣ ਮਾਨ, ਮੇਲਾ ਸਿੰਘ, ਰੇਨੂੰ ਰਾਣੀ ਅਤੇ ਸਰਬਜੀਤ ਕੌਰ ਨੇ ਵੀ ਸੰਬੋਧਨ ਕੀਤਾ।
ਫੋਟੋ ਕੈਪਸ਼ਨ: ਮਾਨਸਾ ਵਿਚ ਇਕ ਮਕਾਨ ਦੀ ਨਿਲਾਮੀ ਨੂੰ ਰੋਕਣ ਲਈ ਧਰਨਾ ਦਿੰਦੇ ਕਿਸਾਨ, ਮਜ਼ਦੂਰ, ਵਪਾਰੀ ਅਤੇ ਦੁਕਾਨਦਾਰ।