ਕਿਰਨ ਖੇਰ ਨੇ ‘ਮਰਦ’ ਜਾਤ ਨੂੰ ਦੱਸਿਆ ‘ਸਮੱਸਿਆਵਾਂ ਦੀ ਜੜ੍ਹ’

540
Advertisement
ਚੰਡੀਗੜ੍ਹ, 17 ਅਗਸਤ (ਅੰਕੁਰ)- ਸ਼ਹਿਰ ਦੇ ਸੈਕਟਰ-49 ‘ਚ ਵੀਰਵਾਰ ਨੂੰ ਸਿਵਲ ਡਿਸਪੈਂਸਰੀ ਦਾ ਉਦਘਾਟਨ ਕਰਨ ਆਈ ਸੰਸਦ ਮੈਂਬਰ ਕਿਰਨ ਖੇਰ ਇਕ ਵਾਰ ਫਿਰ ਸੁਰਖੀਆਂ ‘ਚ ਆ ਗਈ ਹੈ। ਉਨ੍ਹਾਂ ਨੇ ਮਰਦ ਜਾਤ ਨੂੰ ਲੈ ਕੇ ਅਜੀਬੋ-ਗਰੀਬ ਬਿਆਨ ਦਿੰਦਿਆਂ ਕਿਹਾ ਹੈ ਕਿ ਸਾਰੇ ਫਸਾਦਾਂ ਦੀ ਜੜ੍ਹ ਹੀ ਮਰਦ ਹੁੰਦੇ ਹਨ। 

ਕਿਰਨ ਖੇਰ ਨੂੰ ਚੰਡੀਗੜ ‘ਚ ਹੋਈ ਘਟਨਾ ਬਾਰੇ ਪੁੱਛਣ ‘ਤੇ ਉਹਨਾਂ ਨੇ ਮਰਦਾਂ ਨੂੰ ਇੱਕ ਵੱਖਰੀ ਸਲਾਹ ਦਿੱਤੀ ਹੈ। ਉਹਨਾਂ ਨੇ ਕਿਹਾ ਹੈ ਕਿ ਬਜਾਏ ਕਿ ਕੁੜੀਆਂ ਨੂੰ ਰਾਤ ਨੂੰ ਘੁੰਮਣ ਫਿਰਨ ਤੋਂ ਰੋਕਿਆ ਜਾਵੇ, ਕਿਉਂ ਨਾਂ ਮਰਦਾਂ ਨੂੰ ਰਾਤ ਨੂੰ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਜਾਵੇ।!ਉਹਨਾਂ ਨੇ ਕਿਹਾ ਕਿ ਜਦੋਂ ਸਾਰੀ ਮੁਸੀਬਤਾਂ ਹੀ ਮਰਦਾਂ ਕਾਰਨ ਹੋ ਰਹੀਆਂ ਹਨ ਤਾਂ ਕੁੜੀਆਂ ‘ਤੇ ਪਾਬੰਦੀ ਕਿਉਂ? ਇਸ ਬੇਬਾਕੀ ਨਾਲ ਭਰੇ ਬਿਆਨ ਨੇ ਸਾਰਿਆਂ ਨੂੰ ਇੱਕ ਵਾਰ ਸੋਚਣ ‘ਤੇ ਮਜਬੂਰ ਜ਼ਰੂਰ ਕਰ ਦਿੱਤਾ ਹੈ, ਕਿ ਅਸਲ ਗੁਨਾਹਗਾਰ ਕੌਣ ਹੈ। ਜ਼ਿਕਰ-ਏ-ਖਾਸ ਹੈ ਕਿ 15 ਅਗਸਤ ਵਾਲੇ ਦਿਨ ਇੱਕ 12 ਸਾਲਾ ਦੀ ਲੜਕੀ ਨਾਲ ਬਲਾਤਕਾਰ ਹੋਇਆ ਸੀ ।ਇਸ ਤੋਂ ਇਲਾਵਾ ਹੋਰ ਵੀ ਕਈ ਜਬਰ ਜਿਨਾਹ ਦੇ ਮਾਮਲਿਆਂ ਵਿੱਚ ਕਈ ਮਾਸੂਮਾਂ ਨੇ ਆਪਣੀ ਇੱਜ਼ਤ ਗਵਾ ਦਿੱਤੀ ਸੀ, ਜੋ ਕਿ ਚਿੰਤਾ ਦਾ ਵਿਸ਼ਾ ਹੈ।ਦੇਖਣਾ ਹੋਵੇਗਾ ਕਿ ਇਹ ਸੋਚ ਪੰਜਾਬ, ਦੇਸ਼ ਜਾਂ ਦੁਨੀਆਂ ਦੇ ਕਿੰਨ੍ਹੇ ਹੋਰ ਲੋਕ ਅਪਨਾਉਂਦੇ ਹਨ ਕਿਉਂਕਿ ਸੁਚੱਜੇ ਸਮਾਜ ਦੀ ਨੀਂਹ ਰੱਖਣ ਲਈ ਸੋਚ ‘ਚ ਬਦਲਾਅ ਆਉਣਾ ਜ਼ਰੂਰੀ ਹੈ।
ਤੁਹਾਨੂੰ ਦੱਸ ਦੇਈਏ ਕਿ ਨਵੰਬਰ, 2016 ‘ਚ ਕਿਰਨ ਖੇਰ ਨੇ ਸ਼ਹਿਰ ਦੇ ਸਾਬਕਾ ਮੇਅਰ ਅਰੁਣ ਸੂਦ ਦੀ ਮੌਜੂਦਗੀ ‘ਚ ਸੈਕਟਰ-49 ‘ਚ ਸਿਵਲ ਡਿਸਪੈਂਸਰੀ ਦਾ ਉਦਘਾਟਨ ਕੀਤਾ ਸੀ, ਪਰ ਡਾਕਟਰਾਂ ਦੀ ਮੌਜੂਦਗੀ ਨਾ ਹੋਣ ਕਾਰਨ ਇਹ ਡਿਸਪੈਂਸਰੀ ਸ਼ੁਰੂ ਨਹੀਂ ਹੋ ਸਕੀ ਸੀ, ਜੋ ਕਿ ਅੱਜ ਸ਼ੁਰੂ ਹੋ ਗਈ ਹੈ। ਇਸ ਡਿਸਪੈਂਸਰੀ ‘ਚ ਵੀ ਹੁਣ ਡੌਗ ਬਾਈਟ ਕੇਸ ਦੀ ਵੈਕਸੀਨ ਵੀ ਮਿਲੇਗੀ, ਜੋ ਕਿ ਅਜੇ ਸ਼ਹਿਰ ਦੀਆਂ ਕੁਝ ਡਿਸਪੈਂਸਰੀਆਂ ‘ਚ ਹੀ ਮਿਲਦੀ ਹੈ।
Advertisement

LEAVE A REPLY

Please enter your comment!
Please enter your name here