– ਕਾਮੇਡੀ ਦਾ ਖਜਾਨੇ ਤੇ ਪਰਿਵਾਰਿਕ ਡਰਾਮੇ ਹੋਵੇਗੀ ਫ਼ਿਲਮ ‘ਕੁੜਮਾਈਆਂ’
ਪਟਿਆਲਾ, 7 ਸਤੰਬਰ (ਵਿਸ਼ਵ ਵਾਰਤਾ)-ਵਿਨਰਜ਼ ਫ਼ਿਲਮ ਪ੍ਰੋਡਕਸ਼ਨ’ ਦੇ ਬੈਨਰ ਹੇਠ ਬਣੀ ਫ਼ਿਲਮ ‘ਕੁੜਮਾਈਆਂ‘ ਆਗਾਮੀ 14 ਸਤੰਬਰ ਨੂੰ ਸਿਨੇਮਾਂ ਘਰਾਂ ਦਾ ਸ਼ਿੰਗਾਰ ਬਨਣ ਲਈ ਤਿਆਰ ਹੈ।ਫ਼ਿਲਮ ਪ੍ਰਮੋਸ਼ਨ ਲਈ ਫ਼ਿਲਮ ਦੀ ਸਟਾਰਕਾਸਟ ਹਰਜੀਤ ਹਰਮਨ, ਹੀਰੋਇਨ ਜਪੁਜੀ ਖਹਿਰਾ ਅੱਜ ਵਿਸ਼ੇਸ਼ ਤੌਰ ’ਤੇ
ਪੁੱਜੇ।
ਇਸ ਮੌਕੇ ਪੱਤਰਕਾਰ ਸੰਮੇਲਨ ਦੌਰਾਨ ਅਦਾਕਾਰ ਹਰਜੀਤ ਹਰਮਨ ਨੇ ਕਿਹਾ ਕਿ ਕਾਮੇਡੀ ਦੇ ਖਜਾਨੇ ਤੇ ਪਰਿਵਾਰਿਕ ਡਰਾਮੇ ਵਾਲੀ ਇਹ ਫ਼ਿਲਮ 90 ਦੇ ਦਹਾਕੇ ‘ਤੇ ਆਧਾਰਿਤ ਹੈ ਜੋ ਕਿ ਦਰਸ਼ਕਾਂ ਨੂੰ ਬੇਹੱਦ ਹੀ ਪਸੰਦ ਆਵੇਗੀ। ਉਮਰ ਅੱਗੇ ਦੱਸਿਆ ਕਿ ਇਹ ਫ਼ਿਲਮ ਇੱਕ ਕਾਮੇਡੀ ‘ਤੇ ਰੋਮਾਂਟਿਕ ਪੈਕੇਜ ਹੈ ਅਤੇ ਲੋਕ ਨਿਸ਼ਚਿਤ ਹੀ ਫਿਲਮ ਦੇ ਹਰ ਸੀਨ ਨਾਲ ਆਪਣੇ ਆਪ ਨੂੰ ਜੋੜ ਸਕਣਗੇ ‘ਤੇ ਉਹਨਾਂ ਮੁਤਾਬਕ, ‘‘ਇਹ ਫਿਲਮ ਦਰਸ਼ਕਾਂ ਦੀਆਂ ਉਮੀਦਾਂ ’ਤੇ ਸੌ ਫ਼ੀਸਦੀ ਖਰੀ ਉਤਰੇਗੀ। ਫ਼ਿਲਮ ਹੀਰੋਇਨ ਜਪੁਜੀ ਖਹਿਰਾ ਨੇ ਦੱਸਿਆ ਕਿ ਫ਼ਿਲਮ ‘ਕੁੜਮਾਈਆਂ’ ਆਮ ਫ਼ਿਲਮਾਂ ਤੋਂ ਹਟਕੇ ਬਹੁਤ ਹੀ ਪਰਿਵਾਰਕ ਜਿਹੇ ਵਿਸ਼ੇ ਦੀ ਹੈ ਜੋ ਦਰਸ਼ਕਾਂ ਨੂੰ ਪੁਰਾਣੇ ਪੇਂਡੂ ਮਾਹੌਲ ਦੇ ਕਲਚਰ, ਬੋਲੀ ਪਹਿਰਾਵੇ ਅਤੇ
ਪੁਰਾਤਨ ਪੰਜਾਬ ਦੀ ਵਿਰਾਸਤ ਬਾਰੇ ਜਾਣੂੰ ਵੀ ਕਰਵਾਏਗੀ। ਦੱਸ ਦਈਏ ਕਿ ਮਨਜੀਤ ਟੋਨੀ ਦੇ ਨਿਰਦੇਸ਼ਨ ਹੇਠ ਬਣੀ ਇਸ ਫ਼ਿਲਮ ਵਿੱਚ ਗਾਇਕ ਵੀਤ ਬਲਜੀਤ, ਗੁਰਮੀਤ ਸਾਜਨ,ਨਿਰਮਲ ਰਿਸ਼ੀ, ਅਨੀਤਾ ਦੇਵਗਨ, ਹਰਬੀ ਸੰਘਾ, ਹੌਬੀ ਧਾਲੀਵਾਲ, ਹਰਦੀਪ ਸਿੰਘ, ਰਾਖੀ ਹੁੰਦਲ, ਪਰਮਿੰਦਰ ਕੌਰ ਗਿੱਲ, ਅਮਨ ਸੇਖੋਂ , ਪਰਕਾਸ਼ ਗਾਦੂ ਤੇ ਅਨਮੋਲ ਵਰਮਾ ਆਦਿ ਪਾਲੀਵੁੱਡ ਦੇ ਨਾਮੀ ਚੇਹਰੇ ਅਹਿਮ ਭੂਮਿਕਾ ‘ਚ ਨਜ਼ਰ ਆਉਣਗੇ।ਫ਼ਿਲਮ ਸੰਗੀਤ ਸਬੰਧੀ ਉਨਾਂ ਦੱਸਿਆ
ਕਿ ਸੰਗੀਤਕਾਰ ਗੁਰਮੀਤ ਸਿੰਘ, ਅਤੁਲ ਸ਼ਰਮਾਂ ਤੇ ਮਿੱਕਸ ਸਿੰਘ ਨੇ ਫ਼ਿਲਮ ਦਾ ਗੀਤ ਸੰਗੀਤ ਬਹੁਤ ਹੀ ਕਮਾਲ ਦਾ ਤਿਆਰ ਕੀਤਾ ਹੈ। ਨਾਮੀਂ ਗੀਤਕਾਰਾਂ ਬਚਨ ਬੇਦਿਲ, ਵਿੱਕੀ ਧਾਲੀਵਾਲ ਗੁਰਮੇਲ ਬਰਾੜ ਤੇ ਰਾਜੂ ਵਰਮਾ ਨੇ ਇਸ ਫ਼ਿਲਮ ਲਈ ਗੀਤ ਲਿਖੇ ਹਨ ਜਿਨ੍ਹਾਂ ਨੂੰ ਹਰਜੀਤ ਹਰਮਨ , ਰਜ਼ਾ ਹੀਰ, ਨਛੱਤਰ ਗਿੱਲ,ਗੁਰਨਾਮ ਭੁੱਲਰ, ਮੰਨਤ ਨੂਰ, ਜਸਪਿੰਦਰ ਨਰੂਲਾ ਅਤੇ ਗੁਰਮੇਲ ਬਰਾੜ ਨੇ ਪਲੇਅ ਬੈਕ ਗਾਇਆ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਰਿੰਦਰ ਖੇੜੀਮਾਨੀਆਂ, ਜਵੰਧਾ ਸਮਾਣਾ, ਰਣਜੀਤ ਸਿੰਘ ਮੌਜੂਦ ਸਨ।