ਭੀਖੀ (ਮਾਨਸਾ), 10 ਸਤੰਬਰ (ਵਿਸ਼ਵ ਵਾਰਤਾ)- ਭੀਖੀ ਦੇ ਬੀਡੀਪੀਓ ਦਫਤਰ ਵਿਖੇ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਲਈ ਆਪਣੇ ਕਾਗਜਾਂ ਦੀ ਜਾਂਚ ਕਰਵਾਉਣ ਆਏ ਪਿੰਡ ਰੜ੍ਹ ਦੇ ਕਾਂਗਰਸੀਆਂ ਅਤੇ ਸ੍ਰੋਮਣੀ ਅਕਾਲੀ ਦਲ ਦੇ ਵਰਕਰਾਂ ਕਿਸੇ ਗੱਲ ਨੂੰ ਲੈਕੇ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਝੜੱਪ ਦੌਰਾਨ ਸ੍ਰੋਮਣੀ ਅਕਾਲੀ ਦਲ ਦੇ ਕਵਰਿੰਗ ਉਮੀਦਵਾਰ ਪਰਮਜੀਤ ਕੌਰ ਦੇ ਪਤੀ ਬਲਵਿੰਦਰ ਸਿੰਘ ਦੀ ਪੱਗ ਉਤਰ ਗਈ ਅਤੇ ਬੀਡੀਪੀਓ ਦਫ਼ਤਰ ਦੇ ਕਮਰੇ ਦੇ ਗੇਟ ਉਤੇ ਲੱਗਾ ਸ਼ੀਸ਼ਾ ਟੁੱਟ ਗਿਆ। ਭਾਵੇਂ ਦੋਹਾਂ ਧਿਰਾਂ ਵਿਚਕਾਰ ਇਸ ਕੁੱਟਮਾਰ ਦੌਰਾਨ ਮੌਕੇ *ਤੇ ਮੌਜੂਦ ਮੋਹਤਵਰ ਲੋਕਾਂ ਅਤੇ ਪੁਲੀਸ ਵੱਲੋਂ ਦਖਲਅੰਦਾਜੀ ਕਰਕੇ ਲੜਾਈ ਜਿਆਦਾ ਵੱਧਣ ਤੋਂ ਰੋਕ ਲਈ ਗਈ, ਪਰ ਕਿਸੇ ਵਿਅਕਤੀ ਵੱਲੋਂ ਇਸ ਮੌਕੇ *ਤੇ ਬਣਾਈ ਝੜੱਪ ਦੀ ਵੀਡੀਓ ਤੋਂ ਪਤਾ ਲੱਗਦਾ ਹੈ ਕਿ ਕੁੱਟਮਾਰ ਵਿਚ ਦੋਹਾਂ ਧਿਰਾਂ ਪਾਸਿਓ ਅੱਧੀ ਦਰਜਨ ਤੋਂ ਵੱਧ ਲੋਕਾਂ ਵੱਲੋਂ ਸ਼ਮੂਲੀਅਤ ਕੀਤੀ ਗਈ ਹੈ। ਪੁਲੀਸ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਇਸ ਮਾਮਲੇ ਸਬੰਧੀ ਕੋਈ ਰਿਪੋਰਟ ਨਹੀਂ ਆਈ ਹੈ।
ਪ੍ਰਾਪਤ ਵੇਰਵਿਆਂ ਅਨੁਸਾਰ ਇਹ ਝੜੱਪ ਕਿਸੇ ਆਪਸੀ ਬਹਿਸ ਤੋਂ ਬਾਅਦ ਸ਼ੁਰੂ ਹੋਈ ਤੂੰ—ਤੂੰ ਮੈਂ—ਮੈਂ ਪਿੱਛੋਂ ਹੋਈ, ਜਿਸ ਵਿਚ ਕਾਂਗਰਸੀਆਂ ਨੇ ਅਕਾਲੀ ਦਲ ਦੇ ਆਗੂ ’ਤੇ ਹਮਲਾ ਕਰ ਦਿਤਾ, ਜਿਸ ਵਿ¤ਚ ਉਸਦੀ ਪ¤ਗ ਉਤਰ ਗਈ। ਬੇਸ਼ੱਕ ਮੌਕੇ *ਤੇ ਮੌਜੂਦ ਭੀਖੀ ਪੁਲੀਸ ਦੇ ਅਧਿਕਾਰੀਆਂ ਨੇ ਪਹੁੰਚਕੇ ਮਾਮਲੇ *ਤੇ ਕਾਬੂ ਪਾ ਲਿਆ, ਪਰ ਬਾਅਦ ਵਿਚ ਪੁਲੀਸ ਦਾ ਕਹਿਣਾ ਹੈ ਕਿ ਕਿਸੇ ਵੱਲੋਂ ਵੀ ਉਨ੍ਹਾਂ ਨੂੰ ਕੋਈ ਰਿਪੋਰਟ ਨਹੀਂ ਲਿਖਵਾਈ ਗਈ ਹੈ।
ਜਾਣਕਾਰੀ ਅਨੁਸਾਰ ਜਦੋਂ ਬਲਾਕ ਸੰਮਤੀ ਲਈ ਰੜ੍ਹ ਜੋਨ ਦੇ ਕਾਗਜਾਂ ਦੀ ਪੜਤਾਲ ਚ¤ਲ ਰਹੀ ਸੀ ਤਾਂ ਕਿਸੇ ਗ¤ਲ ਨੂੰ ਲੈਕੇ ਕਾਂਗਰਸੀ ਅਤੇ ਅਕਾਲੀ ਵਰਕਰਾਂ ਵਿਚ ਹਥੋਪਾਈ ਹੋ ਗਈ, ਜਿਸ *ਤੇ ਅਕਾਲੀ ਦਲ ਦੀ ਕਵਰਿੰਗ ਕੈਂਡੀਡੇਟ ਪ®ਮਜੀਤ ਕੌਰ ਦੇ ਪਤੀ ਬਲਵਿੰਦਰ ਸਿੰਘ ਦੀ ਪੱਗ ਉਤਰ ਗਈ। ਪੀੜਤ ਬਲਵਿੰਦਰ ਸਿੰਘ ਨੇ ਮੰਨਿਆ ਕਿ ਉਹ ਆਪਣੇ ਉਮੀਦਵਾਰ ਦੇ ਕਾਗਜ ਚੈਕ ਕਰਵਾਉਣ ਲਈ ਖੜ੍ਹਾ ਸੀ ਤਾਂ ਕੁ¤ਝ ਕਾਂਗਰਸੀ ਵਰਕਰਾਂ ਨੇ ਉਸ *ਤੇ ਹਮਲਾ ਕਰ ਦਿ¤ਤਾ, ਜਿਸ ਨਾਲ ਉਸਦੀ ਪ¤ਗ ਉਤਰ ਗਈ।
ਉਧਰ ਐਸਐਚਓ ਭੀਖੀ ਮੋਹਨ ਲਾਲ ਨੇ ਕਿਹਾ ਕਿ ਉਨ੍ਹਾਂ ਕੋਲ ਇਸ ਸਬੰਧੀ ਹਾਲੇ ਕੋਈ ਸ਼ਿਕਾਇਤ ਨਹੀ ਪਹੁੰਚੀ, ਜੇਕਰ ਇਸ ਸਬੰਧੀ ਕੋਈ ਸ਼ਿਕਾਇਤ ਪਹੁੰਚੀ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ।
ਫੋਟੋ ਕੈਪਸ਼ਨ: ਬੀਡੀਪੀਓ ਦਫ਼ਤਰ ਭੀਖੀ ਵਿਖੇ ਪੱਤਰਕਾਰਾਂ ਨੂੰ ਕੁੱਟਮਾਰ ਦੀ ਜਾਣਕਾਰੀ ਦਿੰਦਾ ਹੋਇਆ ਅਕਾਲੀ ਆਗੂ ਬਲਵਿੰਦਰ ਸਿੰਘ। (ਫੋਟੋ ਵਿਸ਼ਵ ਵਾਰਤਾ)