ਜੈਤੋ, 11 ਸਤੰਬਰ (ਰਘੁਨੰਦਨ ਪਰਾਸ਼ਰ) – ਅੱਜ ਵੀ ਦੇਸ਼ ਵਿਚ ਕਲਯੁੱਗੀ ਬਾਪ ਮੋਜੂਦ ਹਨ| ਇਕ ਕਲਯੁਗੀ ਬਾਪ ਵੱਲੋਂ ਆਪਣੀ ਹੀ ਨਾਬਾਲਿਗ ਧੀ ਨੂੰ ਹਵਸ ਦਾ ਸ਼ਿਕਾਰ ਬਣਾਏ ਜਾਣ ਦਾ ਸ਼ਰਮਨਾਕ ਕਾਲਾ ਕਾਰਨਾਮਾ ਸਾਹਮਣੇ ਆਇਆ ਹੈ|
ਪੁਲਿਸ ਸਟੇਸ਼ਨ ਜੈਤੋ ਦੇ ਐਸ.ਐਚ.ਓ ਰਾਜੇਸ਼ ਕੁਮਾਰ ਅਨੁਸਾਰ ਬਿਸਨੰਦੀ ਰੇਲਵੇ ਫਾਟਕ ਨੇੜੇ ਪੀਰਖਾਨਾ ਬਸਤੀ ਵਿਚ ਰਹਿੰਦੀ ਇਕ 12 ਸਾਲਾ ਨਾਬਾਲਿਗ ਬੱਚੀ ਨੇ ਆਪਣੇ ਬਾਪ ਦੀ ਕਾਲੀ ਕਰਤੂਤ ਬਾਰੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਾਈ ਹੈ| ਇਹ ਬੱਚੀ ਸੱਤਵੀਂ ਜਮਾਤ ਦੀ ਵਿਦਿਆਰਥਣ ਹੈ| ਪੀੜਤ ਅਨੁਸਾਰ ਉਹ 3 ਭੈਣਾਂ ਹਨ ਜਿਸ ਵਿਚੋਂ ਉਹ ਵਿਚਕਾਰਲੀ ਸੰਤਾਨ ਹੈ| ਬੀਤੀ 7 ਸਤੰਬਰ ਨੂੰ ਵੀ ਉਸ ਦੀ ਮਾਂ ਧਾਗਾ ਕਤਾਈ ਮਿੱਲ ਵਿਚ ਮਜਦੂਰੀ ਕਰਨ ਗਈ ਹੋਈ ਸੀ ਅਤੇ ਘਰ ਵਿਚ ਉਹ ਤਿੰਨੇ ਭੈਣਾਂ ਇਕੱਲੀਆਂ ਸਨ| ਬਾਹਰੋਂ ਸ਼ਰਾਬੀ ਹੋ ਕੇ ਆਏ ਉਸ ਦੇ ਬਦਨੀਅਤ ਪਿਤਾ ਨੇ 2 ਭੈਣਾਂ ਨੂੰ ਕਿਸੇ ਕੰਮ ਦੇ ਬਹਾਨੇ ਘਰੋਂ ਬਾਹਰ ਭੇਜ ਦਿੱਤਾ ਅਤੇ ਪਿੱਛੋਂ ਉਸ ਨਾਲ ਜਬਰ ਜਨਾਹ ਕੀਤਾ| ਲੜਕੀ ਦੀ ਮਾਂ ਨੂੰ ਬੁਲਾ ਜੋ ਆਪਣੇ ਭਣੋਈਏ ਦੀ ਲਾਹ-ਪਾਹ ਕਰਨ ਮਗਰੋਂ ਆਪਣੀ ਭੈਣ ਅਤੇ ਭਾਣਜੀਆਂ ਨੂੰ ਆਪਣੇ ਪਿੰਡ ਲੈ ਗਿਆ| ਸਮਾਜ ਅਤੇ ਪਰਿਵਾਰ ਵਿਚ ਬਦਨਾਮੀ ਦੇ ਡਰ ਕਾਰਨ ਪਰਿਵਾਰ ਨੇ ਇਸ ਮਾਮਲੇ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਪਰ 8 ਸਤੰਬਰ ਨੂੰ ਪੀੜਤ ਲੜਕੀ ਦੇ ਦਰਦ ਕਾਫੀ ਵਧਣ ਕਾਰਨ ਉਸ ਨੂੰ ਸੇਠ ਰਾਮ ਨਾਥ ਸਿਵਲ ਹਸਪਤਾਲ ਜੈਤੋ ਵਿਚ ਦਾਖਲ ਕਰਾਉਣਾ ਪਿਆ| ਕੱਲ੍ਹ 12 ਸਾਲਾ ਪੀੜਤ ਨਾਬਾਲਿਗ ਲੜਕੀ ਨੇ ਪੁਲਿਸ ਕੋਲ ਆਪਣੀ ਸ਼ਿਕਾਇਤ ਦਰਜ ਕਰਵਾ ਕੇ ਕਲਯੁੱਗੀ ਪਿਤਾ ਸੋਨੂ ਕੁਮਾਰ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ|
ਜੈਤੋ ਪੁਲਿਸ ਨੇ ਕਥਿਤ ਦੋਸ਼ੀ ਸੋਨੂੰ ਖਿਲਾਫ ਭਾਰਤ ਦੰਡਾਵਲੀ ਦੀ ਧਾਰਾ 376 ਅਤੇ ਪਾਸਕੋ ਕਾਨੂੰਨ ਦੀ ਧਾਰਾ 5/6 ਅਧੀਨ ਕੇਸ ਦਰਜ ਕਰ ਲਿਆ ਹੈ| ਪਰ ਮੁਲਜ਼ਮ ਅਜੇ ਤੱਕ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਦੱਸਿਆ ਜਾਂਦਾ ਹੈ|
ਕਲਯੁੱਗੀ ਬਾਪ ਨੇ ਨਾਬਾਲਿਗ ਧੀ ਨੂੰ ਬਣਾਇਆ ਹਵਸ ਦਾ ਸ਼ਿਕਾਰ
Advertisement
Advertisement