ਸਰਕਾਰੀ ਡਿਊਟੀ ਅਤੇ ਜ਼ਰੂਰੀ ਸੇਵਾਵਾਂ ’ਚ ਲੱਗੇ ਵਾਹਨਾਂ ਨੂੰ ਰਾਹਤ
ਨਵਾਂਸ਼ਹਿਰ, 28 ਮਾਰਚ ਵਿਸ਼ਵ ਵਾਰਤਾ, ਦੀਦਾਰ ਬਲਾਚੋਰੀਆ)-ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਵਿਨੈ ਬਬਲਾਨੀ ਵੱਲੋਂ ਅੱਜ ਜ਼ਿਲ੍ਹੇ ’ਚ ਸਰਕਾਰੀ ਸੇਵਾਵਾਂ ਅਤੇ ਜ਼ਰੂਰੀ ਵਸਤਾਂ ਦੀ ਢੋਆ-ਢੁਆਈ ’ਚ ਲੱਗੇ ਵਾਹਨਾਂ ਨੂੰ ਕਰਫ਼ਿਊ ਪਾਸ ਤੋਂ ਛੋਟ ਦੇਣ ਦਾ ਐਲਾਨ ਕੀਤਾ ਗਿਆ ਹੈ।
ਇਨ੍ਹਾਂ ਵਾਹਨਾਂ ’ਚ ਪੰਜਾਬ ਅਤੇ ਕੇਂਦਰ ਸਰਕਾਰ ਦੇ ਸਾਰੇ ਵਿਭਾਗਾਂ ਦੀਆਂ ਆਨ ਡਿਊਟੀ ਗੱਡੀਆਂ, ਦੁੱਧ ਵਾਲੀਆਂ ਗੱਡੀਆਂ/ਸਾਈਕਲ/ਮੋਟਰ ਸਾਈਕਲ/ਰੇਹੜਾ, ਅਨਾਜ/ਕਣਕ/ਚੌਲ/ਦਾਲਾਂ/ਖਾਣ-ਪੀਣ ਦੇ ਸਮਾਨ ਦੀਆਂ ਗੱਡੀਆਂ/ਟ੍ਰੇਨਾਂ, ਸਬਜ਼ੀਆਂ/ਫ਼ਲ ਦੀਆਂ ਗੱਡੀਆਂ/ਰੇਹੜੀਆਂ/ਰਿਕਸ਼ਾ/ਥ੍ਰੀ ਵ੍ਹੀਲਰ, ਬ੍ਰੈਡੱ/ ਬੇਕਰੀ/ਰਸ/ਬਿਸਕੁੱਟ ਸਪਲਾਈ ਦੀਆਂ ਗੱਡੀਆਂ, ਐਲ ਪੀ ਜੀ ਗੈਸ ਦੀ ਸਪਲਾਈ ਦੀ ਗੱਡੀ, ਪੈਟਰੋਲ/ਡੀਜ਼ਲ ਦੀ ਸਪਲਾਈ ਦੀ ਗੱਡੀ, ਪਸ਼ੂਆਂ ਦੇ ਚਾਰੇ/ਕੈਟਲ ਫ਼ੀਡ ਵਾਲੀਆਂ ਗੱਡੀਆਂ, ਪੋਲਟਰੀ ਮੁਰਗੀਆਂ/ ਮੁਰਗੀਆਂ ਦੀ ਫ਼ੀਡ/ਆਂਡੇ ਦੀਆਂ ਢੋਆ-ਢੁਆਈ ਦੀਆਂ ਗੱਡੀਆਂ ਸ਼ਾਮਿਲ ਹਨ।
ਇਨ੍ਹਾਂ ’ਚ ਸਰਕਾਰੀ ਡਿਊਟੀ ਵਾਲੀ ਗੱਡੀਆਂ ਨੂੰ ਛੱਡ ਕੇ ਬਾਕੀਆਂ ’ਚ ਤਿੰਨ ਤੋਂ ਜ਼ਿਆਦਾ ਵਿਅਕਤੀਆਂ ਦੇ ਬੈਠਣ ਦੀ ਆਗਿਆ ਨਹੀਂ ਹੋਵੇਗੀ। ਹਰੇਕ ਗੱਡੀ ’ਚ ਸੈਨੇਟਾਈਜ਼ਰ ਅਤੇ ਬੈਠਣ ਵਾਲੇ ਵਿਅਕਤੀ ਦੇ ਮਾਸਕ ਜ਼ਰੂਰੀ ਹੋਵੇਗਾ।