ਬਠਿੰਡਾ, 06 ਜੁਲਾਈ (ਵਿਸ਼ਵ ਵਾਰਤਾ)- ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਵਾਸਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੋਵਿਡ-19 ਦੇ ਮੱਦੇਨਜ਼ਰ ਸਿਹਤ ਵਿਭਾਗ ਵਲੋਂ ਸੁਚੱਜੇ ਕਦਮ ਚੁੱਕੇ ਜਾ ਰਹੇ ਹਨ। ਜਿੱਥੇ ਕਰਮਚਾਰੀ ਆਪੋ-ਆਪਣੀ ਡਿਊਟੀ ਤਨਦੇਹੀ ਨਾਲ ਨਿਭਾਅ ਰਹੇ ਹਨ ੳਥੇ ਕਰਮਚਾਰੀਆਂ ਦੀ ਕਤਾਰ ਵਿਚ ਸਿਵਲ ਸਰਜਨ ਦਫ਼ਤਰ ਤੋਂ ਡਾਟਾ ਮਨੇਜ਼ਰ ਸ਼੍ਰੀ ਅਮਨ ਸਿੰਗਲਾ ਅਤੇ ਉਨਾਂ ਦੇ ਸਹਿਯੋਗੀ ਐਸ.ਆਈ. ਸ਼੍ਰੀ ਜਸਵਿੰਦਰ ਸ਼ਰਮਾ ਅਨੌਖੇ ਤਰੀਕੇ ਨਾਲ ਕੋਵਿਡ 19 ਦੀ ਲੜਾਈ ਵਿਚ ਆਪਣਾ ਯੋਗਦਾਨ ਪਾ ਰਹੇ ਹਨ।
ਸ਼੍ਰੀ ਅਮਨ ਸਿੰਗਲਾ ਅਤੇ ਉਨਾਂ ਦੇ ਸਹਿਯੋਗੀ ਐਸ.ਆਈ. ਸ਼੍ਰੀ ਜਸਵਿੰਦਰ ਸ਼ਰਮਾ ਵਲੋਂ ਸਿਵਲ ਹਸਪਤਾਲ ਵਿਖੇ ਜੋ ਲੋਕ ਆਪਣਾ ਮਾਸਕ ਵਰਤ ਕੇ ਸੁੱਟ ਜਾਂਦੇ ਹਨ ਉਨਾਂ ਦਾ ਨਿਪਟਾਰਾ ਕੀਤਾ ਜਾਂਦਾ ਹੈ। ਉਨਾਂ ਦਾ ਕਹਿਣਾ ਹੈ ਕਿ ਵਰਤੇ ਹੋਏ ਮਾਸਕ ਨੂੰ ਸੁੱਟਣ ਦੀ ਬਜਾਏ ਇਸ ਦਾ ਚੰਗੀ ਤਰਾਂ ਨਾਲ ਨਿਪਟਾਰਾ ਕੀਤਾ ਜਾਵੇ। ਉਨਾਂ ਕਿਹਾ ਕਿ ਵਰਤੇ ਹੋਏ ਮਾਸਕ ਖਾਲੀ ਸਥਾਨਾਂ ‘ਤੇ ਨਾ ਸੁੱਟਿਆਂ ਜਾਵੇ ਕਿਉਂਕਿ ਉਹ ਮਾਸਕ ਹੋਰ ਵੀ ਖ਼ਤਰਨਾਕ ਬਣ ਜਾਂਦਾ ਹੈ।
ਸਿਵਲ ਸਰਜਨ ਡਾ. ਅਮਰੀਕ ਸਿੰਘ ਸੰਧੂ ਨੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਰੋਨਾ ਮਹਾਂਮਾਰੀ ਇੱਕ ਵਾਇਰਸ ਹੈ ਜੋ ਕਿ ਇੱਕ ਦੂਜੇ ਤੋਂ ਫ਼ੈਲਦਾ ਹੈ। ਉਨਾਂ ਲੋਕਾਂ ਨੂੰ ਕਿਹਾ ਕਿ ਆਪਣਾ ਵਰਤਿਆਂ ਹੋਏ ਮਾਸਕ ਨੂੰ ਹਰ ਥਾਂ-ਥਾਂ ‘ਤੇ ਨਾ ਸੁੱਟਿਆ ਜਾਵੇ ਸਗੋਂ ਉਸ ਦਾ ਚੰਗੀ ਤਰਾਂ ਨਿਪਟਾਰਾ ਕੀਤਾ ਜਾਵੇ ਜਾਂ ਕਿਸੇ ਕੂੜੇਦਾਨ ਵਿਚ ਸੁੱਟ ਦਿੱਤਾ ਜਾਵੇ।
ਬਾਕਸ ਲਈ ਪ੍ਰਸਤਾਵਿਤ
ਵਰਤੇ ਹੋਏ ਮਾਸਕ ਦਾ ਨਿਪਟਾਰਾ ਕਿਵੇਂ ਕਰੀਏ
ਸਿਵਲ ਸਰਜਨ ਡਾ. ਅਮਰੀਕ ਸਿੰਘ ਸੰਧੂ ਨੇ ਦੱਸਿਆ ਕਿ ਵਰਤੇ ਹੋਏ ਮਾਸਕ ਨੂੰ 5 ਪਰ ਸੈਂਟ ਬਲੀਚਿੰਗ ਘੋਲ਼ ਜਾ ਇੱਕ ਫ਼ੀਸਦੀ ਸੋਡੀਅਮ ਹੈਪੋਕਲੋਰਾਈਡ ਵਿਚ ਅੱਧਾ ਘੰਟਾ ਰੱਖਣ ਤੋਂ ਬਾਅਦ ਜਲਾ ਦਿਉਂ ਜਾਂ ਫ਼ਿਰ ਧਰਤੀ ਵਿਚ ਡੂੰਘਾ ਦੱਬ ਦਿਓ ।
ਬਾਕਸ ਲਈ ਪ੍ਰਸਤਾਵਿਤ
ਮਾਸਕ ਦੀ ਵਰਤੋਂ ਕਿਸ ਤਰਾਂ ਕੀਤੀ ਜਾਵੇ
ਡਾ. ਸੰਧੂ ਨੇ ਦੱਸਿਆ ਕਿ ਮਾਸਕ ਨਾਲ ਨੱਕ ਪੂਰੀ ਤਰਾਂ ਢੱਕਿਆ ਹੋਵੇ। ਮਾਸਕ ਨੂੰ ਵਾਰ-ਵਾਰ ਹੱਥ ਨਾ ਲਗਾਇਆ ਜਾਵੇ ਜਦੋਂ ਮਾਸਕ ਨੂੰ ਮੂੰਹ ਤੋਂ ਹਟਾਉਣਾ ਹੈ ਤਾਂ ਸਿਰਫ਼ ਮਾਸਕ ਨੂੰ ਤਣੀਆਂ ਤੋਂ ਫ਼ੜ ਕੇ ਹੀ ਉਤਾਰਿਆ ਜਾਵੇ। ਮਾਸਕ ਨੂੰ ਉਤਾਰਣ ਸਮੇਂ ਸਰੀਰ ਦੇ ਕਿਸੇ ਵੀ ਅੰਗ ਨਾਲ ਮਾਸਕ ਨੂੰ ਛੂੰਹਣ ਤੋਂ ਬਚਾਇਆ ਜਾਵੇ।