ਬਠਿੰਡਾ ਜਿਲ੍ਹੇ ਦੇ ਵਸਨੀਕਾਂ ਨੂੰ 27 ਮਾਰਚ ਤੱਕ ਘਰ ਵਿੱਚ ਰਹਿਣ ਦੀ ਅਪੀਲ
ਬਠਿੰਡਾ, 21 ਮਾਰਚ ( ਵਿਸ਼ਵ ਵਾਰਤਾ)-ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਨੇ ਜਿ਼ਲ੍ਹਾ ਬਠਿੰਡਾ ਵਿਚ ਕਰੋਨਾ ਵਾਇਰਸ ਦਾ ਫੈਲਾਅ ਰੋਕਣ ਲਈ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 27 ਮਾਰਚ 2020 ਤੱਕ ਲਾਗੂ ਰਹਿਣਗੇ। ਇਸ ਸਮੇਂ ਦੋਰਾਨ ਐਮਰਜੈਂਸੀ ਸੇਵਾਵਾਂ ਲਈ ਲੋੜੀਂਦੇ ਵਾਹਨ ਅਤੇ ਜਰੂਰੀ ਵਸਤਾਂ ਤੋਂ ਇਲਾਵਾ ਬਾਕੀ ਦੁਕਾਨਾਂ ਬੰਦ ਰਹਿਣਗੀਆਂ। ਇਸ ਦੌਰਾਨ ਸਮੂਹ ਜਿ਼ਲ੍ਹਾ ਵਾਸੀਆਂ ਨੂੰ ਘਰ ਵਿਚ ਹੀ ਰਹਿਣ ਲਈ ਕਿਹਾ ਗਿਆ ਹੈ ਅਤੇ ਕੋਈ ਵੀ ਬਿਨ੍ਹਾਂ ਕਾਰਨ ਤਂੋ ਘਰ ਤੋਂ ਬਾਹਰ ਨਾ ਆਵੇ।
ਇਹ ਹੁਕਮ ਐਪੀਡੈਮਿਕ ਡਿਜੀਜ ਐਕਟ 1897 ਤਹਿਤ ਜਾਰੀ ਕੀਤੇ ਗਏ ਹਨ। ਇੰਨ੍ਹਾਂ ਪਾਬੰਦੀਆਂ ਤੋਂ ਕਰਿਆਣਾ, ਫਲ ਸਬਜੀਆਂ, ਪੀਣ ਦਾ ਪਾਣੀ, ਹਰਾ ਚਾਰਾ, ਕੈਟਲ ਫੀਡ, ਪ੍ਰੋਸੈਸਡ ਫੂਡ ਸਪਲਾਈ ਨਾਲ ਸੰਬੰੰਧਤ, ਡੀਜਲ, ਪੈਟਰੋਲ, ਗੈਸ, ਦੁੱਧ ਅਤੇ ਦੁੱਧ ਉਤਪਾਦ, ਦਵਾਈਆਂ ਦੀਆਂ ਦੁਕਾਨਾਂ, ਸਿਹਤ ਸੇਵਾਵਾਂ, ਦਵਾਈਆਂ ਦੀਆਂ ਨਿਰਮਾਣ ਇਕਾਈਆਂ, ਟੈਲੀਕਾਮ, ਬੀਮਾ, ਬੈਂਕ ਅਤੇ ਏਟੀਐਮ, ਡਾਕਘਰ, ਕਣਕ ਤੇ ਚੋਲ ਦੀ ਢੋਆ ਢੁਆਈ, ਕੰਬਾਇਨਾਂ, ਖੇਤੀ ਸੰਦ ਆਦਿ ਨੂੰ ਛੋਟ ਦਿੱਤੀ ਗਈ ਹੈ। ਉਨ੍ਹਾਂ ਨੇ ਜਿ਼ਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਵੈ ਜਾਬਤੇ ਵਿਚ ਰਹਿੰਦੇ ਹੋਏ 27 ਮਾਰਚ 2020 ਤੱਕ ਆਪਣੇ ਘਰਾਂ ਵਿਚ ਹੀ ਰਹਿਣ ਤਾਂ ਜ਼ੋ ਆਪਾ ਕਰੋਨਾ ਦੇ ਪਸਾਰ ਨੂੰ ਰੋਕ ਕੇ ਮਨੁੱਖਤਾ ਲਈ ਪੈਦਾ ਹੋਏ ਖਤਰੇ ਨੂੰ ਰੋਕ ਸਕੀਏ।