ਮਾਨਸਾ, 26 ਅਗਸਤ (ਵਿਸ਼ਵ ਵਾਰਤਾ)-ਮਾਨਸਾ ਵਿਚ ਕਰਫਿਊ ਲੱਗਣ ਤੋਂ ਬਾਅਦ ਅੱਜ ਦਿੱਤੀ ਗਈ ਚਾਰ-ਚਾਰ ਘੰਟਿਆਂ ਦੀ ਢਿੱਲ ਤੋਂ ਬਾਅਦ, ਜਿਉਂ ਹੀ ਬਜਾਰ ਵਿਚ ਦੁਕਾਨਾਂ ਖੁੱਲਣ ਲੱਗੀਆਂ ਤਾਂ ਲੋਕਾਂ ਦੀਆਂ ਜ਼ਰੂਰੀ ਵਸਤਾਂ ਦੀ ਖਰੀਦਦਾਰੀ ਨੂੰ ਲੈਕੇ ਬਾਜ਼ਾਰਾਂ ਵਿਚ ਦੁਕਾਨਾਂ *ਤੇ ਵੱਡੀਆਂ ਭੀੜਾਂ ਜੁਟੀਆਂ ਰਹੀਆਂ| ਦੁਕਾਨਦਾਰਾਂ ਨੇ ਕਰਫਿਊ ਦਾ ਲਾਹਾ ਲੈਕੇ ਲੋਕਾਂ ਦੀ ਖੂਬ ਛਿੱਲ ਲਾਹੀ| ਲੋਕ ਮਜਬੂਰੀ ਕਾਰਨ ਕਿਸੇ ਹੋਰ ਦੁਕਾਨ *ਤੇ ਜਾਕੇ ਵੀ ਸਮਾਨ ਨਹੀਂ ਸੀ ਖਰੀਦ ਸਕਦੇ| ਬੈਂਕਾਂ ਦੇ ਏ.ਟੀ.ਐਮਾਂ ਉਪਰ ਵੀ ਲੋਕਾਂ ਦੀ ਭੀੜ ਵੇਖਣ ਨੂੰ ਮਿਲੀ| ਸਭ ਤੋਂ ਵੱਧ ਲੋਕ ਸਬਜੀ ਫਰੂਟ ਅਤੇ ਸ਼ਰਾਬ ਦੇ ਠੇਕਿਆਂ ਉਪਰ ਵੇਖੇ ਗਏ|
ਸਵੇਰੇ ਚਾਰ ਘੰਟਿਆਂ ਦੀ ਢਿੱਲ ਲਈ ਜਿਉਂ ਹੀ ਅਧਿਕਾਰੀਆਂ ਨੇ ਲੋਕਾਂ ਨੂੰ ਅਨਾਉਸਮੈਂਟ ਕਰਵਾਈ ਤਾਂ ਲੋਕਾਂ ਨੇ ਫਟਾ^ਫਟ ਆਪਣੀਆਂ ੦ਰੂਰੀ ਵਸਤਾਂ ਦੀ ਖਰੀਦਦਾਰੀ ਕੀਤੀ| ਦੁਕਾਨਦਾਰਾਂ ਵੱਲੋਂ ਮਰ੦ੀ ਦੇ ਰੇਟਾਂ ਦੇ ਸਾਮਾਨ ਵੇਚਿਆ ਗਿਆ| ਮੋਬਾਇਲ ਤੇ ਇੱਟਰਨੈਟ ਸੇਵਾ ਪੂਰੀ ਤਰ੍ਹਾਂ ਠੱਪ ਰਹੀ| 28 ਅਗਸਤ ਤੋਂ ਬਾਅਦ ਇਟਰਨੈਟ ਸਹੂਲਤ ਬਹਾਲ ਹੋਣ ਦੀ ਉਮੀਦ ਹੈ| ਇਸੇ ਤਰ੍ਹਾਂ ਦਾ ਹਾਲਾਤ ਸਰਦੂਲਗੜ, ਬੁਢਲਾਡਾ, ਭੀਖੀ, ਬੋਹਾ ਤੇ ਬਰੇਟਾ ਵਿਚ ਵੀ ਰਹੇ ਤੇ ਲੋਕਾਂ ਨੇ ਧੜੱਲੇ ਨਾਲ ਜ਼ਰੂਰੀ ਵਸਤਾਂ ਦੀ ਖਰੀਦਦਾਰੀ ਕੀਤੀ|
ਦਿਲਚਸਪ ਗੱਲ ਹੈ ਕਿ ਕਰਫਿਊ ਖੁੱਲਣ ਤੋਂ ਬਾਅਦ ਜਰੂਰੀ ਵਸਤੂਆਂ ਦੀਆਂ ਦੁਕਾਨਾਂ ਉਪਰ ਹੀ ਲੋਕਾਂ ਦੀ ਭੀੜ ਦੇਖਣ ਨੂੰ ਮਿਲੀ, ਜਦੋਂ ਕਿ ਕੱਪੜੇ, ਜੁੱਤੇ ਜੁੱਤੀਆਂ, ਭਾਂਡੇ, ਜਨਰਲ ਸਟੋਰ ਸਮੇਤ ਹੋਰ ਕਈ ਕਿਸਮ ਦੀਆਂ ਦੁਕਾਨਾਂ ਉਪਰ ਗਾਹਕੀ ਬਹੁਤ ਹੀ ਘੱਟ ਵੇਖਣ ਨੂੰ ਮਿਲੀ| ਕਿਤਾਬਾਂ ਦੀਆਂ ਦੁਕਾਨਾਂ ਖੁੱਲਣ ਨੂੰ ਨਾ ਵੇਖੀਆਂ ਗਈਆਂ, ਜਦੋਂ ਕਿ ਅਖਬਾਰਾਂ ਦੀਆਂ ਦੁਕਾਨਾਂ ਉਤੇ ਸਭ ਤੋਂ ਵੱਧ ਲੋਕਾਂ ਦੀ ਭੀੜ ਰਹੀ, ਲੋਕਾਂ ਨੇ ਇਕ ਘੰਟੇ ਵਿਚ ਸਾਰੇ ਅਖਬਾਰ ਖਰੀਦ ਲਏ|
ਬਜਾਰ ਵਿਚੋਂ ਪ੍ਰਾਪਤ ਕੀਤੇ ਵੇਰਵਿਆਂ ਤੋਂ ਪਤਾ ਲੱਗਿਆ ਹੈ ਕਿ ਕਰਫਿਊ ਲੱਗਣ ਕਾਰਨ ਅੱਜ ਸਵੇਰ ਸਮੇਂ ਸਬਜੀ ਮੰਡੀ ਵਿਚ ਬੋਲੀ ਨਾ ਲੱਗ ਸਕੀ, ਜਿਸ ਕਾਰਨ 9 ਵਜੇ ਤੋਂ ਬਾਅਦ ਦਿੱਤੀ ਗਈ ਕਰਫਿਊ ਵਿਚ ਢਿੱਲ ਕਾਰਨ ਬਾਸੀਆਂ ਪਈਆਂ ਸਬਜੀਆਂ ਨੂੰ ਲੋਕਾਂ ਵੱਲੋਂ ਮਜਬੂਰਨ ਖਰੀਦਣਾ ਪਿਆ| ਸਬਜੀ ਮੰਡੀ ਆੜਤੀਆ ਐਸੋਸੀਏ੍ਹਨ ਦੇ ਇਕ ਆਗੂ ਲੱਕੀ ਮਿੱਤਲ ਨੇ ਦੱਸਿਆ ਕਿ ਪਿੱਛੋਂ ਹੀ ਸਬਜੀਆਂ ਨਾ ਆਉਣ ਕਾਰਨ ਅਤੇ ਕਰਫਿਊ ਲੱਗਣ ਕਾਰਲ ਬੋਲੀ ਨਹੀਂ ਲੱਗ ਸਕੀ, ਪਰ ਬਾਅਦ ਵਿਚ ਆਈਆਂ ਸਬਜੀਆਂ ਨੂੰ ਤੁਰੰਤ ਰੇਹੜੀ ਵਾਲਿਆਂ ਵੱਲੋਂ ਖਰੀਦਕੇ ਲੋਕਾਂ ਲਈ ਵੇਚਿਆ ਗਿਆ|
ਇਸੇ ਦੌਰਾਨ ਸਭ ਤੋਂ ਵੱਧ ਲੋਕਾਂ ਦੀ ਭੀੜ ਦੁੱਧ ਵਾਲੀਆਂ ਡੇਅਰੀਆਂ ਉਪਰ ਵੇਖਣ ਨੂੰ ਮਿਲੀ, ਜਿਥੇ ਲੋਕਾਂ ਨੇ ਵੱਡੀ ਪੱਧਰ ਤੇ ਦੁੱਧ ਨੂੰ ਖਰੀਦਿਆ| ਲੋਕਾਂ ਦੇ ਘਰਾਂ ਵਿਚ ਦੁੱਧ ਦੇਕੇ ਜਾਣ ਵਾਲੇ ਦੋਧੀ ਅੱਜ ਬਹੁਤ ਘੱਟ ਆਏ, ਜਿਸ ਕਾਰਨ ਲੋਕਾਂ ਨੂੰ ਦੁੱਧ ਬਜਾਰ *ਚੋਂ ਖਰੀਦਕੇ ਲਿਆਉਣਾ ਪਿਆ|
ਫੋਟੋ ਕੈਪ੍ਹਨ: ਕਰਫਿਊ ਵਿਚ ਢਿੱਲ ਦੇਣ ਤੋਂ ਬਾਅਦ ਲੋਕ ਧੜਾ^ਧੜ ਰੇਹੜੀਆਂ ਤੋਂ ਸਬਜੀ ਖਰੀਦਦੇ ਹੋਏ|
ਕਰਫਿਊ ਵਿਚ ਢਿੱਲ ਤੋਂ ਬਾਅਦ ਦੁਕਾਨਦਾਰਾਂ ਨੇ ਲੋਕਾਂ ਦੀ ਮਜਬੂਰੀ ਦਾ ਲਾਹਾ ਲੈਕੇ ਲਾਹੀ ਛਿੱਲ
Advertisement
Advertisement