ਮਾਨਤਾ ਪ੍ਰਾਪਤ ਮੀਡੀਆ ਨੂੰ ਕਵਰੇਜ਼ ਕਰਨ ਦੀ ਰਹੇਗੀ ਖੁੱਲ
ਉਲੰਘਣਾ ਕਰਨ ਵਾਲਿਆਂ ‘ਤੇ ਹੋਣਗੇ ਪਰਚੇ ਦਰਜ
ਲੁਧਿਆਣਾ, 23 ਮਾਰਚ( ਵਿਸ਼ਵ ਵਾਰਤਾ)-ਵਿਸ਼ਵ ਭਰ ਵਿੱਚ ਫੈਲੀ ਨੋਵੇਲ ਕੋਰੋਨਾ ਵਾਇਰਸ (ਕੋਵਿਡ 19) ਬਿਮਾਰੀ ਨੂੰ ਹੋਰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਦੇ ਨਿਰਦੇਸ਼ ‘ਤੇ ਜ਼ਿਲ•ਾ ਲੁਧਿਆਣਾ ਵਿੱਚ ਵੀ ਜ਼ਿਲ•ਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਵੱਲੋਂ ਕਰਫਿਊ ਲਗਾ ਦਿੱਤਾ ਗਿਆ ਹੈ। ਕਰਫਿਊ ਦੀ ਸਥਿਤੀ ਦੌਰਾਨ ਲੋਕਾਂ ਨੂੰ ਉਨ•ਾਂ ਦੀਆਂ ਜ਼ਰੂਰੀ ਲੋੜਾਂ ਨੂੰ ਪੂਰਾ ਕਰਨ ਲਈ ਸਵੇਰੇ 6 ਵਜੇ ਤੋਂ 9 ਵਜੇ (ਤਿੰਨ ਘੰਟੇ) ਖੁੱਲ• ਦੇਣ ਦਾ ਫੈਸਲਾ ਕੀਤਾ ਗਿਆ ਹੈ। ਸਥਾਨਕ ਬਚਤ ਭਵਨ ਵਿਖੇ ਹੋਈ ਮੀਟਿੰਗ ਵਿੱਚ ਇਸ ਤੋਂ ਇਲਾਵਾ ਕੁਝ ਜ਼ਰੂਰੀ ਸੇਵਾਵਾਂ ਨੂੰ ਜਾਰੀ ਰੱਖਣ ਬਾਰੇ ਵੀ ਫੈਸਲੇ ਲਏ ਗਏ।
ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਅਗਰਵਾਲ ਨੇ ਦੱਸਿਆ ਕਿ ਆਮ ਲੋਕ ਸਵੇਰੇ 6 ਵਜੇ ਤੋਂ 9 ਵਜੇ (ਤਿੰਨ ਘੰਟੇ) ਦੌਰਾਨ ਆਪਣੇ ਜੀਵਨ ਨੂੰ ਚਲਾਉਣ ਲਈ ਜ਼ਰੂਰੀ ਖਰੀਦੋ ਫਰੋਖ਼ਤ ਕਰ ਸਕਣਗੇ। ਜਿਹੜੇ ਦੁਕਾਨਦਾਰਾਂ ਕੋਲ ਸਮਰੱਥ ਅਥਾਰਟੀ ਤੋਂ ਲਾਇਸੰਸ ਹੋਵੇਗਾ, ਉਹੀ ਆਪਣੀਆਂ ਦੁਕਾਨਾਂ ਜਾਂ ਅਦਾਰੇ ਖੋਲ• ਸਕਣਗੇ। ਮੈਡੀਕਲ ਅਤੇ ਵੈਟਰਨਰੀ ਸਹੂਲਤਾਂ 24 ਘੰਟੇ ਜਾਰੀ ਰਹਿਣਗੀਆਂ। ਹਸਪਤਾਲਾਂ ਦੇ ਵਿੱਚ ਜਾਂ 100 ਮੀਟਰ ਦੇ ਦਾਇਰੇ ਵਿੱਚ ਚੱਲਦੇ ਮੈਡੀਕਲ ਸਟੋਰ ਖੁੱਲ•ੇ ਰਹਿਣਗੇ, ਜਦਕਿ ਬਾਕੀ ਮੈਡੀਕਲ ਸਟੋਰ ਸਵੇਰੇ 6 ਵਜੇ ਤੋਂ 9 ਵਜੇ ਤੱਕ ਹੀ ਖੁੱਲ• ਸਕਣਗੇ। ਪੈਟਰੋਲ ਪੰਪ, ਘਰੇਲੂ ਰਸੋਈ ਗੈਸ ਅਤੇ ਡਾਕ ਸੇਵਾ ਵੀ ਚਾਲੂ ਰਹੇਗੀ। ਜੂਸ ਅਤੇ ਹੋਰ ਪੀਣ ਵਾਲੀਆਂ ਵਸਤਾਂ ਦੀਆਂ ਦੁਕਾਨਾਂ ਬਿਲਕੁਲ ਬੰਦ ਰਹਿਣਗੀਆਂ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਜਨਤਕ ਵੰਡ ਪ੍ਰਣਾਲੀ ਵਾਲੇ ਰਾਸ਼ਨ ਡਿਪੂ, ਸਬਜੀ ਦੁਕਾਨ ਅਤੇ ਦੁੱਧ ਦੀ ਸਪਲਾਈ ਸਵੇਰੇ 6 ਵਜੇ ਤੋਂ 9 ਵਜੇ ਤੱਕ ਹੀ ਕੀਤੀ ਜਾ ਸਕੇਗੀ। ਜੇਕਰ ਕਿਸੇ ਵਿਅਕਤੀ ਨੇ 6 ਵਜੇ ਤੋਂ 9 ਵਜੇ ਤੱਕ ਦੀ ਡੈੱਡਲਾਈਨ ਤੋਂ ਇਲਾਵਾ ਆਪਣੀ ਜ਼ਰੂਰੀ ਲੋੜ ਲਈ ਬੈਂਕ ਜਾਣਾ ਹੈ ਜਾਂ ਵਾਹਨ ਦਾ ਇਸਤੇਮਾਲ ਕਰਨਾ ਹੈ ਤਾਂ ਉਸ ਨੂੰ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਤੇ ਵਧੀਕ ਡਿਪਟੀ ਕਮਿਸ਼ਨਰ ਪੁਲਿਸ-1 ਦੀ ਦੋ ਮੈਂਬਰੀ ਕਮੇਟੀ ਤੋਂ ਇਜਾਜ਼ਤ ਲੈਣੀ ਪਵੇਗੀ। ਇਹ ਇਜਾਜ਼ਤ ਲਈ ਸਿਰਫ਼ ਵਟਸਐਪ ਮਾਧਿਅਮ ਹੀ ਵਰਤਿਆ ਜਾ ਸਕੇਗਾ। ਬੈਂਕ ਮੁਲਾਜ਼ਮਾਂ ਲਈ ਐਂਟਰੀ ਦਾ ਸਮਾਂ ਸਵੇਰੇ 6 ਵਜੇ ਤੋਂ 9 ਵਜੇ ਤੱਕ ਰਹੇਗਾ ਅਤੇ ਬਾਹਰ ਨਿਕਲਣ ਦਾ ਸਮਾਂ ਸ਼ਾਮ 5 ਵਜੇ ਤੋਂ ਰਾਤ 8 ਵਜੇ ਦੇ ਦਰਮਿਆਨ ਰਹੇਗਾ। ਹਵਾਈ ਸਫ਼ਰ ਲਈ ਵਿਅਕਤੀ ਨੂੰ ਆਪਣੀ ਕੰਨਫਰਮ ਟਿਕਟ ਉਕਤ ਕਮੇਟੀ ਨੂੰ ਭੇਜ ਕੇ ਇਜਾਜ਼ਤ ਲੈਣੀ ਪਵੇਗੀ।
ਇਸੇ ਤਰ•ਾਂ ਵੱਖ-ਵੱਖ ਫੈਕਟਰੀਆਂ, ਘਰਾਂ, ਅਦਾਰਿਆਂ, ਵਿਅਕਤੀ ਵਿਸ਼ੇਸ਼ ਦੀ ਸੁਰੱਖਿਆ ਲਈ ਤਾਇਨਾਤ ਸੁਰੱਖਿਆ ਕਰਮੀ, ਹਸਪਤਾਲਾਂ ਦੇ ਡਾਕਟਰ ਅਤੇ ਹੋਰ ਸਟਾਫ਼ ਆਪਣੀ ਡਿਊਟੀ ਸਵੇਰੇ 6 ਵਜੇ ਤੋਂ 9 ਵਜੇ ਤੱਕ ਅਤੇ ਸ਼ਾਮ ਨੂੰ 5 ਵਜੇ ਤੋਂ ਰਾਤ 8 ਵਜੇ ਤੱਕ ਬਦਲ ਸਕਣਗੇ। ਡਿਊਟੀ ਬਦਲਣ ਵੇਲੇ ਉਨ•ਾਂ ਕੋਲ ਆਪਣਾ ਸ਼ਨਾਖ਼ਤੀ ਕਾਰਡ ਅਤੇ ਬਾ-ਵਰਦੀ ਹੋਣਾ ਲਾਜ਼ਮੀ ਹੋਵੇਗਾ। ਇਸ ਤੋਂ ਇਲਾਵਾ ਜੇਕਰ ਕਿਸੇ ਵੀ ਵਿਅਕਤੀ ਨੇ ਕੋਈ ਵਿਸ਼ੇਸ਼ ਸਹੂਲਤ ਆਦਿ ਲੈਣੀ ਹੈ ਤਾਂ ਉਸਨੂੰ ਵਟਸਐਪ ‘ਤੇ ਬਕਾਇਦਾ ਇਜਾਜ਼ਤ ਲੈਣੀ ਪਵੇਗੀ। ਐਮਰਜੈਂਸੀ ਹਾਲਾਤ ਵਿੱਚ ਸਰਕਾਰੀ ਡਿਊਟੀ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਡਿਊਟੀ ਪਾਸ ਜਾਰੀ ਕੀਤੇ ਜਾ ਰਹੇ ਹਨ। ਉਨ•ਾਂ ਨੂੰ ਡਿਊਟੀ ਕਰਨ ਦੀ ਖੁੱਲ• ਰਹੇਗੀ। ਸੂਚਨਾ ਅਤੇ ਲੋਕ ਸੰਪਰਕ ਵਿਭਾਗ ਪੰਜਾਬ ਤੋਂ ਮਾਨਤਾ ਪ੍ਰਾਪਤ ਪੱਤਰਕਾਰਾਂ (ਮੀਡੀਆ) ਨੂੰ ਕਵਰੇਜ ਕਰਨ ਦੀ ਖੁੱਲ• ਰਹੇਗੀ।
ਸ੍ਰੀ ਅਗਰਵਾਲ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਰਫਿਊ ਦੀ ਸਥਿਤੀ ਨੂੰ ਹਰ ਹਾਲ ਵਿੱਚ ਬਰਕਰਾਰ ਰੱਖਣ ਲਈ ਹਰ ਜ਼ਰੂਰੀ ਕਦਮ ਉਠਾਏ ਜਾਣ। ਲੋੜ ਪੈਣ ‘ਤੇ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਮੌਕੇ ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਕੁਮਾਰ ਅਗਰਵਾਲ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।