ਕਰਫਿਊ ‘ਚ ਮਿਲੀ ਢਿੱਲ ਮਗਰੋਂ ਬਜਾਰ ਖੁੱਲੇ – ਲੋਕਾਂ ‘ਚ ਸਹਿਮ ਬਰਕਰਾਰ 

402
Advertisement


ਧੂਰੀ, 26 ਅਗਸਤ (ਰਾਜੇਸ਼ਵਰ ਪਿੰਟੂ)-ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਲੰਘੀ ਕੱਲ ਪੰਚਕੂਲਾ ਦੀ ਵਿਸ਼ੇਸ਼ ਸੀ.ਬੀ.ਆਈ ਅਦਾਲਤ ਵੱਲੋਂ ਇੱਕ ਬਲਾਤਕਾਰ ਦੇ ਮਾਮਲੇ ‘ਚ ਦੋਸ਼ੀ ਕਰਾਰ ਦਿੱਤੇ ਜਾਣ ਮਗਰੋਂ ਅੱਜ ਦੂਜੇ ਦਿਨ ਵੀ ਅਮਨ ਅਮਾਨ ਵਾਲਾ ਰਿਹਾ ਅਤੇ ਪ੍ਰਸ਼ਾਸ਼ਨ ਵੱਲੋ ਕਰਫਿਊ ‘ਚ ਦਿੱਤੀ ਗਈ ਢਿੱਲ ਤੋਂ ਬਾਅਦ ਦੁਕਾਨਾਂ ਜਿੱਥੇ ਆਮ ਦਿਨਾਂ ਵਾਂਗ ਖੁੱਲੀਆਂ, ਉਹ ਬਜਾਰਾਂ ‘ਚ ਚਹਿਲ-ਪਹਿਲ ਵੀ ਦੇਖਣ ਨੂੰ ਮਿਲੀ। ਪਰ ਇਸਦੇ ਬਾਵਜੂਦ ਪੁਲਿਸ ਵੱਲੋਂ ਕਿਸੇ ਅਣਸੁਖਾਵੀਂ ਘਟਨਾ ਨੂੰ ਵਾਪਰਣ ਦੇ ਮੱਦੇਨਜਰ ਲੋਕਾਂ ਨੂੰ ਸੁਰੱਖਿਆ ਦਾ ਅਹਿਸਾਸ ਕਰਵਾਉਣ ਲਈ ਜਿੱਥੇ ਪੂਰੀ ਤਰਾਂ ਮੁਸਤੈਦ ਰਹੀ, ਉਥੇ ਸ਼ਹਿਰ ਅੰਦਰ ਪੁਲਿਸ ਜਵਾਨਾਂ ਵੱਲੋਂ ਮਾਰਚ ਕੀਤਾ ਗਿਆ।
ਤਾਜਾ ਮਾਹੌਲ ਸਬੰਧੀ ਡੀ.ਐੱਸ.ਪੀ. ਧੂਰੀ ਅਕਾਸ਼ਦੀਪ ਸਿੰਘ ਔਲਖ ਨੇ ਲੋਕਾਂ ਵੱਲੋਂ ਅਮਨ ਸ਼ਾਂਤੀ ਬਣਾਏ ਰੱਖਣ ਲਈ ਦਿੱਤੇ ਜਾ ਰਹੇ ਸਹਿਯੋਗ ਬਦਲੇ ਧੰਨਵਾਦ ਕਰਦਿਆਂ ਸ਼ਰਾਰਤੀ ਅਨਸਰਾਂ ਨੂੰ ਤਾੜਣਾ ਕੀਤੀ ਕਿ ਕਿਸੇ ਵੀ ਕੀਮਤ ‘ਤੇ ਗੜਬੜ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਜਿਲਾ ਪ੍ਰਸ਼ਾਸ਼ਨ ਵੱਲੋਂ ਦਫਾ 144 ਨੂੰ ਇੰਨ ਬਿੰਨ ਲਾਗੂ ਕੀਤਾ ਜਾਵੇਗਾ। ਉਨਾ ਕਿਹਾ ਕਿ ਜਿਲਾ ਭਰ ‘ਚ 4 ਅਤੇ ਇਸਤੋ ਵੱਧ ਬੰਦਿਆਂ ਦੇ ਇਕੱਠ ਹੋਣ ‘ਤੇ ਪੂਰਨ ਤਰਾਂ ਪਾਬੰਦੀ ਲਗਾਈ ਹੋਈ ਹੈ। ਉਨਾਂ ਲੋਕਾਂ ਨੂੰ ਅਮਨ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕਰਦਿਆਂ ਪੁਲਿਸ ਅਤੇ ਪ੍ਰਸ਼ਾਸ਼ਨ ਨੂੰ ਸਹਿਯੋਗ ਦੇਣ ਦੀ ਗੱਲ ਵੀ ਆਖੀ।

Advertisement

LEAVE A REPLY

Please enter your comment!
Please enter your name here