ਚੰਡੀਗੜ੍ਹ 27 ਮਾਰਚ(ਵਿਸ਼ਵ ਵਾਰਤਾ)-ਸੰਸਾਰ ਅੰਦਰ ਫੈਲੇ ਕਰੋਨਾ ਵਾਰਿਸ ਨੂੰ ਰੋਕਣ ਲਈ ਸੰਸਾਰ ਪੱਧਰ ਤੇ ਚੱਲ ਰਹੀਆਂ ਕੋਸ਼ਿਸ਼ਾਂ ਦੇ ਮੱਦੇਨਜ਼ਰ ਭਾਰਤ ਦੀ ਕੇਂਦਰ ਸਰਕਾਰ ਦੁਆਰਾ ਲੌਕ ਡਾਊਨ ਦੀ ਪੰਜਾਬ ਸਰਕਾਰ ਦੁਆਰਾ ਕੀਤੇ ਗਏ ਕਦਮ ਸ਼ਲਾਘਾਯੋਗ ਹਨ ਪਰ ਕਰਫਿਊ ਦੌਰਾਨ ਘਰਾਂ ਚੋਂ ਬਾਹਰ ਨਿਕਲੇ ਲੋਕਾਂ ਨੂੰ ਕਾਨੂੰਨ ਮੁਤਾਬਕ ਕਾਰਵਾਈ ਕਰਨ ਦੀ ਬਜਾਏ ਕਈ ਥਾਈਂ ਪੁਲਿਸ ਮੁਲਾਜ਼ਮਾਂ ਦੁਆਰਾ ਕੀਤੀ ਗਈ ਬੁਰੀ ਤਰ੍ਹਾਂ ਕੁੱਟਮਾਰ ਦੀ ਜਿੰਨੀ ਨਿਖੇਧੀ ਕੀਤੀ ਜਾਵੇ ਉਹ ਘੱਟ ਹੈ ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਰਦਾਰ ਦਵਿੰਦਰ ਸਿੰਘ ਸੋਢੀ ਫੈਡਰੇਸ਼ਨ ਦੇ ਸਾਬਕਾ ਸਕੱਤਰ ਜਨਰਲ ਅਤੇ ਸਿਆਸੀ ਸਲਾਹਕਾਰ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਕਰਦਿਆਂ ਕਿਹਾ ਕਿ ਇਹ ਮਨੁੱਖੀ ਅਧਿਕਾਰਾਂ ਦੀ ਸ਼ਰੇਆਮ ਉਲੰਘਣਾ ਹੈ ਅਤੇ ਬੇਹੱਦ ਨਿੰਦਣਯੋਗ ਕਾਰਵਾਈ ਹੈ ।ਸ ਸੋਢੀ ਨੇ ਕਿਹਾ ਕਿ ਕਰਫਿਊ ਅਤੇ ਲੋਕ ਡਾਊਨ ਕਰੋਨਾ ਨੂੰ ਹਰਾਉਣ ਲਈ ਹੈ ਨਾ ਕਿ ਲੋਕਾਂ ਨੂੰ ਡਰਾਉਣ ਲਈ ।ਉਨ੍ਹਾਂ ਕਿਹਾ ਕਿ ਕਿ ਪੁਲਸ ਦੁਆਰਾ ਸ਼ਰੇਆਮ ਲੋਕਾਂ ਨੂੰ ਸੜਕਾਂ ਦੇ ਕੁੱਟਣਾ ਹੱਡੀਆਂ ਤੱਕ ਤੋੜ ਦੇਣੀਆਂ ਇਥੋਂ ਤੱਕ ਕੇ ਬੀਬੀਆਂ ਭੈਣਾਂ ਵੀ ਨੂੰ ਵੀ ਨਾ ਬਖਸ਼ਣਾ ਅਤੇ ਡੰਡ ਬੈਠਕਾਂ ਲਵਾ ਕੇ ਉਨ੍ਹਾਂ ਦੀਆਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਉਣਾ ਇਸ ਦੀ ਕਿਸ ਕਾਨੂੰਨ ਨੇ ਆਜ਼ਾਦੀ ਦਿੱਤੀ ਹੈ ।ਸਰਦਾਰ ਸੋਢੀ ਨੇ ਕਿਹਾ ਕਿ ਉਹ ਜਲਦ ਹੀ ਇਸ ਸਬੰਧੀ ਮੁੱਖ ਮੰਤਰੀ ਪੰਜਾਬ ਅਤੇ ਡੀਜੀਪੀ ਪੰਜਾਬ ਨੂੰ ਇਸ ਘਟਨਾ ਵਾਲੇ ਜ਼ਿੰਮੇਵਾਰ ਪੁਲਿਸ ਅਫ਼ਸਰਾਂ ਵਿਰੁੱਧ ਸਖਤ ਕਾਰਵਾਈ ਕਰਨ ਲਈ ਮਿਲਣਗੇ ਅਤੇ ਕਰਫਿਊ ਖੁੱਲ੍ਹਣ ਤੋਂ ਬਾਅਦ ਹਾਈਕੋਰਟ ਤੱਕ ਵੀ ਪਹੁੰਚ ਕਰਨਗੇ ।ਉਨ੍ਹਾਂ ਪੁਲਿਸ ਦੀ ਹਿੰਸਾ ਦਾ ਸ਼ਿਕਾਰ ਹੋਏ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਾਲ ਹੋਏ ਜ਼ੁਲਮ ਪ੍ਰਤੀ ਆਪ ਬੀਤੀ ਤੇ ਹੱਡ ਬੀਤੀ ਉਨ੍ਹਾਂ ਨਾਲ ਸਾਂਝੀ ਕਰਨ ਤਾਂ ਜੋ ਉਨ੍ਹਾਂ ਨੂੰ ਇਨਸਾਫ਼ ਦੁਆਇਆ ਜਾ ਸਕੇ ।ਉਨ੍ਹਾਂ ਕਿਹਾ ਕਿ ਇਸ ਸੰਕਟ ਦੀ ਘੜੀ ਵਿੱਚ ਆਪਣੀਆਂ ਵਧੀਆ ਸੇਵਾਵਾਂ ਨਿਭਾਉਣ ਵਾਲੇ ਪੁਲਿਸ ਅਫ਼ਸਰਾਂ ਤੇ ਜਵਾਨਾਂ ਨੂੰ ਸਨਮਾਨਿਤ ਕਰਨ ਲਈ ਉਹ ਸਰਕਾਰ ਨੂੰ ਲਿਖਣਗੇ ।ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਸਮੇਂ ਪ੍ਰਸ਼ਾਸਨ ਦਾ ਸਾਥ ਦੇਣ ।
Punjab: ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖਬਰ
Punjab: ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖਬਰ ਜਲਦ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਬਣਨਗੇ ਐਚ.ਐਸ. ਫੂਲਕਾ ਚੰਡੀਗੜ੍ਹ, 7 ਦਸੰਬਰ:...