ਕਰਨ ਔਜਲਾ ਨੇ ਸ਼ੂਟਿੰਗ ਦੌਰਾਨ ਹੋਏ ਹਾਦਸੇ ਦੀ ਵੀਡੀਓ ਕੀਤੀ ਸ਼ੇਅਰ ; ਲਿਖਿਆ ਮਸਾਂ ਟੁੱਟਣੋਂ ਬਚੀ ਗਰਦਨ ਦੀ ਹੱਡੀ
ਚੰਡੀਗੜ੍ਹ 18 ਜੁਲਾਈ (ਵਿਸ਼ਵ ਵਾਰਤਾ): ਇੱਕ ਗਾਣੇ ਦੀ ਸ਼ੂਟਿੰਗ ਦੌਰਾਨ ਪੰਜਾਬੀ ਗਾਇਕ ਕਰਨ ਔਜਲਾ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਇਸ ਹਾਦਸੇ ਵਿੱਚ ਉਹਨਾਂ ਦੇ ਗਰਦਨ ਦੀ ਹੱਡੀ ਟੁੱਟਣੋ ਬਚ ਗਈ ਹੈ। ਗੀਤ ਦੀ ਸ਼ੂਟਿੰਗ ਦੌਰਾਨ ਵਾਪਰੇ ਇਹ ਹਾਦਸੇ ਦੀ ਵੀਡੀਓ ਕਰਨ ਔਜਲਾ ਨੇ ਸੋਸ਼ਲ ਮੀਡੀਆ ਤੇ ਸ਼ੇਅਰ ਵੀ ਕੀਤੀ ਹੈ। ਵੀਡੀਓ ਵਿੱਚ ਇਹ ਦੇਖਿਆ ਜਾ ਸਕਦਾ ਹੈ ਕਿ ਕਰਨ ਔਜਲਾ ਇੱਕ ਰੇਸਿੰਗ ਕਾਰ ਨੂੰ ਭਜਾ ਕੇ ਲਿਆ ਰਹੇ ਹਨ ਅਤੇ ਅਚਾਨਕ ਹੀ ਇਹ ਕਾਰ ਪਲਟ ਜਾਂਦੀ ਹੈ। ਦਰਅਸਲ ਇਹ ਸੀਨ ਗਾਣੇ ਦੀ ਸ਼ੂਟਿੰਗ ਦਾ ਹਿੱਸਾ ਸੀ। ਪਰ ਕਾਰ ਅਸਲ ਵਿੱਚ ਹੀ ਪਲਟ ਗਈ। ਜਾਣਕਾਰੀ ਮੁਤਾਬਕ ਇਸ ਦੁਰਘਟਨਾ ਤੋਂ ਬਾਅਦ ਕਰਨ ਔਜਲਾ ਦੇ ਕੁਝ ਸੱਟਾਂ ਵੀ ਲੱਗੀਆਂ ਹਨ। ਪਰ ਉਹਨਾਂ ਦੀ ਜਾਨ ਸੁਰੱਖਿਅਤ ਹੈ। ਜਿਸ ਤਰਾਂ ਕਾਰ ਪਲਟੀ ਹੈ ਕਰਨ ਔਜਲਾ ਦੀ ਗਰਦਨ ਦੀ ਹੱਡੀ ਵੀ ਟੁੱਟ ਸਕਦੀ ਸੀ। ਕਰਨ ਔਜਲਾ ਵੱਲੋਂ ਸ਼ੇਅਰ ਕੀਤੀ ਗਈ ਇਸ ਵੀਡੀਓ ‘ਤੇ ਕਈ ਤਰ੍ਹਾਂ ਦੀਆਂ ਪ੍ਰਤਿਕਿਰਿਆਵਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਪੁਰਾਣਾ ਹੈ ਪਰ ਕਰਨ ਔਜਲਾ ਵੱਲੋਂ ਹੁਣੇ ਹੁਣੇ ਹੀ ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਹੈ ਜੋ ਕਿ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।