ਬਲਾਚੌਰ, 5 ਜਨਵਰੀ (ਦੀਦਾਰ ਸਿੰਖ) – ਪੰਜਾਬ ਸਰਕਾਰ ਵਲੋਂ ਕਿਸਾਨਾਂ ਦੀ ਕਰਜ਼ਾ ਮੁਆਫੀ ਸਕੀਮ ਸਬੰਧੀ ਜਾਣਕਾਰੀ ਦਿੰਦਿਆਂ ਸ.ਜਗਜੀਤ ਸਿੰਘ, ਐਸ.ਡੀ.ਐਮ ਬਲਾਚੌਰ ਨੇ ਦੱਸਿਆ ਕਿ ਸਕੀਮ ਅਧੀਨ ਯੋਗ ਲਾਭਪਾਤਰੀਆਂ ਦੀਆਂ ਲਿਸਟਾਂ ਸਹਿਕਾਰੀ ਸਭਾਵਾਂ ਦੇ ਦਫਤਰਾਂ ਵਿੱਚ ਚਸਪਾ ਕਰਵਾਈਆਂ ਗਈਆਂ ਹਨ। ਉਹਨਾਂ ਦੱਸਿਆ ਕਿ ਜਿਹਨਾਂ ਪਿੰਡਾਂ ਵਿੱਚ ਸੁਸਾਇਟੀਆਂ ਨਹੀਂ ਹਨ ਉਹਨਾਂ ਪਿੰਡਾਂ ਦੀਆਂ ਲਿਸਟਾਂ ਪਿੰਡਾਂ ਦੀ ਸਾਂਝੀ ਥਾਂ ਤੇ ਚਸਪਾ ਕਰਵਾਈਆਂ ਗਈਆਂ ਹਨ। ਉਹਨਾਂ ਦੱਸਿਆ ਕਿ ਇਹਨਾਂ ਲਿਸਟਾਂ ਉੱਤੇ ਜੇਕਰ ਕਿਸੇ ਵੀ ਵਿਅਕਤੀ ਨੂੰ ਇਤਰਾਜ ਹੋਵੇ ਜਾਂ ਕਿਸੇ ਕਿਸਾਨ ਦਾ ਨਾਮ ਲਿਸਟ ਵਿੱਚ ਨਾ ਦਰਜ ਹੋਵੇ ਤਾਂ ਉਹ ਆਪਣਾ ਲਿਖਤੀ ਇਤਰਾਜ ਸਬੰਧਤ ਸਹਿਕਾਰੀ ਸਭਾ ਦੇ ਸਕੱਤਰ ਰਾਹੀਂ ਰਾਹੀਂ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਬਲਾਚੌਰ ਦੇ ਦਫਤਰ ਜਾਂ ਐਸ.ਡੀ.ਐਮ ਦਫਤਰ ਬਲਾਚੌਰ ਦੇ ਦਫਤਰ ਵਿਖੇ ਲਿਖਤੀ ਰੂਪ ਵਿੱਚ ਦੇ ਸਕਦਾ ਹੈ। ਉਹਨਾਂ ਦੱਸਿਆ ਕਿ ਇਹ ਲਿਸਟਾਂ ਸਹਿਕਾਰੀ ਸਭਾਵਾਂ ਦੇ ਦਫਤਰ ਅਤੇ ਐਸ.ਡੀ.ਐਮ ਦਫਤਰ ਬਲਾਚੌਰ ਵਿੱਚ ਵੀ ਮੌਜੂਦ ਹਨ ਅਤੇ ਕਿਸਾਨ ਇਹਨਾਂ ਦਫਤਰਾਂ ਵਿੱਚ ਵੀ ਕੰਮ ਵਾਲੇ ਦਿਨ ਆਪਣਾ ਨਾਮ ਚੈੱਕ ਕਰ ਸਕਦੇ ਹਨ।
Punjab ਸਰਕਾਰ ਵੱਲੋਂ ਤਿਉਹਾਰਾਂ ਦੇ ਸੀਜ਼ਨ ਦੌਰਾਨ ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ਸਬੰਧੀ ਹਦਾਇਤਾਂ ਜਾਰੀ
Punjab ਸਰਕਾਰ ਵੱਲੋਂ ਤਿਉਹਾਰਾਂ ਦੇ ਸੀਜ਼ਨ ਦੌਰਾਨ ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ਸਬੰਧੀ ਹਦਾਇਤਾਂ ਜਾਰੀ ਚੰਡੀਗੜ੍ਹ, 14 ਅਕਤੂਬਰ (ਵਿਸ਼ਵ ਵਾਰਤਾ):-...