ਓਲੰਪਿਕ ਰਤਨ ਬਲਬੀਰ ਸਿੰਘ ਸੀਨੀਅਰ ਦੀ ਬਰਸੀ ਮੌਕੇ ਖੇਡ ਮੰਤਰੀ ਮੀਤ ਹੇਅਰ ਨੇ ਦਿੱਤੀ ਸ਼ਰਧਾਂਜਲੀ

71
Advertisement

ਓਲੰਪਿਕ ਰਤਨ ਬਲਬੀਰ ਸਿੰਘ ਸੀਨੀਅਰ ਦੀ ਬਰਸੀ ਮੌਕੇ ਖੇਡ ਮੰਤਰੀ ਮੀਤ ਹੇਅਰ ਨੇ ਦਿੱਤੀ ਸ਼ਰਧਾਂਜਲੀ

ਚੰਡੀਗੜ੍ਹ,25ਮਈ(ਵਿਸ਼ਵ ਵਾਰਤਾ)-ਓਲੰਪਿਕ ਰਤਨ ਬਲਬੀਰ ਸਿੰਘ ਸੀਨੀਅਰ ਦੀ ਬਰਸੀ ਮੌਕੇ ਅੱਜ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਉਹਨਾਂ ਨੇ ਟਵੀਟ ਕਰਦਿਆਂ ਲਿਖਿਆ “ਓਲੰਪਿਕ ਰਤਨ @BalbirSenior ਜੀ ਦੀ ਬਰਸੀ ਮੌਕੇ ਅੱਜ ਇਸ ਮਹਾਨ ਖਿਡਾਰੀ ਨੂੰ ਸਿਜਦਾ ਕਰਦਾ ਹਾਂ।ਬਤੌਰ ਕਪਤਾਨ, ਮੀਤ ਕਪਤਾਨ ਤੇ ਖਿਡਾਰੀ ਤਿੰਨ ਓਲੰਪਿਕਸ ਗੋਲਡ ਮੈਡਲ ਜਿੱਤਣ ਵਾਲੇ ਬਲਬੀਰ ਸਿੰਘ ਸੀਨੀਅਰ ਜੀ ਵੱਲੋਂ ਓਲੰਪਿਕਸ ਵਿੱਚ ਬਣਾਏ ਗੋਲਾਂ ਦੇ ਰਿਕਾਰਡ ਅੱਜ ਤੱਕ ਨਹੀਂ ਟੁੱਟੇ। ਬਤੌਰ ਕੋਚ ਭਾਰਤ ਨੂੰ ਇਕਲੌਤਾ ਵਿਸ਼ਵ ਕੱਪ ਜਿਤਾਇਆ।”

 

 

 

Advertisement