(ਏ.ਆਈ.ਜੀ. ਟਰੈਫਿਕ, ਐਸ.ਐਸ.ਪੀ. ਖੰਨਾ ਸਮੇਤ 12 ਪੁਲਿਸ ਅਧਿਕਾਰੀਆਂ/ ਕਰਮਚਾਰੀਆਂ ਨੂੰ ਮਿਲਣਗੇ ਸ਼ਾਨਦਾਰ ਸੇਵਾਵਾਂ ਬਦਲੇ ਪੁਲਿਸ ਮੈਡਲ)
ਚੰਡੀਗੜ੍ਹ, 25 ਜਨਵਰੀ (ਵਿਸ਼ਵ ਵਾਰਤਾ) : ਐਸ.ਐਸ.ਪੀ ਸੰਗਰੂਰ ਮਨਦੀਪ ਸਿੰਘ ਅਤੇ ਸਬ ਇੰਸਪੈਕਟਰ ਐਸ.ਟੀ.ਐਫ ਵਿੰਗ ਰਾਮ ਸਿੰਘ ਨੂੰ ਵਿਲੱਖਣ ਸੇਵਾਵਾਂ ਨਿਭਾਉਣ ਬਦਲੇ ਗਣਤੰਤਰਦਿਵਸ ਮੌਕੇ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਸਨਮਾਨਿਤ ਕਰਨ ਲਈ ਚੁਣਿਆ ਗਿਆ ਹੈ। ਇਨ੍ਹਾਂ ਤੋਂ ਇਲਾਵਾ ਐਸ.ਐਸ.ਪੀ ਖੰਨਾ ਨਵਜੋਤ ਸਿੰਘ ਮਾਹਲ ਅਤੇਏ.ਆਈ.ਜੀ ਟਰੈਫਿਕ ਹਰਬਾਜ ਸਿੰਘ ਸਮੇਤ 12 ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਨੂੰ ਸ਼ਾਨਦਾਰ ਸੇਵਾਵਾਂ ਬਦਲੇ ਪੁਲਿਸ ਮੈਡਲ ਨਾਲ ਸਨਮਾਨਤ ਕੀਤਾ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਸੁਰਿੰਦਰਪਾਲ ਸਿੰਘ ਐਸ.ਪੀ. ਮੁੱਖ ਦਫਤਰ ਸੰਗਰੂਰ, ਤੁਲਸੀ ਦਾਸ ਡੀ.ਐਸ.ਪੀਤੀਜੀ ਕਮਾਂਡੋ ਬਟਾਲੀਅਨ ਮੋਹਾਲੀ, ਬਲਵਿੰਦਰ ਇਕਬਾਲ ਸਿੰਘ ਡੀ.ਐਸ.ਪੀ. ਮੁੱਖ ਦਫਤਰ ਜਲੰਧਰ ਦਿਹਾਤੀ, ਸੁਖਦੇਵ ਸਿੰਘ ਇੰਸਪੈਕਟਰ ਖੁਫਿਆ ਵਿੰਗ ਮੋਹਾਲੀ,ਮੁਲਖ ਸਿੰਘ ਸਬ ਇੰਸਪੈਕਟਰ ਦਫਤਰ ਏ.ਡੀ.ਜੀ.ਪੀ, ਐਸ.ਓ.ਜੀ ਤੇ ਕਮਾਂਡੋ ਪਟਿਆਲਾ, ਸਰਬਜੀਤ ਸਿੰਘ ਸਬ ਇੰਸਪੈਕਟਰ ਸੁਰੱਖਿਆ ਵਿੰਗ ਪੰਜਾਬ ਚੰਡੀਗੜ੍ਹ,ਸੁਖਦੇਵ ਸਿੰਘ ਸਬ ਇੰਸਪੈਕਟਰ ਡੀ.ਆਈ.ਜੀ (ਪ੍ਰਸ਼ਾਸ਼ਨ) ਪੀ.ਏ.ਪੀ.ਜਲੰਧਰ, ਰਵਿੰਦਰਜੀਤ ਸਿੰਘ ਸਬ ਇੰਸਪੈਕਟਰ ਖੁਫਿਆ ਵਿੰਗ ਮੋਹਾਲੀ, ਨਰਿੰਦਰਜੀਤ ਸਿੰਘਏ.ਐਸ.ਆਈ, 80ਵੀਂ ਬਟਾਲੀਅਨ ਪੀ.ਏ.ਪੀ. ਜਲੰਧਰ ਅਤੇ ਜਸਵੰਤ ਸਿੰਘ ਮੁੱਖ ਸਿਪਾਹੀ ਦਫਤਰ ਐਸ.ਐਸ.ਪੀ. ਸੰਗਰੂਰ ਨੂੰ ਸ਼ਾਨਦਾਰ ਸੇਵਾਵਾਂ ਬਦਲੇ ਪੁਲਿਸ ਮੈਡਲਨਾਲ ਸਨਮਾਨਤ ਕਰਨ ਲਈ ਚੁਣਿਆ ਗਿਆ।