
ਬ੍ਰਿਸਬੇਨ, 23 ਨਵੰਬਰ – ਆਸਟ੍ਰੇਲੀਆ ਅਤੇ ਇੰਗਲੈਂਡ ਵਿਚਾਲੇ ਐਸ਼ੇਜ਼ ਲੜੀ ਦੀ ਅੱਜ ਤੋਂ ਸ਼ੁਰੂਆਤ ਹੋ ਗਈ| ਪਹਿਲੇ ਦਿਨ ਇੰਗਲੈਂਡ ਨੇ ਪਹਿਲਾਂ ਬੱਲੇਬਾਜੀ ਕਰਦਿਆਂ ਦਿਨ ਦੀ ਖੇਡ ਖਤਮ ਹੋਣ ਤੱਕ 4 ਵਿਕਟਾਂ ਤੇ 196 ਦੌੜਾਂ ਬਣਾਈਆਂ|
ਇੰਗਲੈਂਡ ਵੱਲੋਂ ਕਪਤਾਨ ਕੁੱਕ ਨੇ 2, ਮਾਰਕ ਸਟੋਨਮੈਨ ਨੇ 53, ਜੇਮਸ ਵਿਨਸ ਨੇ 83, ਜੋਏ ਰੂਟ ਨੇ 15 ਦੌੜਾਂ ਬਣਾਈਆਂ| ਖੇਡ ਖਤਮ ਹੋਣ ਤੱਕ ਡੇਵਿਡ ਮਲਾਨ 28 ਅਤੇ ਮੋਇਨ ਅਲੀ 13 ਦੌੜਾਂ ਬਣਾ ਕੇ ਖੇਡ ਰਹੇ ਸਨ|
ਆਸਟ੍ਰੇਲੀਆ ਵੱਲੋਂ ਪਟ ਕਮਿੰਸ ਨੇ ਸਭ ਤੋਂ ਵੱਧ 2 ਵਿਕਟਾਂ ਲਈਆਂ, ਜਦੋਂ ਕਿ ਸਟਾਰਕ ਨੇ 1 ਖਿਡਾਰੀ ਨੂੰ ਆਊਟ ਕੀਤਾ|
Sports: ਕ੍ਰਿਕਟਰ ਸ਼ੈਫਾਲੀ ਵਰਮਾ ਅੱਜ Haryana CM ਨਾਇਬ ਸੈਣੀ ਨਾਲ ਕਰੇਗੀ ਮੁਲਾਕਾਤ
Sports: ਕ੍ਰਿਕਟਰ ਸ਼ੈਫਾਲੀ ਵਰਮਾ ਅੱਜ Haryana CM ਨਾਇਬ ਸੈਣੀ ਨਾਲ ਕਰੇਗੀ ਮੁਲਾਕਾਤ ਹਰਿਆਣਾ, 12 ਨਵੰਬਰ (ਵਿਸ਼ਵ ਵਾਰਤਾ): ਮਹਿਲਾ ਕ੍ਰਿਕਟਰ ਸ਼ੈਫਾਲੀ...























