ਐਲਵਿਸ਼ ਯਾਦਵ ਬਣਿਆ ਬਿੱਗ ਬੌਸ OTT-2 ਦਾ ਵਿਨਰ
ਚੰਡੀਗੜ੍ਹ,15ਅਗਸਤ(ਵਿਸ਼ਵ ਵਾਰਤਾ)- ਮਸ਼ਹੂਰ ਯੂਟਿਊਬਰ ਐਲਵਿਸ਼ ਯਾਦਵ ਬਿੱਗ ਬੌਸ ਓਟੀਟੀ ਸੀਜ਼ਨ-2 ਦਾ ਵਿਨਰ ਬਣ ਗਿਆ ਹੈ। ਉਸ ਨੇ ਅਭਿਸ਼ੇਕ ਮਲਹਾਨ ਨੂੰ ਹਰਾ ਕੇ ਖਿਤਾਬ ਜਿੱਤਿਆ। ਕਰੀਬ 40 ਦਿਨ ਘਰ ਵਿਚ ਬਿਤਾਉਣ ਤੋਂ ਬਾਅਦ ਉਹ ਸ਼ੋਅ ਦਾ ਵਿਨਰ ਬਣ ਗਿਆ। ਉਸਨੂੰ ਬਿੱਗ ਬੌਸ ਤੋਂ 25 ਲੱਖ ਰੁਪਏ ਨਕਦ ਅਤੇ ਇੱਕ ਚਮਕਦਾਰ ਟਰਾਫੀ ਮਿਲੀ। ਐਲਵਿਸ਼ ਯਾਦਵ ਬਿੱਗ ਬੌਸ ਦੇ ਇਤਿਹਾਸ ਵਿੱਚ ਵਾਈਲਡ ਕਾਰਡ ਐਂਟਰੀ ਲੈ ਕੇ ਸ਼ੋਅ ਜਿੱਤਣ ਵਾਲਾ ਪਹਿਲਾ ਪ੍ਰਤੀਯੋਗੀ ਹੈ।