ਐਨਸੀਐਸਸੀ ਵਲੋਂ ਬਿਹਾਰ ਸਰਕਾਰ ਦੀ ਦੋ ਦਿਨਾਂ ਰਾਜ ਸਮੀਖਿਆ ਮੀਟਿੰਗ 18 ਮਈ ਤੋਂ ਸ਼ੁਰੂ

41
Advertisement

ਐਨਸੀਐਸਸੀ ਵਲੋਂ ਬਿਹਾਰ ਸਰਕਾਰ ਦੀ ਦੋ ਦਿਨਾਂ ਰਾਜ ਸਮੀਖਿਆ ਮੀਟਿੰਗ 18 ਮਈ ਤੋਂ ਸ਼ੁਰੂ

– ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੁਆਰਾ 18 ਮਈ ਤੋਂ ਬਿਹਾਰ ਸਰਕਾਰ ਦੀ ਦੋ ਰੋਜ਼ ਰਾਜ ਸਮੀਖਿਆ ਮੀਟਿੰਗ

– ਅਨੁਸੂਚਿਤ ਜਾਤੀ ਭਾਈਚਾਰੇ ਦੇ ਖਿਲਾਫ ਅੱਤਿਆਚਾਰ ਦੇ ਮਾਮਲਿਆਂ, ਪੀੜਤਾਂ ਦੇ ਮੁੜ ਵਸੇਬੇ ਅਤੇ ਕਾਨੂੰਨ ਅਨੁਸਾਰ ਮੁਆਵਜ਼ੇ ਦੀ ਵੰਡ ਦੀ ਸਮੀਖਿਆ ਕਰੇਗਾ

ਚੰਡੀਗੜ੍ਹ, 15 ਮਈ (ਵਿਸ਼ਵ ਵਾਰਤਾ):-
ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ (ਐਨਸੀਐਸਸੀ) ਦੇ ਚੇਅਰਮੈਨ/ਪ੍ਰਧਾਨ ਵਿਜੇ ਸਾਂਪਲਾ ਬਿਹਾਰ ਰਾਜ ਵਿੱਚ ਅਨੁਸੂਚਿਤ ਜਾਤੀ ਭਾਈਚਾਰੇ ਦੇ ਅਧਿਕਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪਟਨਾ ਵਿੱਚ 18 ਮਈ ਤੋਂ ਬਿਹਾਰ ਸਰਕਾਰ ਨਾਲ ਦੋ-ਰੋਜ਼ਾ ਰਾਜ ਪੱਧਰੀ ਸਮੀਖਿਆ ਮੀਟਿੰਗ ਦਾ ਆਯੋਜਨ ਕਰ ਰਹੇ ਹਨ।

ਬਿਹਾਰ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ, ਮੁੱਖ ਸਕੱਤਰ, ਪੁਲਿਸ ਡਾਇਰੈਕਟਰ ਜਨਰਲ (ਡੀ.ਜੀ.ਪੀ.), ਪ੍ਰਮੁੱਖ ਸਕੱਤਰਾਂ ਅਤੇ ਬਿਹਾਰ ਸਰਕਾਰ ਦੇ ਮੰਤਰਾਲਿਆਂ ਅਤੇ ਵਿਭਾਗਾਂ ਦੇ ਹੋਰ ਸੀਨੀਅਰ ਅਧਿਕਾਰੀ ਵਿਜੇ ਸਾਂਪਲਾ ਦੀ ਅਗਵਾਈ ਹੇਠ 18 ਅਤੇ 19 ਮਈ ਨੂੰ ਐਨ.ਸੀ.ਐਸ.ਸੀ. ਪਟਨਾ ‘ਚ ਰਾਜ ਸਮੀਖਿਆ ਬੈਠਕ ਕਰਨਗੇ|

ਪਹਿਲਾਂ, 18 ਮਈ ਨੂੰ, ਐਨਸੀਐਸਸੀ ਦਾ ਵਫ਼ਦ ਐਸਸੀ ਸੰਸਦ ਮੈਂਬਰਾਂ, ਵਿਧਾਇਕਾਂ ਅਤੇ ਸਾਬਕਾ ਸੰਸਦ ਮੈਂਬਰਾਂ/ਵਿਧਾਇਕਾਂ ਨਾਲ ਮੀਟਿੰਗ ਕਰੇਗਾ, ਇਸ ਤੋਂ ਬਾਅਦ ਐਸਸੀ ਵੈਲਫੇਅਰ ਐਸੋਸੀਏਸ਼ਨਾਂ ਦੇ ਗੈਰ-ਸਰਕਾਰੀ ਸੰਗਠਨਾਂ ਦੇ ਅਹੁਦੇਦਾਰਾਂ ਨਾਲ ਮੀਟਿੰਗ ਕਰੇਗਾ।

ਇਸੇ ਦਿਨ ਵਿਜੇ ਸਾਂਪਲਾ ਅਨੁਸੂਚਿਤ ਜਾਤੀਆਂ ਦੇ ਆਰਥਿਕ ਅਤੇ ਸਮਾਜਿਕ ਕਲਿਆਣ ਲਈ ਵੱਖ-ਵੱਖ ਸਕੀਮਾਂ, ਕੇਂਦਰੀ ਸਪਾਂਸਰਡ ਸਕੀਮਾਂ, ਕੇਂਦਰੀ ਸੈਕਟਰ ਸਕੀਮਾਂ ਅਤੇ ਰਾਜ ਸਰਕਾਰ ਦੀਆਂ ਸਕੀਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣਗੇ, ਜਿਸ ਵਿੱਚ ਅਨੁਸੂਚਿਤ ਜਾਤੀਆਂ ਲਈ ਰਿਹਾਇਸ਼ੀ ਜ਼ਮੀਨ, ਰੁਜ਼ਗਾਰ, ਵਜ਼ੀਫ਼ਾ ਅਤੇ ਹੋਰ ਸਕੀਮਾਂ ਸ਼ਾਮਲ ਹਨ।

ਅਗਲੇ ਦਿਨ (19 ਮਈ) ਵਿਜੇ ਸਾਂਪਲਾ ਅਤੇ ਐਨਸੀਐਸਸੀ ਅਧਿਕਾਰੀ ਐਸਸੀ/ਐਸਟੀ ਪੀਊਏ ਐਕਟ ਦੇ ਤਹਿਤ ਪੁਲਿਸ ਜਾਂ ਅਦਾਲਤ ਦੁਆਰਾ ਦਰਜ ਕੀਤੇ ਗਏ ਅਤੇ ਨਿਪਟਾਏ ਗਏ ਐਸਸੀ ਭਾਈਚਾਰੇ ਵਿਰੁੱਧ ਅੱਤਿਆਚਾਰਾਂ ਦੇ ਮਾਮਲਿਆਂ ਦੀ ਸਮੀਖਿਆ ਕਰਨਗੇ।

ਐਨਸੀਐਸਸੀ ਹੱਥੀਂ ਸਫ਼ਾਈ (ਮੈਲਾਂ ਟੋਹਣ ) ਵਿੱਚ ਲੱਗੇ ਵਿਅਕਤੀਆਂ ਦੇ ਪੁਨਰਵਾਸ, ਅੱਤਿਆਚਾਰਾਂ ਦੇ ਪੀੜਤਾਂ ਨੂੰ ਮੁਆਵਜ਼ੇ ਦੀ ਅਦਾਇਗੀ ਦੇ ਨਾਲ-ਨਾਲ ਕਾਨੂੰਨ ਅਨੁਸਾਰ ਉਪਲਬਧ ਹੋਰ ਪ੍ਰਬੰਧਾਂ ਦੀ ਵੀ ਸਮੀਖਿਆ ਕਰੇਗਾ।

ਐਨਸੀਐਸਸੀ ਦੇ ਪ੍ਰਧਾਨ ਵਿਜੇ ਸਾਂਪਲਾ ਦੌਰੇ ਦੀ ਸਮਾਪਤੀ ‘ਤੇ 19 ਮਈ ਨੂੰ ਪ੍ਰੈਸ ਕਾਨਫਰੰਸ ਕਰਨਗੇ।

Advertisement