ਚੰਡੀਗੜ੍ਹ, 11 ਅਕਤੂਬਰ (ਵਿਸ਼ਵ ਵਾਰਤਾ) – ਦਾ ਐਂਟੀ ਕੁਰੱਪਸ਼ਨ ਕਰਾਇਮ ਪਰੀਵੈਂਸ਼ਨ ਕਮਿਊਨਿਟੀ ਓਰੀਐਂਟਡ ਪੋਲਸਿੰਗ ਸੋਸਾਇਟੀ ਵੱਲੋਂ ਅੱਜ ਵੱਖ-ਵੱਖ ਪਿੰਡਾਂ ਦੀਆਂ ਮੁਸ਼ਕਿਲਾਂ ਬਾਰੇ ਲੋਕਾਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ| ਸੁਸਾਇਟੀ ਦੀ ਟੀਮ ਵੱਲੋਂ ਮੈਡਮ ਮੋਨਿਕਾ ਚਾਵਲਾ (ਵਾਈਸ ਚੇਅਰਮੈਨ) ਦੀ ਅਗਵਾਈ ਹੇਠ ਬਲਾਕ ਸਰਹਿੰਦ ਫਤਿਹਗੜ੍ਹ ਸਾਹਿਬ ਦੇ ਵੱਖ ਵੱਖ ਪਿੰਡਾਂ ਖੋਜੇ ਮਾਜਰਾ, ਸੰਗਤਪੁਰਾ ਸੋਢੀਆਂ, ਖਰਾ ਪਿੰਡ, ਹੁਸੈਨਪੁਰਾ ਦਾ ਦੌਰਾ ਕੀਤਾ ਗਿਆ| ਇਸ ਦੌਰਾਨ ਸੋਸਾਇਟੀ ਵੱਲੋਂ ਪਿੰਡ ਦੇ ਲੋਕਾਂ ਨਾਲ ਰਾਬਤਾ ਕਾਇਮ ਕਰਕੇ ਉਨ੍ਹਾਂ ਦੀਆਂ ਸਹੂਲਤਾਂ ਵਿਚ ਕਿਵੇਂ ਵਾਧਾ ਕੀਤਾ ਜਾਵੇ, ਔਰਤਾਂ ਨੂੰ ਘਰੇਲੂ ਕੰਮਾਂ ਦੇ ਨਾਲ-ਨਾਲ ਕੋਈ ਹੋਰ ਰੁਜਗਾਰ ਦੇ ਸਾਧਨ ਪਿੰਡਾਂ ਵਿਚ ਹੀ ਉਪਲਬਧ ਕਰਾਉਣ ਸਬੰਧੀ, ਪੜ੍ਹੇ ਲਿਖੇ ਬੇਰੁਜਗਾਰ ਲੜਕੇ ਲੜਕੀਆਂ ਨੂੰ ਰੋਜਗਾਰ ਸਬੰਧੀ, ਨਸ਼ੇ ਦੀ ਜਕੜ ਵਿਚ ਆ ਚੁੱਕੇ ਨੌਜਵਾਨਾਂ ਲਈ ਮਾਨਸਿਕ ਰੋਗ ਕੈਂਪ ਲਗਾ ਕੇ ਇਲਾਜ ਕਰਾਉਣ ਸਬੰਧੀ, ਬੇਸਹਾਰਾ ਬਜੁਰਗਾਂ ਦੀ ਸਾਂਭ ਸੰਭਾਲ ਸਬੰਧੀ, ਆਰਥਿਕ ਪੱਖੋਂ ਕਮਜੋਰ ਮਰੀਜਾਂ ਦੀ ਮਦਦ ਕਰਨ ਸਬੰਧੀ ਤੇ ਹੋਰ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਸਬੰਧੀ ਵਿਚਾਰ-ਵਟਾਂਦਰਾ ਕਰਕੇ ਉਨ੍ਹਾਂ ਦਾ ਪੱਖ ਸੁਣਿਆ ਗਿਆ ਤੇ ਨੋਟ ਕੀਤਾ ਗਿਆ ਤੇ ਲੋਕਾਂ ਨੂੰ ਭਰੋਸਾ ਦਿੱਤਾ ਗਿਆ ਕਿ ਜਲਦੀ ਹੀ ਪੰਜਾਬ ਸਰਕਾਰ ਨਾਲ ਵਿਚਾਰ ਕਰਕੇ ਹਰ ਸੰਭਵ ਤੋਂ ਸੰਭਵ ਮਦਦ ਕੀਤੀ ਜਾਵੇਗੀ ਤਾਂ ਜੋ ਪਿੰਡਾਂ ਦੇ ਆਮ ਲੋਕ ਵੀ ਆਪਣਾ ਜੀਵਨ ਵਧੀਆ ਸੁਚੱਜੇ ਢੰਗ ਨਾਲ ਬਤੀਤ ਕਰ ਸਕਣ| ਇਸ ਮੌਕੇ ਮੈਡਮ ਸ਼ਗੁਣ ਚਾਵਲਾ ਤੇ ਪ੍ਰਸ਼ੋਤਮ ਲਾਲ ਕੰਬੋਜ ਵੀ ਮੌਜੂਦ ਸਨ|
Judicial Department Promotions-ਹਾਈਕੋਰਟ ਵੱਲੋਂ ਵੱਡੇ ਪੱਧਰ ਤੇ ਕੀਤੇ ਤਬਾਦਲੇ -ਪੜੋ ਕਿੰਨੇ ਜੱਜਾਂ ਨੂੰ ਦਿੱਤੀਆਂ ਤਰੱਕੀਆਂ ਨਾਲ ਹੀ ਨਿਯੁਕਤੀਆਂ
ਚੰਡੀਗੜ੍ਹ 19 ਮਾਰਚ (ਵਿਸ਼ਵ ਵਾਰਤਾ )ਪੰਜਾਬ ਐਂਡ ਹਰਿਆਣਾ ਹਾਈਕੋਰਟ ਵੱਲੋਂ 26 ਜੱਜਾਂ ਨੂੰ ਤਰੱਕੀਆਂ ਦਿੱਤੀਆਂ ਗਈਆਂ ਹਨ ।