Advertisement
ਚੰਡੀਗੜ੍ਹ, 18 ਅਕਤੂਬਰ (ਵਿਸ਼ਵ ਵਾਰਤਾ) – ‘ਦਾ ਐਂਟੀ ਕੁਰੱਪਸ਼ਨ ਕਰਾਈਮ ਪ੍ਰੀਵੈਨਸ਼ਨ ਕਮਿਊਨਿਟੀ ਓਰੀਐਂਟਡ ਪੋਲਸਿੰਗ ਸੁਸਾਇਟੀ’ ਦੀ ਟੀਮ ਵੱਲੋਂ ਮੈਡਮ ਮੋਨਿਕਾ ਚਾਵਲਾ (ਵਾਈਸ ਚੇਅਰਪਰਸਨ) ਦੀ ਅਗਵਾਈ ਹੇਠ ਅੱਜ ਜ਼ਿਲ੍ਹਾ ਜੇਲ੍ਹ ਰੋਪੜ ਵਿਖੇ ਕੈਦੀਆਂ ਨਾਲ ਦੀਵਾਲੀ ਖੁਸ਼ੀ ਨਾਲ ਸਾਂਝੀ ਕੀਤੀ ਗਈ|
ਸੋਸਾਇਟੀ ਦੀ ਟੀਮ ਨੇ ਜੇਲ੍ਹ ਸੁਪਰਡੈਂਟ ਤੇ ਡਿਪਟੀ ਸੁਪਰਡੈਂਟ ਦੀ ਇਜਾਜ਼ਤ ਲੈਣ ਉਪਰੰਤ ਲੋੜਵੰਦ ਕੈਦੀ ਔਰਤਾਂ ਨੂੰ ਲੇਡੀਜ਼ ਸੂਟ, ਬੱਚਿਆਂ ਲਈ ਖਿਡੌਣੇ, ਬਜੁਰਗ ਕੈਦੀਆਂ ਲਈ ਕੰਬਲ, ਨੌਜਵਾਨ ਕੈਦੀਆਂ ਨੂੰ ਪੈਂਟਾਂ-ਸ਼ਰਟਾਂ ਪੰਜਾਮੇ (ਲੋਅਰ) ਆਦਿ ਵੰਡੇ ਤੇ ਨਾਲ ਹੀ ਹਰ ਕੈਦੀ ਨੂੰ ਮਠਿਆਈ ਦਾ ਡੱਬਾ ਦਿੱਤਾ ਗਿਆ| ਇਸ ਉਪਰਾਲੇ ਨਾਲ ਹਰ ਕੈਦੀ ਵਿਚ ਖੁਸ਼ੀ ਦੀ ਝਲਕ ਪਾਈ ਗਈ|
ਜੇਲ੍ਹ ਪ੍ਰਸ਼ਾਸਨ ਵੱਲੋਂ ਸੋਸਾਇਟੀ ਦੇ ਸਾਰੇ ਮੈਂਬਰਾਂ ਦਾ ਦਿਲੋ ਧੰਨਵਾਦ ਕੀਤਾ ਗਿਆ| ਇਸ ਮੌਕੇ ਸੋਸਾਇਟੀ ਦੇ ਮੈਂਬਰ ਮੈਡਮ ਸ਼ਗੁਨ ਚਾਵਲਾ, ਅਰਚਨਾ ਮਲਹੋਤਰਾ, ਪ੍ਰਸ਼ੋਤਮ ਲਾਲ ਕੰਬੋਜ ਅਤੇ ਅਮਰਜੀਤ ਸਿੰਘ ਵੀ ਮੌਜੂਦ ਸਨ|
Advertisement