ਚੰਡੀਗੜ੍ਹ, 28 ਸਤੰਬਰ – ਖਾਲਸਾ ਕਾਲਜ ਦੀ ਵਿਦਿਆਰਥਣ ਦੀ ਸ਼ਿਕਾਇਤ ਉਤੇ ਏ.ਆਈ.ਜੀ ਰਣਧੀਰ ਸਿੰਘ ਉੱਪਲ ਖਿਲਾਫ਼ ਜਿਸਮਾਨੀ ਸੋਸ਼ਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਰਣਧੀਰ ਸਿੰਘ ਉੱਪਲ ਖਿਲਾਫ ਬੀਤੀ 17 ਸਤੰਬਰ ਨੂੰ ਥਾਣਾ ਕੈਂਟ ਵਿਚ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਉਹਨਾਂ ਖਿਲਾਫ ਅੱਜ ਧਾਰਾ 354, 376, 506, 498 ਅਤੇ 71 ਆਈ ਟੀ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ।
ਇਸ ਦੌਰਾਨ ਪੁਲਿਸ ਵਲੋਂ ਰਣਧੀਰ ਸਿੰਘ ਉੱਪਲ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਨੇ ਪਹਿਲਾਂ ਉਹਨਾਂ ਦੇ ਅਜਨਾਲਾ ਰੋਡ ਸਥਿਤ ਘਰ ਵਿਚ ਛਾਪਾ ਮਾਰਿਆ ਗਿਆ, ਜਿਸ ਤੋਂ ਬਾਅਦ ਰਣਧੀਰ ਸਿੰਘ ਉੱਪਲ ਦੇ ਚੰਡੀਗੜ੍ਹ ਹੋਣ ਦੀ ਸੰਭਾਵਨਾ ਤੋਂ ਬਾਅਦ ਪੁਲਿਸ ਪਾਰਟੀ ਚੰਡੀਗੜ੍ਹ ਲਈ ਰਵਾਨਾ ਹੋ ਗਈ।