ਏਸ਼ੀਆ ਕੱਪ ‘ਚ ਅੱਜ ਭਾਰਤ ਤੇ ਬੰਗਲਾਦੇਸ਼ ਹੋਣਗੇ ਆਹਮੋ-ਸਾਹਮਣੇ
ਜਾਣੋ, ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ 11
ਚੰਡੀਗੜ੍ਹ,15ਸਤੰਬਰ(ਵਿਸ਼ਵ ਵਾਰਤਾ)ਏਸ਼ੀਆ ਕੱਪ-2023 ਦੇ ਸੁਪਰ-4 ਪੜਾਅ ਦਾ ਆਖਰੀ ਮੈਚ ਅੱਜ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ਵਿੱਚ ਭਾਰਤੀ ਸਮੇਂ ਅਨੁਸਾਰ ਦੁਪਹਿਰ 3:00 ਵਜੇ ਸ਼ੁਰੂ ਹੋਵੇਗਾ। ਟਾਸ ਦੁਪਹਿਰ 2:30 ਵਜੇ ਹੋਵੇਗਾ। ਫਾਈਨਲ ‘ਚ ਪਹੁੰਚ ਚੁੱਕੀ ਟੀਮ ਇੰਡੀਆ ਦੇ ਕੋਲ ਟੂਰਨਾਮੈਂਟ ‘ਚ ਲਗਾਤਾਰ ਚੌਥੀ ਜਿੱਤ ਦਰਜ ਕਰਨ ਦਾ ਮੌਕਾ ਹੈ। ਟੀਮ ਨੂੰ ਹੁਣ ਤੱਕ ਇੱਕ ਵੀ ਹਾਰ ਦਾ ਸਾਹਮਣਾ ਨਹੀਂ ਕਰਨਾ ਪਿਆ ਹੈ। ਭਾਰਤ ਦਾ ਟੂਰਨਾਮੈਂਟ ‘ਚ ਇਹ 5ਵਾਂ ਮੈਚ ਹੋਵੇਗਾ। ਪਾਕਿਸਤਾਨ ਖਿਲਾਫ ਪਹਿਲਾ ਮੈਚ ਬੇ-ਅਨਤੀਜਾ ਰਿਹਾ ਸੀ। ਇਸ ਤੋਂ ਬਾਅਦ ਟੀਮ ਨੇ ਨੇਪਾਲ, ਪਾਕਿਸਤਾਨ ਅਤੇ ਸ਼੍ਰੀਲੰਕਾ ਨੂੰ ਹਰਾਇਆ।
ਜ਼ਿਕਰਯੋਗ ਹੈ ਕਿ ਬੰਗਲਾਦੇਸ਼ ਦੀ ਟੀਮ ਏਸ਼ੀਆ ਕੱਪ ਤੋਂ ਬਾਹਰ ਹੋ ਗਈ ਹੈ। ਜੇਕਰ ਬੰਗਲਾਦੇਸ਼ ਭਾਰਤ ਦੇ ਖਿਲਾਫ ਇਹ ਮੈਚ ਜਿੱਤ ਵੀ ਜਾਂਦਾ ਹੈ ਤਾਂ ਵੀ ਉਸ ਦੇ ਸਿਰਫ 2 ਅੰਕ ਹੋਣਗੇ, ਜੋ ਕਿ ਫਾਈਨਲ ‘ਚ ਪਹੁੰਚੇ ਸ਼੍ਰੀਲੰਕਾ ਅਤੇ ਭਾਰਤ ਦੋਵਾਂ ਤੋਂ ਘੱਟ ਹੋਣਗੇ।
ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ11
ਭਾਰਤ: ਰੋਹਿਤ ਸ਼ਰਮਾ (ਕਪਤਾਨ), ਈਸ਼ਾਨ ਕਿਸ਼ਨ (ਵਿਕਟਕੀਪਰ), ਤਿਲਕ ਵਰਮਾ, ਸ਼੍ਰੇਅਸ ਅਈਅਰ/ਕੇਐਲ ਰਾਹੁਲ, ਸੂਰਿਆਕੁਮਾਰ ਯਾਦਵ, ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਅਕਸ਼ਰ ਪਟੇਲ, ਮੁਹੰਮਦ ਸ਼ਮੀ, ਪ੍ਰਸਿੱਧ ਕ੍ਰਿਸ਼ਨਾ ਅਤੇ ਕੁਲਦੀਪ ਯਾਦਵ।ਬੰਗਲਾਦੇਸ਼: ਸ਼ਾਕਿਬ ਅਲ ਹਸਨ (ਕਪਤਾਨ), ਮੁਹੰਮਦ ਨਈਮ, ਮੇਹਦੀ ਹਸਨ ਮਿਰਾਜ਼, ਲਿਟਨ ਦਾਸ (ਵਿਕਟਕੀਪਰ), ਤਨਜੀਦ ਹਸਨ, ਤੌਹੀਦ ਹਿਰਦੋਏ, ਸ਼ਮੀਮ ਹੁਸੈਨ, ਤਸਕੀਨ ਅਹਿਮਦ, ਸ਼ਰੀਫੁਲ ਇਸਲਾਮ, ਹਸਨ ਮਹਿਮੂਦ ਅਤੇ ਨਸੂਮ ਅਹਿਮਦ।