ਏਸ਼ੀਆਈ ਅਥਲੈਟਿਕਸ:
ਭਾਰਤ ਦੇ ਤੇਜਿੰਦਰ ਤੂਰ ਨੇ ਗੋਲੇ ਸੁੱਟਣ ਵਿਚ ਗੋਲਡ ਮੈਡਲ ਜਿੱਤਿਆ
ਮਾਨਸਾ 14 ਜੁਲਾਈ (ਵਿਸ਼ਵ ਵਾਰਤਾ);- ਬੈਂਕਾਕ ਵਿਚ ਚੱਲ ਰਹੇ ਏਸ਼ਿਆਈ ਅਥਲੈਟਿਕਸ ਦੇ ਚੌਥੇ ਦਿਨ ਅੱਜ ਭਾਰਤ ਦੇ ਤੇਜਿੰਦਰ ਤੂਰ ਨੇ ਗੋਲੇ ਸੁੱਟਣ ਵਿਚ ਗੋਲਡ ਮੈਡਲ ਹਾਸਲ ਕੀਤਾ ਹੈ। ਉਸ ਨੇ 20.23 ਮੀਟਰ ਦੂਰ ਗੋਲਾ ਸੁੱਟਿਆ ਹੈ। ਉਂਝ ਤੇਜਿੰਦਰ ਤੂਰ ਪੰਜਾਬ ਦੇ ਮੋਗਾ ਇਲਾਕੇ ਦਾ ਰਹਿਣ ਵਾਲਾ ਹੈ।
ਇਸ ਨਤੀਜੇ ਸਬੰਧੀ ਜਾਣਕਾਰੀ ਭਾਰਤੀ ਟੀਮ ਨਾਲ ਬਤੌਰ ਮੈਨੇਜਰ ਗਏ ਹਰਜਿੰਦਰ ਸਿੰਘ ਗਿੱਲ ਵਲੋਂ ਇਸ ਪੱਤਰਕਾਰ ਨੂੰ ਫੋਨ ਰਾਹੀਂ ਦੱਸੀ ਗਈ ਹੈ। ਸ੍ਰੀ ਗਿੱਲ ਜੋ ਪੰਜਾਬ ਪੁਲੀਸ ਵਿਚ ਬਤੌਰ ਡੀਐਸਪੀ ਮੋਹਾਲੀ ਵਿਖੇ ਤਾਇਨਾਤ ਹਨ ਅਤੇ ਭਾਰਤ ਦੇ 200 ਮੀਟਰ ਵਿਚ ਰਿਕਾਰਡ ਧਾਰੀ ਰਹੇ ਹਨ।