ਏਸ਼ੀਅਨ ਖੇਡਾਂ ਦਾ ਅੱਜ ਹੈ ਤੀਜਾ ਦਿਨ: ਭਾਰਤੀ ਹਾਕੀ ਟੀਮ ਨੇ ਸਿੰਗਾਪੁਰ ਨੂੰ ਵੱਡੇ ਫਰਕ ਨਾਲ ਹਰਾਇਆ
ਭਾਰਤ ਨੇ ਹੁਣ ਤੱਕ 2 ਗੋਲਡ ਸਮੇਤ ਜਿੱਤੇ ਕੁੱਲ 11 ਤਗਮੇ
ਚੰਡੀਗੜ੍ਹ,26ਸਤੰਬਰ(ਵਿਸ਼ਵ ਵਾਰਤਾ)- 19ਵੀਆਂ ਏਸ਼ੀਅਨ ਖੇਡਾਂ ਦਾ ਅੱਜ ਤੀਜਾ ਦਿਨ ਹੈ। ਪਹਿਲੇ ਦੋ ਦਿਨਾਂ ਵਿੱਚ ਭਾਰਤੀ ਖਿਡਾਰੀਆਂ ਨੇ 2 ਸੋਨੇ ਸਮੇਤ ਕੁੱਲ 11 ਤਗਮੇ ਜਿੱਤੇ ਹਨ। ਅੱਜ ਭਾਰਤ ਨੇ ਹਾਕੀ ਵਿੱਚ ਸਿੰਗਾਪੁਰ ਨੂੰ 16-1 ਨਾਲ ਹਰਾ ਕੇ ਚੰਗੀ ਸ਼ੁਰੂਆਤ ਕੀਤੀ। ਭਾਰਤ ਵੱਲੋਂ ਹਰਮਨਪ੍ਰੀਤ ਸਿੰਘ ਨੇ 4 ਅਤੇ ਮਨਦੀਪ ਸਿੰਘ ਨੇ 3 ਗੋਲ ਕੀਤੇ। ਇਨ੍ਹਾਂ ਤੋਂ ਇਲਾਵਾ ਵਰੁਣ ਕੁਮਾਰ ਅਤੇ ਅਭਿਸ਼ੇਕ ਨੇ 2-2 ਗੋਲ ਕੀਤੇ। ਇਸ ਮੈਚ ਨਾਲ ਹੀ ਭਾਰਤ ਨੇ ਸਿੰਗਾਪੁਰ ਨੂੰ ਤਗਮੇ ਦੀ ਦੌੜ ‘ਚੋਂ ਬਾਹਰ ਕਰ ਦਿੱਤਾ ਹੈ। ਦੱਸ ਦਈਏ ਕਿ ਭਾਰਤ ਨੇ ਸੋਮਵਾਰ ਨੂੰ ਚੀਨ ਦੇ ਹਾਂਗਜ਼ੂ ਵਿੱਚ 2 ਸੋਨ ਤਗਮੇ ਜਿੱਤੇ। ਇਨ੍ਹਾਂ ‘ਚੋਂ ਇਕ ਸੋਨ ਤਮਗਾ ਮਹਿਲਾ ਕ੍ਰਿਕਟ ‘ਚੋਂ ਆਇਆ, ਜਦਕਿ ਦੂਜਾ ਰਾਈਫਲ ਨਿਸ਼ਾਨੇਬਾਜ਼ਾਂ ਨੇ ਜਿੱਤਿਆ।