ਦੁਬਈ, 19 ਸਤੰਬਰ – ਏਸ਼ੀਆ ਕੱਪ ਟੂਰਨਾਮੈਂਚ ਵਿਚ ਭਾਰਤ ਤੇ ਪਾਕਿਸਤਾਨ ਵਿਚਾਲੇ ਹਾਈਵੋਲਟੋਜ਼ ਮੁਕਾਬਲਾ ਅੱਜ ਸ਼ਾਮ 5 ਵਜੇ ਹੋਣ ਜਾ ਰਿਹਾ ਹੈ।
ਇਸ ਮੈਚ ਉਤੇ ਭਾਰਤ ਤੇ ਪਾਕਿਸਤਾਨ ਦੇ ਕ੍ਰਿਕਟ ਪ੍ਰੇਮੀਆਂ ਤੋਂ ਇਲਾਵਾ ਦੁਨੀਆ ਭਰ ਦੇ ਕ੍ਰਿਕਟ ਪ੍ਰਸੰਸਕਾਂ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ। ਇਹ ਮੈਚ ਦੁਬਈ ਵਿਖੇ ਖੇਡਿਆ ਜਾਵੇ।
ਏਸ਼ੀਆ ਕੱਪ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਨੇ ਇਹ ਟੂਰਨਾਮੈਂਟ 6 ਵਾਰ, ਜਦਕਿ ਪਾਕਿਸਤਾਨ ਨੇ 2 ਵਾਰ ਇਸ ਕੱਪ ਨੂੰ ਜਿੱਤਿਆ ਹੈ।
ਇਸ ਦੌਰਾਨ ਭਾਰਤ ਵਿਚ ਇਸ ਮੈਚ ਨੂੰ ਲੈ ਕੇ ਕਾਫੀ ਉਤਸ਼ਾਹ ਹੈ।