ਜਕਾਰਤਾ, 30 ਅਗਸਤ : ਏਸ਼ੀਆਈ ਖੇਡਾਂ ਵਿਚ ਅੱਜ 12ਵਾਂ ਦਿਨ ਸੀ। ਇਸ ਦੌਰਾਨ ਭਾਰਤ ਨੇ ਅੱਜ ਕੁੱਲ 5 ਮੈਡਲ ਹਾਸਿਲ ਕੀਤੇ ਜਿਸ ਨਾਲ ਹੁਣ ਤੱਕ ਭਾਰਤ ਕੋਲ 59 ਮੈਡਲ ਹੋ ਗਏ ਹਨ।
ਭਾਰਤ ਨੇ ਹੁਣ ਤੱਕ 13 ਸੋਨੇ, 21 ਚਾਂਦੀ ਅਤੇ 25 ਕਾਂਸੀ ਦੇ ਮੈਡਲ ਜਿੱਤੇ ਹਨ। ਭਾਰਤ ਮੈਡਲ ਸੂਚੀ ਵਿਚ 8ਵੇਂ ਸਥਾਨ ਤੇ ਹੈ।
ਇਸ ਤੋਂ ਇਲਾਵਾ 239 ਮੈਡਲਾਂ ਨਾਲ ਚੀਨ ਪਹਿਲੇ, 174 ਮੈਡਲਾਂ ਨਾਲ ਜਾਪਾਨ ਦੂਸਰੇ ਅਤੇ 140 ਮੈਡਲਾਂ ਨਾਲ ਕੋਰੀਆ ਤੀਸਰੇ ਸਥਾਨ ਤੇ ਹਨ।