ਨਵੀਂ ਦਿੱਲੀ, 24 ਨਵੰਬਰ (ਵਿਸ਼ਵ ਵਾਰਤਾ)- ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਕਿਹਾ ਕਿ ਏਕਤਾ ਅਤੇ ਅਖੰਡਤਾ ਸਾਡੇ ਦੇਸ਼ ਦੀ ਤਾਕਤ ਹੈ। ਉਹ ਨੈਸ਼ਨਲ ਫਾਊਂਡੇਸ਼ਨ ਆਵ੍ ਕਮਿਊਨਲ ਹਾਰਮਨੀ ਦੇ ਇੱਕ ਵਫ਼ਦ ਦੇ ਮੈਂਬਰਾਂ ਨਾਲ ਗੱਲਬਾਤ ਕਰ ਰਹੇ ਸਨ,ਜਿਨ੍ਹਾਂ ਨੇ ਅੱਜ ਇੱਥੇ ‘ਫਿਰਕੂ ਸਦਭਾਵਨਾ ਮੁਹਿੰਮ ਸਪਤਾਹ’,ਤਹਿਤ ਅੱਜ ਇੱਥੇ ਇਨ੍ਹਾਂ ਨੂੰ ਝੰਡਾ ਸਟਿੱਕਰ ਪੇਸ਼ ਕੀਤਾ ।
ਉਪ ਰਾਸ਼ਟਰਪਤੀ ਨੇ ਕਿਹਾ ਕਿ ਸਾਨੂੰ ਸਾਡੀ ਮਾਤ ਭੂਮੀ ਦੀ ਅਮੀਰ ਸੱਭਿਆਚਾਰਕ ਵਿਰਾਸਤ ਦੀ ਰੱਖਿਆ ਅਤੇ ਪਾਲਣਾ ਕਰਨੀ ਚਾਹੀਦੀ ਹੈ, ਜਿਸ ਨੂੰ ਅਸੀਂ ਆਪਣੇ ਬਜ਼ੁਰਗਾਂ ਤੋਂ ਵਿਰਸੇ ਵਿੱਚ ਪ੍ਰਾਪਤ ਕੀਤਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਸਾਡਾ ਸੱਭਿਆਚਾਰ ਦੁਨੀਆ ਦੇ ਹੋਰ ਬਹੁਤ ਸਾਰੇ ਸੱਭਿਆਚਾਰਾਂ ਨਾਲੋਂ ਬਹੁਤ ਪੁਰਾਣਾ ਹੈ। ਉਨ੍ਹਾਂ ਨੇ ਕਿਹਾ,ਜਾਤ, ਧਰਮ, ਪੰਥ, ਨਸਲ ਦੀ ਪਰਵਾਹ ਕੀਤੇ ਬਿਨਾਂ ਅਸੀਂ ਸਾਰੇ ਇੱਕ ਹਾਂ।
ਉਪ ਰਾਸ਼ਟਰਪਤੀ ਨੇ ਕਿਹਾ ਕਿ ਕਦੇ ਭਾਰਤ ਨੂੰ ‘ਵਿਸ਼ਵਗੁਰੂ’ ਵਜੋਂ ਜਾਣਿਆ ਜਾਂਦਾ ਸੀ ਅਤੇ ਕਈ ਦੇਸ਼ਾਂ ਦੇ ਵਿਦਿਆਰਥੀ ਇਥੇ ਆਉਂਦੇ ਸਨ ਅਤੇ ਸਾਡੀਆ ਯੂਨੀਵਰਸਿਟੀਆ ਜਿਵੇਂ ਤਕਸ਼ਿਲਾ, ਨਾਲੰਦਾ ਅਤੇ ਹੋਰ ਸਿੱਖਿਆ ਕੇਂਦਰਾਂ ਵਿੱਚ ਸਿੱਖਿਆ ਪ੍ਰਾਪਤ ਕਰਦੇ ਸਨ। ਉਨ੍ਹਾਂ ਨੇ ਕਿਹਾ ਮੁਗਲ ਹਮਲਿਆਂ ਅਤੇ ਬਰਤਾਨਵੀ ਬਸਤੀਵਾਦ ਦੇ ਬਾਅਦ ਹਲਾਤ ਬਦਲੀ ਹੈ ਅਤੇ, ਹੁਣ ਭਾਰਤ ਲਈ ਇੱਕ ਵਾਰ ਫਿਰ ਗਲੋਬਲ ਗਿਆਨ ਕੇਂਦਰ ਵਜੋਂ ਉੱਭਰਨ ਦਾ ਸਮਾਂ ਆ ਗਿਆ ਹੈ ।The ਉਪ ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।