ਉੱਤਰ ਪ੍ਰਦੇਸ਼ ‘ਚ ਵਾਪਰਿਆ ਇਕ ਹੋਰ ਰੇਲ ਹਾਦਸਾ, 20 ਲੋਕ ਜ਼ਖਮੀ

576
Advertisement


ਲਖਨਊ, 23 ਅਗਸਤ – ਉਤਰ ਪ੍ਰਦੇਸ ਵਿਚ ਅੱਜ ਇਫ ਹੋਰ ਰੇਲ ਹਾਦਸਾ ਵਾਪਰ ਗਿਆ, ਜਿਸ ਵਿਚ ਘੱਟੋ ਘੱਟ 20 ਯਾਤਰੀ ਫੱਟੜ ਹੋ ਗਏ| ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸਾ ਔਰਿਆ ਵਿਖੇ ਆਜ਼ਮਗੜ੍ਹ ਤੋਂ ਦਿੱਲੀ ਜਾ ਰਹੀ ਐਕਸਪ੍ਰੈਸ ਨਾਲ ਵਾਪਰਿਆ| ਰੇਲ ਅਧਿਕਾਰੀਆਂ ਨੇ ਦੱਸਿਆ ਕਿ ਇਹ ਐਕਸਪ੍ਰੈਸ ਫਾਟਕ ਉਤੇ ਇਕ ਡੰਪਰ ਨਾ ਜਾ ਟਕਰਾਈ, ਜਿਸ ਕਾਰਨ ਇਸ ਦੇ 10 ਡੱਬੇ ਪਟੜੀ ਤੋਂ ਉਤਰ ਗਏ|
ਦੂਸਰੇ ਪਾਸੇ ਹਾਦਸੇ ਤੋਂ ਬਾਅਦ ਯਾਤਰੀ ਕਾਫੀ ਸਹਿਮ ਗਏ ਅਤੇ ਰੇਲ ਅਧਿਕਾਰੀਆਂ ਨੇ ਤੁਰੰਤ ਜਖਮੀਆਂ ਨੂੰ ਹਸਪਤਾਲ ਵਿਚ ਪਹੁੰਚਾਇਆ|
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਬੀਤੇ ਸ਼ਨਿਚਰਵਾਰ ਨੂੰ ਉਤਰ ਪ੍ਰਦੇਸ ਦੇ ਮੁਜੱਫਰਪੁਰ ਵਿਖੇ ਇਕ ਰੇਲ ਪਟੜੀ ਤੋਂ ਉਤਰ ਗਈ ਸੀ, ਇਸ ਹਾਦਸੇ ਵਿਚ 23 ਲੋਕ ਮਾਰੇ ਗਏ ਸਨ ਤੇ 70 ਫੱਟੜ ਹੋਏ ਸਨ|

Advertisement

LEAVE A REPLY

Please enter your comment!
Please enter your name here