ਮੁਜ਼ੱਫਰਪੁਰ, 7 ਅਕਤੂਬਰ : ਉਤਰ ਪ੍ਰਦੇਸ਼ ਵਿਚ ਅੱਜ ਜਬਰ ਜਨਾਹ ਦੀ ਵਾਪਰੀ ਘਟਨਾ ਨੇ ਸੂਬੇ ਵਿਚ ਔਰਤਾਂ ਦੀ ਸੁਰੱਖਿਆ ਉਤੇ ਇਕ ਵਾਰ ਫਿਰ ਤੋਂ ਸਵਾਲ ਖੜ੍ਹੇ ਕਰ ਦਿੱਤੇ| ਪ੍ਰਾਪਤ ਜਾਣਕਾਰੀ ਅਨੁਸਾਰ ਮੁਜ਼ੱਫਰਪੁਰ ਵਿਚ ਚਾਰ ਲੋਕਾਂ ਨੇ ਇਕ ਮਹਿਲਾ ਨਾਲ ਬੰਦੂਕ ਦੀ ਨੋਕ ਤੇ ਚਾਰ ਲੋਕਾਂ ਨੇ ਬਲਾਤਕਾਰ ਕੀਤਾ| ਇਹੀ ਨਹੀਂ ਦੋਸ਼ੀਆਂ ਨੇ ਪੀੜਤ ਮਹਿਲਾ ਦੇ ਪਤੀ ਨੂੰ ਬੰਨ੍ਹ ਦਿੱਤਾ ਅਤੇ ਮਹਿਲਾ ਨਾਲ ਖੇਤ ਵਿਚ ਜਾ ਕੇ ਉਸ ਨਾਲ ਬਲਾਤਕਾਰ ਕੀਤਾ| ਇਸ ਦੌਰਾਨ ਪਤੀ-ਪਤਨੀ ਨਾਲ ਉਨ੍ਹਾਂ ਦਾ ਇਕ ਮਾਸੂਮ ਬੱਚਾ ਵੀ ਸੀ|
ਇਸ ਦੌਰਾਨ ਪਤੀ ਨੇ ਰੌਲਾ ਪਾਇਆ ਅਤੇ ਆਲੇ-ਦੁਆਲੇ ਤੋਂ ਲੋਕ ਇਕੱਠੇ ਹੋ ਗਏ| ਇਸ ਸਬੰਧੀ ਪੁਲਿਸ ਨੂੰ ਸੂਚਨਾ ਦਿਤੀ ਗਈ ਹੈ| ਪੀੜਤ ਔਰਤ ਦਾ ਮੈਡੀਕਲ ਕਰਵਾ ਕੇ ਚਾਰ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ|
Latest News : ਸਾਬਕਾ RBI ਗਵਰਨਰ ਸ਼ਕਤੀਕਾਂਤ ਦਾਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਿੰਸੀਪਲ ਸੈਕਟਰੀ ਨਿਯੁਕਤ
Latest News : ਸਾਬਕਾ RBI ਗਵਰਨਰ ਸ਼ਕਤੀਕਾਂਤ ਦਾਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਿੰਸੀਪਲ ਸੈਕਟਰੀ ਨਿਯੁਕਤ ਚੰਡੀਗੜ੍ਹ, 22ਫਰਵਰੀ(ਵਿਸ਼ਵ ਵਾਰਤਾ)...