ਐਸ.ਏ.ਐਸ. ਨਗਰ, 20 ਸਤੰਬਰ (ਵਿਸ਼ਵ ਵਾਰਤਾ)-ਇੰਡੀਅਨ ਸਕੂਲ ਆਫ ਬਿਜ਼ਨਸ (ਆਈ.ਐਸ.ਬੀ) ਵਿਖੇ ਕਰਵਾਏ ਜਾਣ ਵਾਲੇ 22 ਅਤੇ 23 ਸਤੰਬਰ ਨੂੰ ਆਈ.ਐਸ.ਬੀ. ਲੀਡਰਸਿਪ ਸਮਿੱਟ ਵਿੱਚ ਉਦਘਾਟਨੀ ਸਮਾਰੋਹ ਵਿੱਚ ਸ਼ਾਮਿਲ ਹੋਣ ਲਈ ਭਾਰਤ ਦੇ ਉਪ ਰਾਸ਼ਟਰਪਤੀ ਸ੍ਰੀ ਵੈਂਕਈਆ ਨਾਇਡੂ ਦਾ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ ਅਤੇ ਸਮਾਰੋਹ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਸਮਾਰੋਹ ਵਿੱਚ ਰਾਜਪਾਲ ਪੰਜਾਬ ਸ੍ਰੀ ਵੀ.ਪੀ. ਸਿੰਘ ਬਦਨੌਰ ਸਮੇਤ ਹੋਰ ਉੱਘੀਆਂ ਸਖਸ਼ੀਅਤਾਂ ਵੀ ਸਿਰਕਤ ਕਰਨਗੀਆਂ। ਇਸ ਗੱਲ ਦੀ ਜਾਣਕਾਰੀ ਆਈ.ਐਸ.ਬੀ. ਦੇ ਕਾਨਫਰੰਸ ਹਾਲ ਵਿਖੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਚਰਨਦੇਵ ਸਿੰਘ ਮਾਨ ਨੇ ਸਿਵਲ, ਪੁਲਿਸ ਅਤੇ ਆਈ.ਐਸ.ਬੀ. ਦੇ ਅਧਿਕਾਰੀਆਂ ਨਾਲ ਸਮਾਗਮ ਲਈ ਪੁਖਤਾ ਪ੍ਰਬੰਧਾਂ ਲਈ ਕੀਤੀ ਮੀਟਿੰਗ ਉਪਰੰਤ ਦਿੱਤੀ।
ਵਧੀਕ ਡਿਪਟੀ ਕਮਿਸ਼ਨਰ ਨੇ ਇਸ ਮੌਕੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਇਸ ਵਿੱਚ ਖਾਸ ਕਰਕੇ ਗਮਾਡਾ, ਨਗਰ ਨਿਗਮ ਅਤੇ ਪੁਲਿਸ ਅਧਿਕਾਰੀਆਂ ਨੂੰ ਆਖਿਆ ਕਿ ਜਿਹਨਾਂ ਅਧਿਕਾਰੀਆਂ ਦੀ ਵੱਖ-ਵੱਖ ਕੰਮਾਂ ਲਈ ਡਿਊਟੀ ਲਗਾਈ ਗਈ ਹੈ। ਉਸਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਕੀਤਾ ਜਾਵੇ ਤਾਂ ਜੋ ਸਮਾਗਮ ਸਮੇਂ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾਂ ਆਵੇ। ਉਨਾਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਆਈ.ਐਸ.ਬੀ. ਦੇ ਆਲੇ ਦੁਆਲੇ ਦੀ ਸਫਾਈ ਕਰਨ ਨੂੰ ਯਕੀਨੀ ਬਣਾਉਣ ਲਈ ਵੀ ਆਖਿਆ। ਮੀਟਿੰਗ ਦੌਰਾਨ ਸਮਾਗਮ ਦੇ ਸੁਰੱਖਿਆ ਪ੍ਰਬੰਧਾਂ ਦਾ ਜਾਇਜਾ ਵੀ ਲਿਆ ਗਿਆ। ਇਸ ਮੌਕੇ ਐਸ.ਪੀ.(ਸਿਟੀ) ਜਗਜੀਤ ਸਿੰਘ ਜੱਲਾ ਨੇ ਦੱਸਿਆ ਕਿ ਪੁਲਿਸ ਪ੍ਰਸਾਸ਼ਨ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਵਾਹਨਾਂ ਦੀ ਪਾਰਕਿੰਗ ਲਈ ਵੀ ਆਈ.ਐਸ.ਬੀ. ਕੈਂਪਸ ਦੇ ਅੰਦਰ ਵਿਵਸਥਾ ਕੀਤੀ ਗਈ ਹੈ। ਮੀਟਿੰਗ ਵਿੱਚ ਜੇ.ਪੀ. ਜੱਸੂ ਏ.ਡੀ.,ਐਸ.ਆਈ.ਬੀ. ਚੰਡੀਗੜ, ਕਰਨਲ ਅਮਿੱਤ ਗੋਤਰਾ, ਏ.ਡੀ. ਓਪਰੇਸ਼ਨ ਆਈ.ਐਸ.ਬੀ, ਜ਼ਿਲ•ਾ ਸਿਹਤ ਅਫਸਰ ਆਰ.ਐਸ. ਕੰਗ ਸਮੇਤ ਗਮਾਡਾ ਅਤੇ ਨਗਰ ਨਿਗਮ ਦੇ ਹੋਰ ਅਧਿਕਾਰੀ ਵੀ ਸਾਮਿਲ ਸਨ।
ਸਮਿੱਟ ਨੂੰ ਕੇਂਦਰੀ ਰਾਜ ਮੰਤਰੀ ਸਿਵਲ ਐਵੀਏਸ਼ਨ ਸ੍ਰੀ ਜੈਯੰਤੀ ਸਿਨਹਾ, ਸ੍ਰੀ ਰਾਕੇਸ਼ ਭਾਰਤੀ ਮਿੱਤਲ, ਮੈਂਬਰ ਕਾਰਜ਼ਕਾਰੀ ਬੋਰਡ ਆਈ.ਐਸ.ਬੀ., ਪ੍ਰੋਫੈਸਰ ਰਾਜਿੰਦਰਾ ਸ੍ਰੀਵਾਸਤਿਵਾ, ਡੀਨ ਆਈ.ਐਸ.ਬੀ. ਅਰੁਣਾ ਰਾਓ, ਸੀ.ਟੀ.ਓ. ਕੋਟਕ ਮਹਿੰਦਰਾ ਬੈਂਕ, ਸੰਚੀਤਾ ਮੁਖਰਜੀ, ਪ੍ਰੋਫੈਸਰ ਰਾਮਾਭਦਰਮ, ਮੁਸਤਫਾ ਗੌਸ ਸੀ.ਈ.ਓ . ਡਬਲਿਊ. ਇੰਡੀਆ ਸਮੇਤ ਹੋਰ ਉੱਘੀਆਂ ਸਖ਼ਸੀਅਤਾਂ ਸੰਬੋਧਨ ਕਰਨਗੀਆਂ।
Mohali News: ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨਾਲ ਪੰਚਾਇਤਾਂ ਨੂੰ ਜੋੜਨ ਦੀ ਸ਼ੁਰੂੁਆਤ ਡੇਰਾਬੱਸੀ ਤੋਂ ਕੀਤੀ
Mohali News: ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨਾਲ ਪੰਚਾਇਤਾਂ ਨੂੰ ਜੋੜਨ...